ਰਿਸਰਚ: ਇਸ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦਾ ਖਤਰਾ

03/19/2020 10:42:07 AM

ਜਲੰਧਰ—ਕੋਰੋਨਾ ਵਾਇਰਸ ਇਨਫੈਕਟਿਡ ਲੋਕਾਂ ਦੇ ਅੰਕੜੇ ਜਿਥੇ ਦਿਨ-ਬ-ਦਿਨ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਉੱਧਰ ਰੋਜ਼ਾਨਾ ਇਸ ਨਾਲ ਜੁੜੇ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਇਸ ਵਾਇਰਸ ਨਾਲ ਫੈਲੀ ਇਨਫੈਕਸ਼ਨ ਨੂੰ ਲੈ ਕੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ 'ਚ ਕਈ ਰਿਸਰਚ ਹੋ ਰਹੀ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਹਾਲ ਹੀ 'ਚ ਹੋਈ ਇਕ ਰਿਸਰਚ 'ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਕਿਸ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਦਾ ਜ਼ਿਆਦਾ ਖਤਰਾ ਹੈ।


ਕਿਸ ਬਲੱਡ ਗਰੁੱਪ ਨੂੰ ਜ਼ਿਆਦਾ ਖਤਰਾ
ਦਰਅਸਲ ਵੁਹਾਨ 'ਚ ਹੋਏ ਇਕ ਰਿਸਰਚ 'ਚ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸ ਗਰੁੱਪ ਦੇ ਲੋਕਾਂ ਨੂੰ ਇਸ ਵਾਇਰਸ ਦਾ ਜ਼ਿਆਦਾ ਖਤਰਾ ਹੈ। ਇਸ ਰਿਸਰਚ 'ਚ ਸਾਹਮਣੇ ਆਇਆ ਕਿ ਏ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਦੇ ਇੰਫੈਕਸ਼ਨ ਦਾ ਜ਼ਿਆਦਾ ਖਤਰਾ ਹੈ। ਜਦੋਂਕਿ 0 ਬਲੱਡ ਗਰੁੱਪ ਵਾਲੇ ਲੋਕਾਂ ਨੂੰ ਇਸ ਦੇ ਇਨਫੈਕਸ਼ਨ ਦਾ ਖਤਰਾ ਘੱਟ ਹੈ।
ਕੋਰੋਨਾ ਦੇ ਕਾਰਨ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਉਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਲੋਕ ਏ ਬਲੱਡ ਗਰੁੱਪ ਦੇ ਸਨ। ਰਿਸਰਚ 'ਚ 2173 ਕੋਰੋਨਾ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ 'ਚ 206 ਲੋਕਾਂ ਦੀ ਇਨਫੈਕਸਨ ਦੇ ਕਾਰਨ ਮੌਤ ਹੋ ਗਈ। ਹੈਲਥ ਸਟਡੀ ਮੁਤਾਬਕ ਆਬਾਦੀ 'ਚ 34 ਫੀਸਦੀ ਲੋਕ ਓ ਬਲੱਡ ਗਰੁੱਪ ਵਾਲੇ ਹਨ ਤਾਂ ਏ ਗਰੁੱਪ ਵਾਲੇ ਕਰੀਬ 32 ਫੀਸਦੀ ਲੋਕ ਹਨ।


ਓ ਬਲੱਡ ਗਰੁੱਪ ਵਾਲੇ ਰਹਿਣ ਸਾਵਧਾਨ
ਉੱਧਰ ਚੀਨ ਦੇ ਹੁਬੇਈ ਪ੍ਰਾਂਤ ਦੇ ਰਿਸਰਚਕਰਤਾਵਾਂ ਨੇ ਦੱਸਿਆ ਕਿ ਕੋਰੋਨਾ ਦੇ ਕੁੱਲ ਇਨਫੈਕਟਿਡ ਮਰੀਜ਼ਾਂ 'ਚ ਓ ਬਲੱਡ ਗਰੁੱਪ ਵਾਲਿਆਂ ਦੀ ਗਿਣਤੀ 25 ਫੀਸਦੀ ਜਦੋਂਕਿ ਏ ਗਰੁੱਪ ਵਾਲਿਆਂ ਦੀ 41 ਫੀਸਦੀ ਰਹੀ। ਉੱਧਰ ਵਾਇਰਸ ਨਾਲ ਹੋਈਆਂ ਮੌਤਾਂ 'ਚ ਓ ਬਲੱਡ ਗਰੁੱਪ ਵਾਲੇ ਕਰੀਬ 25 ਫੀਸਦੀ ਰਹੇ। ਹਾਲਾਂਕਿ ਰਿਸਰਚਕਰਤਾ ਇਹ ਦੱਸਦੇ ਹਨ ਕਿ ਅਸਮਰਥ ਹਨ ਕਿ ਆਖਿਰ ਏ ਬਲੱਡ ਗਰੁੱਪ ਵਾਲਿਆਂ 'ਚ ਵਾਇਰਸ ਦਾ ਇਨਫੈਕਸ਼ਨ ਜ਼ਿਆਦਾ ਕਿਉਂ ਫੈਲਿਆ। ਇਸ ਦੇ ਬਾਅਦ ਤੋਂ ਹੀ ਵਿਗਿਆਨਕ ਏ ਬਲੱਡ ਗਰੁੱਪ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਸਾਵਧਾਨ ਨਿਗਰਾਨੀ 'ਚ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਟਡੀ ਕੋਰੋਨਾ ਵਾਇਰਸ ਦਾ ਇਲਾਜ ਲੱਭਣ 'ਚ ਮਦਦਗਾਰ ਸਾਬਿਤ ਹੋਵੇਗੀ।


ਤੁਹਾਨੂੰ ਦੱਸ ਦੇਈਏ ਕਿ ਜਦੋਂ ਸਾਰਸ-ਸੀ.ਓ.ਵੀ. ਦਾ ਹਮਲਾ ਹੋਇਆ ਸੀ ਤਾਂ ਵੀ ਬਲੱਡ ਗਰੁੱਪ ਓ ਦੇ ਲੋਕ ਘੱਟ ਬੀਮਾਰ ਪਏ ਸਨ ਜਦੋਂਕਿ ਬਾਕੀ ਬਲੱਡ ਗਰੁੱਪ ਦੇ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਸਨ।
ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਏ ਬਲੱਡ ਗਰੁੱਪ ਵਾਲੇ ਹੀ ਇਸ ਵਾਇਰਸ ਨਾਲ ਇਨਫੈਕਟਿਡ ਹੋਣਗੇ ਜਾਂ ਫਿਰ ਬੀ ਜਾਂ ਓ ਬਲੱਡ ਗਰੁੱਪ ਵਾਲੇ ਨਹੀਂ। ਦੱਸ ਦੇਈਏ ਕਿ ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਕਰੀਬ 2 ਲੱਖ ਮਾਮਲੇ ਸਾਹਮਣੇ ਆਏ ਹਨ, ਉੱਧਰ 7800 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ 'ਚ ਸਾਵਧਾਨੀ ਸਭ ਨੂੰ ਹੀ ਵਰਤਨੀ ਹੋਵੇਗੀ ਇਸ ਲਈ ਸਿਹਤਮੰਦ ਰਹੋ ਅਤੇ ਸੁਰੱਖਿਅਤ ਰਹੋ।

Aarti dhillon

This news is Content Editor Aarti dhillon