ਖਰਾਟਿਆਂ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਅਸਰਦਾਰ ਤਰੀਕੇ

08/19/2017 1:02:14 PM

ਨਵੀਂ ਦਿੱਲੀ— ਖਰਾਟੇ ਮਤਲੱਬ ਸੋਂਦੇ ਸਮੇਂ ਮੂੰਹ ਵਿਚੋਂ ਆਵਾਜ ਆਉਣਾ। ਸੋਂਦੇ ਸਮੇਂ ਗਲੇ ਦਾ ਪਿਛਲਾ ਹਿੱਸਾ ਥੋੜ੍ਹਾ ਜਿਹਾ ਸੰਕਰਾ ਹੋ ਜਾਂਦਾ ਹੈ। ਆਕਸੀਜਨ ਜਦੋਂ ਸੰਕਰੀ ਥਾਂ 'ਤੇ ਅੰਦਰ ਜਾਂਦੀ ਹੈ ਤਾਂ ਆਲੇ-ਦੁਆਲੇ ਦੇ ਟਿਸ਼ੂ ਵਾਏਬਰੇਟ ਹੁੰਦੇ ਹਨ। ਇਸੇ ਆਵਾਜ ਨੂੰ ਖਰਾਟੇ ਕਹਿੰਦੇ ਹਨ। ਰਾਤ ਨੂੰ ਸੋਂਦੇ ਸਮੇਂ ਵਿਅਕਤੀ ਇੰਨੀ ਜ਼ੋਰ-ਜ਼ੋਰ ਨਾਲ ਆਵਾਜ ਕੱਢਦੇ ਹਨ ਕਿ ਉਨ੍ਹਾਂ ਦੇ ਕੋਲ ਸੁੱਤਾ ਵਿਅਕਤੀ ਪ੍ਰੇਸ਼ਾਨ ਹੋ ਜਾਂਦਾ ਹੈ। ਉਂਝ ਤਾਂ ਖਰਾਟੇ ਲੈਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਨੱਕ ਵਿਚ ਖਰਾਬੀ, ਐਲਰਜੀ, ਨੱਕ ਵਿਚ ਸੋਜ, ਜੀਭ ਮੋਟੀ ਹੋਣਾ, ਜ਼ਿਆਦਾ ਸਿਗਰਟ ਦੀ ਵਰਤੋਂ ਕਰਨਾ, ਸ਼ਰਾਬ ਪੀਣਾ ਜਾਂ ਨਸ਼ੀਨੇ ਪਦਾਰਥਾਂ ਦੀ ਵਰਤੋਂ ਕਰਨਾ ਆਦਿ। ਜੇ ਤੁਹਾਡੇ ਖਰਾਟੇ ਵੀ ਦੂਜਿਆਂ ਦੇ ਸਾਹਮਣੇ ਤੁਹਾਨੂੰ ਸ਼ਰਮਿੰਦਾ ਕਰਦੇ ਹਨ ਤਾਂ ਅਸੀਂ ਤੁਹਾਨੂੰ ਕੁਝ ਆਦਤਾਂ ਵਿਚ ਸੁਧਾਰ ਕਰਨ ਅਤੇ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖਰਾਟਿਆਂ ਤੋਂ ਛੁਟਕਾਰਾ ਪਾ ਸਕਦੇ ਹੋ। 
- ਮਨ ਸ਼ਾਂਤ ਰੱਖੋ
ਸੋਂਦੇ ਸਮੇਂ ਮਨ ਨੂੰ ਸ਼ਾਂਤ ਅਤੇ ਦਿਮਾਗ ਵਿਤ ਕੋਈ ਵੀ ਵਿਚਾਰ ਨਾ ਰੱਖੋ। ਅਜਿਹਾ ਕਰਨ ਨਾਲ ਤੁਹਾਡੀ ਇਹ ਖਰਾਟੇ ਲੈਣ ਦੀ ਆਦਤ ਘੱਟ ਹੋ ਸਕਦੀ ਹੈ।
- ਪਾਣੀ ਪੀਓ
ਸਰੀਰ ਵਿਚ ਪਾਣੀ ਦੀ ਕਮੀ ਕਾਰਨ ਵੀ ਖਰਾਟੇ ਆ ਸਕਦੇ ਹਨ। ਇਸ ਲਈ ਦਿਨ ਵਿਚ ਪਾਣੀ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰੋ। 
- ਭਾਰ ਘੱਟ ਰੱਖੇ
ਮੋਟਾਪੇ ਦੇ ਕਾਰਨ ਕੋਸ਼ੀਕਾਵਾਂ ਜਮਾਂ ਹੋਣ ਨਾਲ ਗਲੇ ਵਿਚ ਸਿਕੁੜਣ ਹੋਣ ਲੱਗਦੀ ਹੈ , ਜਿਸ ਦੇ ਕਾਰਨ ਖਰਾਟੇ ਆਉਣ ਲੱਗਦੇ ਹਨ। ਇਸ ਲਈ ਆਪਣੇ ਭਾਰ ਨੂੰ ਕੰਟਰੋਲ ਵਿਚ ਰੱਖੋ।
- ਕਰਵਟ ਲਓ
ਪਿੱਠ ਦੇ ਭਾਰ ਜ਼ਿਆਦਾ ਸਮੇਂ ਤੱਕ ਸੋਂਣ ਨਾਲ ਖਰਾਟੇ ਆਉਂਦੇ ਹਨ। ਇਸ ਲਈ ਰਾਤ ਨੂੰ ਸੋਂਦੇ ਸਮੇਂ ਗਲੇ ਦੀ ਅੰਦਰੂਨੀ ਸੋਜ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ ਅਤੇ ਖਰਾਟਿਆਂ ਨੂੰ ਰੋਕਿਆਂ ਜਾ ਸਕਦਾ ਹੈ।
ਖਰਾਟਿਆਂ ਤੋਂ ਛੁਟਕਾਰਾ ਪਾਉਣ ਦੇ ਕੁਝ ਘਰੇਲੂ 
- ਲਸਣ 
ਲਸਣ ਦੀ 2-4 ਕਲੀਆਂ ਲੈ ਕੇ ਇਸ ਵਿਚ ਸਰੋਂ ਦਾ ਤੇਲ ਮਿਲਾ ਕੇ ਗਰਮ ਕਰੋ। ਸੋਣ ਤੋਂ ਪਹਿਲਾਂ ਤੇਲ ਨਾਲ ਛਾਤੀ ਦੀ ਮਾਲਿਸ਼ ਕਰੋ।
- ਸ਼ਹਿਦ 
ਰੋਜ਼ ਸੋਂਣ ਤੋਂ ਪਹਿਲਾਂ ਇਕ ਚਮੱਚ ਸ਼ਹਿਦ ਪੀਓ ਇਸ ਨਾਲ ਗਲੇ ਦੀ ਨਸਾਂ ਨੂੰ ਆਰਾਮ ਮਿਲਦਾ ਹੈ ਅਤੇ ਖਰਾਟਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 
- ਗਰਮ ਪਾਣੀ 
ਰਾਤ ਨੂੰ ਸੋਂਦੇ ਸਮੇਂ ਗਰਮ ਪਾਣੀ ਦੀ ਵਰਤੋਂ ਕਰੋ। ਇਸ ਨਾਲ ਸਾਹ ਲੈਣ ਵਾਲੀ ਨਾੜੀ ਖੁਲਦੀ ਹੈ ਖਰਾਟਿਆਂ ਦੀ ਸਮੱਸਿਆ ਦੂਰ ਹੋ ਜਾਂਦੀ