ਮਸੰਮੀ ਦਾ ਜੂਸ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

03/17/2018 6:23:53 PM

ਨਵੀਂ ਦਿੱਲੀ— ਖੱਟੇ-ਮਿੱਠੇ ਸੁਆਦ ਵਾਲਾ ਮਸੰਮੀ ਫਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਮਿਨਰਲਸ ਅਤੇ ਫਾਈਬਰ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਨੂੰ ਮਿੱਠਾ ਨਿੰਬੂ ਵੀ ਕਿਹਾ ਜਾਂਦਾ ਹੈ। ਡਾਕਟਰ ਬੀਮਾਰ ਵਿਅਕਤੀ ਨੂੰ ਮਸੰਮੀ ਖਾਣ ਜਾਂ ਉਸ ਦਾ ਜੂਸ ਪੀਣ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਮਸੰਮੀ ਦੇ ਜੂਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਦਿਲ ਦੀ ਬੀਮਾਰੀ
ਮਸੰਮੀ ਦੇ ਜੂਸ ਦੀ ਨਿਯਮਤ ਰੂਪ 'ਚ ਵਰਤੋਂ ਕਰਨ ਨਾਲ ਕੋਲੈਸਟਰੋਲ ਲੇਵਲ ਘੱਟ ਹੋ ਜਾਂਦਾ ਹੈ ਜੋ ਹਾਰਟ ਅਟੈਕ ਦੇ ਖਤਰੇ ਤੋਂ ਬਚਾਉਣ 'ਚ ਮਦਦ ਕਰਦਾ ਹੈ।
2. ਚਮਕਦਾਰ ਚਮੜੀ
ਚਿਹਰੇ 'ਤੇ ਚਮਕ ਲਿਆਉਣ ਲਈ ਮਸੰਮੀ ਦੇ ਜੂਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਚਿਹਰੇ 'ਤੇ ਹੋਣ ਵਾਲੇ ਮੁਹਾਸੇ ਅਤੇ ਗਰਦਨ 'ਤੇ ਹੋਣ ਵਾਲੇ ਕਾਲੇਪਨ ਨੂੰ ਵੀ ਦੂਰ ਕਰਦਾ ਹੈ।
3. ਪਾਣੀ ਦੀ ਕਮੀ
ਗਰਮੀ 'ਚ ਜਦੋਂ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਮਸੰਮੀ ਦਾ ਜੂਸ ਪੀਓ।
4. ਕਬਜ਼
ਗਰਮੀ 'ਚ ਇਸ ਜੂਸ ਦੀ ਵਰਤੋਂ ਕਰਨ ਨਾਲ ਪੇਟ ਦੀ ਸਮੱਸਿਆ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇੱਥੋਂ ਤੱਕ ਕਿ ਕਬਜ਼ ਤੱਕ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।
5. ਦੰਦਾਂ ਅਤੇ ਮਸੂੜਿਆਂ ਦੇ ਲਈ ਫਾਇਦੇਮੰਦ
ਇਸ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਮਿਲ ਜਾਂਦੇ ਹਨ। ਇਸ ਨੂੰ ਖਾਣ ਨਾਲ ਦੰਦਾਂ ਅਤੇ ਮਸੂੜਿਆਂ 'ਚ ਹੋਣ ਵਾਲੇ ਰੋਗ ਨੂੰ ਦੂਰ ਕੀਤਾ ਜਾ ਸਕਦਾ ਹੈ।
6. ਕੈਲਸ਼ੀਅਮ ਦੀ ਭਰਪੂਰ ਮਾਤਰਾ
ਮਸੰਮੀ ਦੇ ਜੂਸ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਮੋਜੂਦ ਹੁੰਦੀ ਹੈ ਗਰਭਵਤੀ ਮਾਂ ਨੂੰ ਇਸ ਦੀ ਨਿਯਮਿਤ ਰੂਪ 'ਚ ਵਰਤੋ ਕਰਨੀ ਚਾਹੀਦੀ ਹੈ। ਇਹ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।
7. ਖੂਨ ਨੂੰ ਸਾਫ ਕਰੋ
ਖੂਨ ਗੰਦਾ ਹੋਣ ਦੇ ਕਾਰਨ ਸਰੀਰ 'ਚ ਫੋੜੇ ਫਿੰਸੀਆਂ ਅਤੇ ਖਾਰਸ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਰੋਜ਼ ਸਵੇਰੇ-ਸ਼ਾਮ ਮਸੰਮੀ ਦਾ ਜੂਸ ਪੀਣਾ ਚਾਹੀਦਾ ਹੈ ਜੋ ਖੂਨ ਸਾਫ ਕਰਦਾ ਹੈ ਅਤੇ ਇਹ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ।