ਸੁੱਕੀ ਖੰਘ ਨੂੰ ਹਮੇਸ਼ਾ ਲਈ ਦੂਰ ਕਰਦੇ ਹਨ ਇਹ ਨੁਸਖੇ

11/10/2018 1:54:02 PM

ਨਵੀਂ ਦਿੱਲੀ— ਵਾਰ-ਵਾਰ ਖੰਘਣ ਨਾਲ ਕੋਈ ਵੀ ਕੰਮ ਕਰਨ 'ਚ ਪ੍ਰੇਸ਼ਾਨੀ ਆਉਂਦੀ ਹੈ। ਇਸ ਨਾਲ ਗਲੇ ਅਤੇ ਪਸਲੀਆਂ 'ਚ ਦਰਦ ਵੀ ਹੋਣ ਲੱਗਦਾ ਹੈ। ਮੌਸਮ 'ਚ ਬਦਲਾਅ ਆ ਜਾਣ ਨਾਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਠੰਡੀ ਜਾਂ ਖੱਟੀਆਂ ਚੀਜ਼ਾਂ ਵੀ ਗਲਾ ਖਰਾਬ ਕਰ ਦਿੰਦੀਆਂ ਹਨ। ਸੁੱਕੀ ਖੰਘ ਹੋਣ 'ਤੇ ਜਲਦੀ ਆਰਾਮ ਆਉਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਕਫ ਸੀਰਪ ਪੀਣ ਨਾਲ ਨੀਂਦ ਵੀ ਜ਼ਿਆਦਾ ਆਉਣ ਲੱਗਦੀ ਹੈ ਅਜਿਹੇ 'ਚ ਦਾਦੀ-ਨਾਨੀ ਦੇ ਇਹ ਨੁਸਖੇ ਤੁਹਾਡੇ ਬਹੁਤ ਕੰਮ ਆਉਣਗੇ। 
 

1. ਸ਼ਹਿਦ
ਇਕ ਚੱਮਚ ਸ਼ਹਿਦ ਦਿਨ 'ਚ ਤਿੰਨ ਵਾਰ ਖਾਓ। ਇਸ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ।
 

2. ਕਾਲੀ ਮਿਰਚ 
ਪੀਸੀ ਹੋਈ ਕਾਲੀ ਮਿਰਚ ਨੂੰ ਵੀ ਘਿਉ 'ਚ ਭੁੰਨ ਕੇ ਖਾਣ ਨਾਲ ਖੰਘ ਜਲਦੀ ਠੀਕ ਹੋ ਜਾਂਦੀ ਹੈ। 
 

3. ਪਿਆਜ਼ 
ਅੱਧਾ ਚੱਮਚ ਪਿਆਜ਼ ਦੇ ਰਸ 'ਚ 1 ਛੋਟਾ ਚੱਮਚ ਸ਼ਹਿਦ ਮਿਲਾ ਕੇ ਦਿਨ 'ਚ ਦੋ ਵਾਰ ਲਓ। 
 

4. ਹਲਦੀ 
ਅੱਧਾ ਕੱਪ ਉਬਲੇ ਪਾਣੀ 'ਚ ਚੁਟਕੀ ਇਕ ਹਲਦੀ ਪੀਸ ਕੇ ਕਾਲੀ ਮਿਰਚ ਪਾ ਕੇ ਚਾਹ ਦੀ ਤਰ੍ਹਾਂ ਪੀਓ। 
 

5. ਨਿੰਬੂ 
ਨਿੰਬੂ ਦੇ ਰਸ 'ਚ ਸ਼ਹਿਦ ਮਿਕਸ ਕਰਕੇ ਦਿਨ 'ਚ ਚਾਰ ਵਾਰ ਸੇਵਨ ਕਰਨ ਨਾਲ ਖਰਾਸ਼ ਦੂਰ ਹੋ ਜਾਂਦੀ ਹੈ।

Neha Meniya

This news is Content Editor Neha Meniya