ਇਨ੍ਹਾਂ ਬੀਮਾਰੀਆਂ ਤੋਂ ਬਚਾਉਂਦਾ ਹੈ ਦੋ ਚਮਚ ਗੌਮੂਤਰ

06/13/2017 3:36:18 PM

ਮੁੰਬਈ— ਆਯੁਰਵੇਦ ਦੇ ਇਲਾਵਾ ਆਧੁਨਿਕ ਸਾਇੰਸ 'ਚ ਗੌਮੂਤਰ 'ਤੇ ਕੀਤੀ ਗਈ ਰਿਸਰਚ 'ਚ ਇਸ ਤੋਂ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਨੂੰ ਸਾਬਤ ਕੀਤਾ ਗਿਆ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ, ਭਾਰਤ ਸਰਕਾਰ ਦੇ ਆਯੁਸ਼ ਡਿਪਾਰਟਮੈਂਟ ਅਤੇ ਇੰਟਰਨੈਸ਼ਨਲ ਜਨਰਲ ਆਫ ਫਾਰਮੇਸੀ ਐਂਡ ਫਾਰਮਾਸਿਉਟਿਕਲ ਸਾਈਂੇਸੇਸ 'ਚ ਪ੍ਰਕਾਸ਼ਿਤ ਸਟੱਡੀ 'ਚ ਗੌਮੂਤਰ ਨੂੰ ਕਈ ਗੰਭੀਰ ਅਤੇ ਜਨਰਲ ਬੀਮਾਰੀਆਂ ਲਈ ਫਾਇਦੇਮੰਦ ਦੱਸਿਆ ਗਿਆ ਹੈ। 
ਇਹ ਕਹਿੰਦੇ ਹਨ ਮਾਹਰ ਅਤੇ ਪ੍ਰਯੋਗਕਰਤਾ
ਡਾਕਟਰ ਅਵਧੇਸ਼ ਮਿਸ਼ਰਾ ਦਾ ਕਹਿਣਾ ਹੈ ਕਿ ਆਯੁਰਵੇਦ 'ਚ ਗੌਮੂਤਰ ਦੀ ਵਰਤੋਂ ਕਈ ਬੀਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਵੀਰੇਂਦਰ ਕੁਮਾਰ ਮੁਤਾਬਕ ਗੌਮੂਤਰ ਆਪਣੇ ਆਪ 'ਚ ਇਕ ਦਵਾਈ ਹੈ। ਜੇ ਇਸ 'ਚ ਕੁਝ ਜੜੀ-ਬੂਟੀਆਂ ਮਿਲਾ ਦਿੱਤੀਆਂ ਜਾਣ ਤਾਂ ਇਸ ਦਾ ਅਸਰ ਕਈ ਗੁਣਾ ਵੱਧ ਜਾਂਦਾ ਹੈ।
ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ
1. ਸਿਹਤਮੰਦ ਦੇਸੀ ਗਾਂ ਦਾ ਗੌਮੂਤਰ ਹੀ ਵਰਤੋ। ਗਾਂ ਗਰਭਵਤੀ, ਬੁੱਢੀ ਜਾਂ ਬੀਮਾਰ ਨਾ ਹੋਵੇ।
2. ਗੌਮੂਤਰ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਨੂੰ ਕੱਪੜੇ ਦੀ ਕਈ ਪਰਤਾਂ ਦੀ ਨਾਲ ਛਾਣ ਲਓ।
3. ਕਿਸੇ ਵੀ ਨੁਸਖੇ ਦੀ ਵਰਤੋਂ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦਾ ਹੈ ਗੌਮੂਤਰ
1. ਕਬਜ਼
ਅੱਧਾ ਕੱਪ ਕੋਸੇ ਪਾਣੀ 'ਚ ਦੋ ਚਮਚ ਗੌਮੂਤਰ ਅਤੇ ਇਕ ਚਮਚ ਸੋਂਟ ਮਿਲਾ ਕੇ ਪੀਣ ਨਾਲ ਕਬਜ਼ ਦੂਰ ਹੁੰਦੀ ਹੈ।
2. ਗੈਸ
ਅੱਧਾ ਕੱਪ ਕੋਸੇ ਪਾਣੀ 'ਚ ਦੋ ਚਮਚ ਗੌਮੂਤਰ, ਅੱਧਾ ਨਿੰਬੂ ਦਾ ਰਸ ਅਤੇ ਚੁਟਕੀ ਭਰ ਕਾਲਾ ਨਮਕ ਮਿਲਾ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
3. ਪੇਟ ਦਰਦ
ਅੱਧੇ ਕੱਪ ਪਾਣੀ 'ਚ ਦੋ ਚਮਚ ਗੌਮੂਤਰ, ਇਕ ਚਮਚ ਚੀਨੀ ਅਤੇ ਚੁਟਕੀ ਭਰ ਨਮਕ ਮਿਲਾ ਕੇ ਰੋਜ਼ਾਨਾ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
4. ਦਿਲ ਦੀਆਂ ਬੀਮਾਰੀਆਂ
ਅੱਧੇ ਕੱਪ ਪਾਣੀ 'ਚ ਦੋ ਚਮਚ ਗੌਮੂਤਰ ਨਾਲ ਇਕ-ਇਕ ਚਮਚ ਆਮਲਾ, ਅਰਜੁਨ ਅਤੇ ਸ਼ਤਾਵਰੀ ਦਾ ਪਾਊਡਰ ਮਿਲਾ ਕੇ ਪੀਣ ਨਾਲ ਦਿਲ ਸੰਬੰਧੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
5. ਕਿਡਨੀ ਦੀ ਸਮੱਸਿਆ
ਅੱਧੇ ਕੱਪ ਪਾਣੀ 'ਚ ਦੋ ਚਮਚ ਗੌਮੂਤਰ ਨਾਲ ਇਕ-ਇਕ ਚਮਚ ਆਮਲਾ, ਕੁਲਥੀ ਅਤੇ ਸ਼ਤਾਵਰੀ ਦਾ ਪਾਊਡਰ ਮਿਲਾ ਕੇ ਪੀਣ ਨਾਲ ਕਿਡਨੀ ਸੰਬੰਧੀ ਸਮੱਸਿਆ ਦੂਰ ਹੁੰਦੀ ਹੈ।
6. ਜਿਗਰ ਸੰਬੰਧੀ ਸਮੱਸਿਆਵਾਂ
ਗੌਮੂਤਰ 'ਚ ਇਕ-ਇਕ ਚਮਚ ਆਮਲਾ, ਕਾਲਮੇਘ ਅਤੇ ਸੋਂਠ ਮਿਲਾ ਕੇ ਸਵੇਰੇ-ਸ਼ਾਮ ਲੈਣ ਨਾਲ ਜਿਗਰ ਸਿਹਤਮੰਦ ਰਹਿੰਦਾ ਹੈ।
7. ਦੰਦਾਂ ਦਾ ਦਰਦ
ਅੱਧੇ ਕੱਪ ਕੋਸੇ  ਪਾਣੀ 'ਚ ਦੋ ਚਮਚ ਗੌਮੂਤਰ ਮਿਲਾ ਕੇ ਕੁਰਲੀ ਕਰਨ ਨਾਲ ਦੰਦ ਦਰਦ ਅਤੇ ਪਾਇਰੀਆ 'ਚ ਫਾਇਦਾ ਹੁੰਦਾ ਹੈ।
8. ਕੰਨ 'ਚ ਦਰਦ
ਗੌਮੂਤਰ ਨੂੰ ਗਰਮ ਕਰਨ ਮਗਰੋਂ ਥੋੜ੍ਹਾ ਕੋਸਾ ਹੋਣ 'ਤੇ ਇਸ ਦੀਆਂ ਦੋ ਬੂੰਦਾਂ ਕੰਨ 'ਚ ਪਾਉਣ ਨਾਲ ਕੰਨ ਦਰਦ ਤੋਂ ਰਾਹਤ ਮਿਲਦੀ ਹੈ।
9. ਸਕਿਨ ਸੰਬੰਧੀ ਸਮੱਸਿਆਵਾਂ
ਗੌਮੂਤਰ ਦੀ ਮਾਲਸ਼ ਕਰਨ ਅਤੇ ਪਾਣੀ 'ਚ ਗੌਮੂਤਰ ਮਿਲਾ ਕੇ ਨਹਾਉਣ ਨਾਲ ਖੁਜਲੀ ਅਤੇ ਸਕਿਨ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ।
10. ਸਰਦੀ-ਜੁਕਾਮ
ਅੱਧੇ ਕੱਪ ਕੋਸੇ ਪਾਣੀ 'ਚ ਦੋ ਚਮਚ ਗੌਮੂਤਰ ਅਤੇ ਚੁਟਕੀ ਭਰ ਅੱਗ 'ਤੇ ਫੁੱਲੀ ਹੋਈ ਫਿਟਕਰੀ ਪਾ ਕੇ ਲੈਣ ਨਾਲ ਫਾਇਦਾ ਹੁੰਦਾ ਹੈ।