ਤਣਾਅ ਘੱਟ ਕਰਦਾ ਹੈ ਪਾਈਨ ਐਪਲ, ਜਾਣੋ ਇਸ ਦੇ ਹੈਰਾਨ ਕਰਨ ਵਾਲੇ ਫਾਇਦੇ

01/11/2020 4:09:35 PM

ਜਲੰਧਰ—ਰਸੀਲਾ ਅਤੇ ਖੱਟੇ-ਮਿੱਠੇ ਸਵਾਦ ਵਾਲਾ ਪਾਈਨ ਐਪਲ ਭਾਵ ਅਨਾਨਾਸ ਸਿਹਤ ਲਈ ਬਹੁਤ ਹੀ ਫਾਇਦੇਮੰਦ ਫਲ ਹੈ। ਅਨਾਨਾਸ ਦੀ ਸਭ ਤੋਂ ਜ਼ਿਆਦਾ ਖੇਤੀ ਛੱਤੀਸਗੜ੍ਹ 'ਚ ਕੀਤੀ ਜਾਂਦੀ ਹੈ। ਐਂਟੀ-ਆਕਸੀਡੈਂਟ ਨਾਲ ਭਰਪੂਰ ਪਾਈਨ ਐਪਲ ਫਲ ਅਤੇ ਸਲਾਦ ਦੋਵਾਂ ਤਰੀਕੇ ਨਾਲ ਖਾਧਾ ਜਾਂਦਾ ਹੈ। ਅੱਜ ਕੱਲ ਤਾਂ ਪਾਈਨ ਐਪਲ ਦੇ ਨਾਲ ਕਈ ਤਰ੍ਹਾਂ ਦੀਆਂ ਮਠਿਆਈਆਂ ਵੀ ਤਿਆਰ ਕੀਤੀਆਂ ਜਾਣ ਲੱਗੀਆਂ ਹਨ। ਆਓ ਜਾਣਦੇ ਹਾਂ ਕਿ ਅਨਾਨਾਸ ਖਾਣ ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਦੇ ਬਾਰੇ 'ਚ ਵਿਸਤਾਰ ਨਾਲ...
ਸਟਰਾਂਗ ਇਮੀਊਨਿਟੀ

ਹੁਣ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਨਾਨਾਸ ਇਕ ਖੱਟਾ ਫਲ ਹੈ ਇਸ ਕਾਰਨ ਇਸ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜਿਸ ਕਾਰਨ ਇਹ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਖਾਣੇ ਨੂੰ ਆਸਾਨੀ ਨਾਲ ਪਚਾਉਣ 'ਚ ਮਦਦ ਕਰਦਾ ਹੈ।
ਸਰਜਰੀ 'ਚ ਫਾਇਦੇਮੰਦ
ਇਕ ਰਿਸਰਚ 'ਚ ਗੱਲ ਸਾਹਮਣੇ ਆਈ ਹੈ ਕਿ ਕਿਸੇ ਵੀ ਤਰਾਂ੍ਹ ਦੀ ਸਰਜਰੀ ਦੇ ਬਾਅਦ ਪਾਈਨ ਐਪਲ ਦੀ ਵਰਤੋਂ ਕਰਨ ਨਾਲ ਤੁਸੀਂ ਬਹੁਤ ਜਲਦੀ ਰਿਕਵਰੀ ਕਰ ਲੈਂਦੇ ਹੋ। ਇਹ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਕੇ ਬਹੁਤ ਛੇਤੀ ਤੁਹਾਨੂੰ ਚਲਣ-ਫਿਰਨ ਦੀ ਸਥਿਤੀ 'ਚ ਲਿਆ ਦਿੰਦਾ ਹੈ।


ਨੈਚੁਰਲ ਫੈਟ ਫਰਨਰ
ਪਾਈਨ ਐਪਲ 'ਚ ਮੌਜੂਦ ਕੁਦਰਤੀ ਮਿੱਠਾ ਅਤੇ ਫਾਈਬਰ ਤੁਹਾਡਾ ਪੇਟ ਕਾਫੀ ਦੇਰ ਤੱਕ ਭਰਿਆ ਰੱਖਦਾ ਹੈ ਜਿਸ ਨਾਲ ਤੁਹਾਡੀ ਭੁੱਖ ਸ਼ਾਂਤ ਰਹਿੰਦੀ ਹੈ। ਨਾਲ ਹੀ ਇਸ ਦੀ ਵਰਤੋਂ ਨਾਲ ਤੁਹਾਡੀ ਬਾਡੀ 'ਚ ਮੌਜੂਦ ਫੈਟ ਬਰਨਰ ਹਾਰਮੋਨਸ ਵੀ ਤੇਜ਼ੀ ਨਾਲ ਕੰਮ ਕਰਦਾ ਹੈ, ਜਿਸ ਨਾਲ ਤੁਹਾਡਾ ਭਾਰ ਬੈਲੇਂਸ ਰਹਿੰਦਾ ਹੈ।
ਹੱਡੀਆਂ ਦੇ ਲਈ ਫਾਇਦੇਮੰਦ
ਅਨਾਨਾਸ 'ਚ ਮੌਜੂਦ ਮੈਗਨੀਜ਼ ਤੁਹਾਡੀ ਬੋਨਸ ਨੂੰ ਸਟਰਾਂਗ ਬਣਾਏ ਰੱਖਣ 'ਚ ਮਦਦ ਕਰਦਾ ਹੈ। ਰਿਸਰਚ ਮੁਤਾਬਕ ਰੋਜ਼ਾਨਾ ਅਨਾਨਾਸ ਖਾਣ ਨਾਲ ਤੁਹਾਨੂੰ ਲੱਬੇ ਸਮੇਂ ਤੱਕ ਗੋਢਿਆਂ ਦੇ ਆਪਰੇਸ਼ਨ ਦੀ ਲੋੜ ਨਹੀਂ ਪੈਂਦੀ।


ਕੈਂਸਰ ਤੋਂ ਬਚਾਅ
ਪਾਈਨ ਐਪਲ 'ਚ ਮੌਜੂਦ ਐਂਟੀ-ਆਕਸੀਡੈਂਟ ਤੁਹਾਨੂੰ ਕੈਂਸਰ ਵਰਗੀ ਖਤਰਨਾਕ ਬੀਮਾਰੀ ਦੀ ਲਪੇਟ 'ਚ ਆਉਣ ਤੋਂ ਰੋਕਦਾ ਹੈ। ਖਾਸ ਤੌਰ 'ਤੇ ਔਰਤਾਂ 'ਚ ਹੋਣ ਵਾਲੇ ਬੱਚੇਦਾਨੀ ਦੇ ਕੈਂਸਰ ਤੋਂ ਇਹ ਤੁਹਾਡਾ ਬਚਾਅ ਕਰਦਾ ਹੈ।
ਸਟਰੈੱਸ ਕੰਟਰੋਲ
ਅੱਜ ਦੇ ਸਟਰੈੱਸ ਭਰੇ ਮਾਹੌਲ 'ਚ ਨੈਗੇਟਿਵਿਟੀ ਤੋਂ ਦੂਰ ਰਹਿ ਪਾਉਣਾ ਮੁਸ਼ਕਿਲ ਨਹੀਂ ਹੈ। ਅਜਿਹੇ 'ਚ ਆਪਣੇ ਖਾਣ-ਪੀਣ 'ਤੇ ਧਿਆਨ ਦੇ ਕੇ ਤੁਸੀਂ ਖੁਦ ਨੂੰ ਜੀਵਨ ਦੀ ਹਰ ਹਾਲ 'ਚ ਢਾਲਣ ਦੀ ਕੋਸ਼ਿਸ਼ ਕਰੋ। ਰੋਜ਼ਾਨਾ ਪਾਈਨ ਐਪਲ ਖਾਣ ਨਾਲ ਜਿਥੇ ਤੁਹਾਡੀ ਬਾਡੀ ਮਜ਼ਬੂਤ ਹੁੰਦੀ ਹੈ ਉੱਧਰ ਤੁਸੀਂ ਕਾਫੀ ਹੱਦ ਤੱਕ ਸਟਰੈੱਸ ਫ੍ਰੀ (ਤਣਾਅ ਮੁਕਤ) ਵੀ ਰਹਿੰਦੇ ਹੋ।