Health Tips:ਬਰਸਾਤ ਦੇ ਮੌਸਮ ’ਚ ਬੀਮਾਰੀਆਂ ਤੋਂ ਦੂਰ ਰਹਿਣ ਲਈ ਇਨ੍ਹਾਂ ਚੀਜਾਂ ਦਾ ਜ਼ਰੂਰ ਕਰੋ ਸੇਵਨ, ਹੋਵੇਗਾ ਫ਼ਾਇਦਾ

07/11/2022 1:42:07 PM

ਜਲੰਧਰ (ਬਿਊਰੋ) : ਬਰਸਾਤ ਦੇ ਮੌਸਮ ਦਾ ਇੰਤਜਾਰ ਸਭ ਨੂੰ ਹੁੰਦਾ ਹੈ ਪਰ ਜਦੋਂ ਇਹ ਆਉਂਦਾ ਹੈ ਤਾਂ ਮੁਸੀਬਤਾਂ ਵੀ ਨਾਲ਼ ਲੈ ਕੇ ਆਉਦਾ ਹੈ। ਇਸ ਮੌਸਮ ਵਿੱਚ ਡਾਇਰੀਆ, ਵਾਇਰਲ ਬੁਖ਼ਾਰ, ਸਰਦੀ, ਜ਼ੁਕਾਮ ਤੇ ਫਲੂ ਵਰਗੇ ਰੋਗ ਹੋ ਜਾਂਦੇ ਹਨ। ਜੇਕਰ ਤੁਸੀਂ ਬਾਰਿਸ਼ ਦੇ ਮੌਸਮ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੋਵੇਗਾ। ਬਰਸਾਤ ’ਚ ਬਦਲਦੇ ਤਾਪਮਾਨ ਕਾਰਨ ਇਮਿਊਨਿਟੀ ਘੱਟ ਹੋਣ ਲੱਗਦੀ ਹੈ। ਅਜਿਹੇ 'ਚ ਤੁਹਾਨੂੰ ਆਪਣੀ ਖੁਰਾਕ ’ਚ ਕੁਝ ਖ਼ਾਸ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਸ ਨਾਲ ਤੁਸੀਂ ਬੀਮਾਰੀਆਂ ਤੋਂ ਦੂਰ ਰਹਿ ਸਕੋ....

ਅਦਰਕ
ਅਦਰਕ ਐਂਟੀ-ਆਕਸੀਡੈਂਟ, ਐਂਟੀ ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਸਰਦੀ, ਜ਼ੁਕਾਮ-ਖੰਘ, ਬੁਖ਼ਾਰ ਆਦਿ ਵਰਗੀਆਂ ਮੌਸਮੀ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਤੁਸੀਂ ਇਮਿਊਨਿਟੀ ਵਧਾਉਣ ਲਈ ਰੋਜ਼ਾਨਾ ਇਸ ਦੀ ਚਾਹ ਵੀ ਪੀ ਸਕਦੇ ਹੋ। 

ਤੁਲਸੀ
ਬਰਸਾਤ ਦੇ ਮੌਸਮ 'ਚ ਕੁਝ ਲੋਕਾਂ ਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ ਜਾਂ ਵਾਇਰਲ ਇੰਫੈਕਸ਼ਨ ਹੋ ਜਾਂਦੀ ਹੈ। ਸਰਦੀ-ਜ਼ੁਕਾਮ ਅਤੇ ਵਾਇਰਲ ਇੰਫੈਕਸ਼ਨ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਰੋਜ਼ਾਨਾ ਦੋ ਕੱਪ ਤੁਲਸੀ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਤੁਲਸੀ ਦੀ ਚਾਹ 'ਚ ਨਿੰਬੂ ਵੀ ਪਾ ਕੇ ਪੀ ਸਕਦੇ ਹੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

ਪੁਦੀਨਾ
ਬਰਸਾਤ ਦੇ ਮੌਸਮ ’ਚ ਬੁਖ਼ਾਰ ਹੋਣ 'ਤੇ ਪੁਦੀਨੇ ਨੂੰ ਕਾੜ ਕੇ ਪੀਣਾ ਚਾਹੀਦਾ ਹੈ। ਇਸ ਨਾਲ ਬੁਖ਼ਾਰ ਤੋਂ ਛੁਟਕਾਰਾ ਮਿਲਦਾ ਹੈ। ਬੁਖ਼ਾਰ 'ਚ ਪੁਦੀਨੇ ਨੂੰ ਪਾਣੀ 'ਚ ਉਬਾਲਕੇ ਥੋੜ੍ਹੀ ਚੀਨੀ ਮਿਲਾ ਕੇ ਉਸ ਨੂੰ ਗਰਮ-ਗਰਮ ਚਾਹ ਦੀ ਤਰ੍ਹਾਂ ਪੀਣ ਨਾਲ ਸਰੀਰ ਨੂੰ ਫ਼ਾਇਦਾ ਹੁੰਦਾ ਹੈ।

ਲਸਣ
ਇਮਿਊਨਿਟੀ ਵਧਾਉਣ 'ਚ ਲਸਣ ਬੇਹੱਦ ਕਾਰਗਰ ਮੰਨਿਆ ਜਾਂਦਾ ਹੈ। ਐਂਟੀ ਆਕਸੀਡੈਂਟ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਲਸਣ ਇਮਿਊਨਿਟੀ ਵਧਾਉਣ ਅਤੇ ਵਾਇਰਸ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ 'ਚ ਮਾਨਸੂਨ ਦੌਰਾਨ ਸਿਹਤਮੰਦ ਰਹਿਣ ਲਈ ਇਸ ਦਾ ਸੇਵਨ ਜ਼ਰੂਰ ਕਰੋ। 

ਹਲਦੀ
ਹਲਦੀ ਪੋਸ਼ਕ ਤੱਤ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੈ। ਇਹ ਤੇਜ਼ੀ ਨਾਲ ਇਮਿਊਨਿਟੀ ਵਧਾਉਣ 'ਚ ਮਦਦ ਕਰਦੀ ਹੈ। ਅਜਿਹੇ 'ਚ ਮਾਨਸੂਨ ਦੌਰਾਨ ਸਿਹਤਮੰਦ ਰਹਿਣ ਲਈ ਇਸ ਨੂੰ ਆਪਣੀ ਰੋਜ਼ਾਨਾ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਤੁਸੀਂ ਇਸ ਨੂੰ ਸਬਜ਼ੀ 'ਚ ਮਿਲਾਉਣ ਦੇ ਨਾਲ ਰੋਜ਼ਾਨਾ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹੋ।

ਸੁੱਕੇ ਮੇਵੇ
ਡਰਾਈ ਫਰੂਟਸ ਯਾਨੀ ਸੁੱਕੇ ਮੇਵੇ ਪੋਸ਼ਕ ਤੱਤ ਅਤੇ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਅਜਿਹੇ 'ਚ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਖ਼ਾਸ ਤੌਰ 'ਤੇ ਮਾਨਸੂਨ 'ਚ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਹੁੰਦਾ ਹੈ। 

ਲੌਂਗ
ਇਕ ਗਿਲਾਸ ਪਾਣੀ ਵਿਚ 6-7 ਲੌਂਗ ਪਾ ਕੇ ਉਬਾਲੋ ਅਤੇ ਪੀ ਲਓ। ਇਸ ਨਾਲ ਗਲੇ ਦੀ ਦਰਦ ਅਤੇ ਇਨਫੈਕਸ਼ਨ ਦੂਰ ਹੋ ਜਾਂਦੀ ਹੈ।


rajwinder kaur

Content Editor

Related News