ਡਿਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Wednesday, Jun 13, 2018 - 03:29 PM (IST)

ਨਵੀਂ ਦਿੱਲੀ— ਧੁੱਪ ਅਤੇ ਗਰਮ ਹਵਾਵਾਂ ਦੇ ਚਲਦੇ ਜ਼ਿਆਦਾਤਰ ਲੋਕ ਡਿਹਾਈਡ੍ਰੇਸ਼ ਦੇ ਸ਼ਿਕਾਰ ਹੋ ਰਹੇ ਹਨ। ਡਿਹਾਈਡ੍ਰੇਸ਼ਨ ਮਤਲੱਬ ਸਰੀਰ 'ਚ ਪਾਣੀ ਦੀ ਕਮੀ। ਇਸ ਨਾਲ ਸਰੀਰ 'ਚ ਖਣਿਜ ਪਦਾਰਥ ਘੱਟ ਹੋ ਜਾਂਦੇ ਹਨ, ਜਿਸ ਨਾਲ ਕੰਮ ਕਰਨ ਦਾ ਸੰਤੁਲਨ ਅਸਮਾਨ ਹੋ ਜਾਂਦਾ ਹੈ। ਡਿਹਾਈਡ੍ਰੇਸ਼ਨ ਕਿਸੇ ਵੀ ਉਮਰ ਵਾਲੇ ਵਿਅਕਤੀ ਨੂੰ ਹੋ ਸਕਦਾ ਹੈ। ਅਕਸਰ ਲੋਕ ਡਿਹਾਈਡ੍ਰੇਸ਼ਨ ਦੇ ਲੱਛਣਾਂ ਨੂੰ ਪਹਿਚਾਨ ਨਹੀਂ ਪਾਉਂਦੇ, ਜਿਸ ਨਾਲ ਇਹ ਸਮੱਸਿਆ ਵਧ ਜਾਂਦੀ ਹੈ। ਸਮੱਸਿਆ ਵਧਣ ਨਾਲ ਬ੍ਰੇਨ ਡੈਮੇਜ, ਕਿਡਨੀ ਫੇਲ ਵਰਗੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡਿਹਾਈਡ੍ਰੇਸ਼ਨ ਦੇ ਲੱਛਣ
- ਮੂੰਹ ਸੁੱਕਣਾ
- ਥਕਾਵਟ ਮਹਿਸੂਸ ਹੋਣਾ
- ਘੱਟ ਯੂਰਿਨ ਆਉਣਾ
- ਸਿਰਦਰਦ ਅਤੇ ਚੱਕਰ ਆਉਣਾ
- ਬੁੱਲ੍ਹਾਂ ਦਾ ਫਟਣਾ
- ਜ਼ਿਆਦਾ ਪਿਆਸ ਲੱਗਣਾ
ਕੀ ਕਰੀਏ?
- ਦਹੀਂ, ਲੱਸੀ, ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਪੀਓ।
- ਮੌਸਮੀ ਰਸੀਲੇ ਫਲ ਖਾਓ।
- ਪੋਟਾਸ਼ੀਅਮ ਨਾਲ ਭਰਪੂਰ ਖਾਦ ਪਦਾਰਥ ਲਓ।
- ਅੰਬ ਪੰਨਾ ਪੀਓ।
- ਨਮਕ ਅਤੇ ਖੰਡ ਦਾ ਘੋਲ ਪੀਓ
- ਹਲਕੇ ਅਤੇ ਢਿੱਲੇ ਸੂਤੀ ਕੱਪੜੇ ਹੀ ਪਹਿਨੋ।
ਕੀ ਨਾ ਕਰੀਏ?
- ਚਾਹ ਜਾਂ ਹੌਟ ਕੌਫੀ ਤੋਂ ਪਰਹੇਜ਼ ਕਰੋ।
- ਮਸਾਲੇਦਾਰ ਖਾਣੇ ਤੋਂ ਬਣਾਓ ਦੂਰੀ
- ਡ੍ਰਾਈ ਫਰੂਟ ਦੀ ਵਰਤੋਂ ਘੱਟ ਕਰੋ।
- ਧੁੱਪ 'ਚ ਘੱਟ ਨਿਕਲੋ।
- ਧੁੱਪ 'ਚੋਂ ਆ ਕੇ ਤੁਰੰਤ ਪਾਣੀ ਨਾ ਪੀਓ।


 


Related News