ਗਰਭ ਅਵਸਥਾ 'ਚ ਬੇਹੱਦ ਜ਼ਰੂਰੀ ਹੈ Folic Acid

02/09/2018 12:07:53 PM

ਨਵੀਂ ਦਿੱਲੀ— ਪ੍ਰੈਗਨੈਂਸੀ ਵਿਚ ਖਾਣ-ਪੀਣ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਕਿਉਂਕਿ ਮਾਂ ਦੀ ਕਮਜ਼ੋਰੀ ਦਾ ਅਸਰ ਹੋਣ ਵਾਲੇ ਬੱਚੇ 'ਤੇ ਵੀ ਪੈਂਦਾ ਹੈ। ਇਸ ਸਮੇਂ ਵਿਟਾਮਿਨ, ਕੈਲਸ਼ੀਅਮ, ਆਇਰਨ ਅਤੇ  ਪ੍ਰੋਟੀਨ ਦੇ ਨਾਲ-ਨਾਲ ਇਕ ਹੋਰ ਜ਼ਰੂਰੀ ਤੱਤ ਦੀ ਖਾਸ ਲੋੜ ਹੁੰਦੀ ਹੈ, ਉਹ ਹੈ ਫੋਲਿਕ ਐਸਿਡ। ਇਹ ਸਰੀਰ ਅਤੇ ਦਿਮਾਗ ਵਿਚ ਨਵੀਆਂ ਤੰਦਰੁਸਤ ਕੋਸ਼ਿਕਾਵਾਂ ਦਾ ਨਿਰਮਾਣ ਕਰਨ ਦੇ ਨਾਲ-ਨਾਲ ਖੂਨ ਵਿਚ ਰੈੱਡ ਸੈੱਲ ਬਣਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਹਾਨੀਕਾਰਕ ਤੱਤ ਹੋਮੋਸਿਸਟੀਨ ਨੂੰ ਘੱਟ ਕਰਨ ਦੇ ਨਾਲ-ਨਾਲ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖਤਰਾ ਵੀ ਘੱਟ ਕਰਦਾ ਹੈ।
ਕੀ ਹੈ ਫੋਲਿਕ ਐਸਿਡ
ਫੋਲਿਕ ਐਸਿਡ ਇਕ ਕਿਸਮ ਦਾ ਵਿਟਾਮਿਨ 'ਬੀ' (29) ਹੈ। ਇਸ ਨੂੰ ਫਲੋਟ ਵੀ ਕਿਹਾ ਜਾਂਦਾ ਹੈ। ਇਹ ਬ੍ਰੇਨ ਨਰਵਸ ਸਿਸਟਮ ਅਤੇ ਰੀਡ ਦੀ ਹੱਡੀ ਵਿਚ ਤਰਲ ਪਦਾਰਥ ਲਈ ਵੀ ਅਹਿਮ ਹੁੰਦਾ ਹੈ। ਗਰਭ ਅਵਸਥਾ ਵਿਚ ਫੋਲਿਕ ਐਸਿਡ ਦੇ ਨਿਯਮਿਤ ਸੇਵਨ ਨਾਲ ਗਰਭ ਵਿਚ ਪਲ ਰਹੇ ਬੱਚੇ ਨੂੰ ਜਮਾਂਦਰੂ ਬੀਮਾਰੀ ਜਿਵੇਂ ਸਿਪਨਾ ਬਿਫਿਡਾ ਦੀ ਸਮੱਸਿਆ ਘੱਟ ਹੋ ਜਾਂਦੀ ਹੈ, ਜਿਸ ਨਾਲ ਬੱਚੇ ਦੀ ਪਿੱਠ ਵਿਚ ਠੀਕ ਤਰ੍ਹਾਂ ਜੋੜ ਵਿਕਸਿਤ ਨਹੀਂ ਹੁੰਦਾ, ਜਿਸ ਕਾਰਨ ਅਪਾਹਜਤਾ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸਦੇ ਨਾਲ ਹੀ ਮਾਂ ਅਤੇ ਬੱਚੇ ਦੋਹਾਂ ਦਾ ਅਨੀਮੀਆ ਰੋਗ ਤੋਂ ਵੀ ਬਚਾਅ ਰਹਿੰਦਾ ਹੈ।
ਗਰਭ ਅਵਸਥਾ ਤੋਂ ਪਹਿਲਾਂ ਫੋਲਿਕ ਐਸਿਡ
ਪ੍ਰੈਗਨੈਂਸੀ ਦੀ ਪਲਾਨਿੰਗ ਕਰ ਰਹੇ ਹੋ ਤਾਂ ਪਹਿਲਾਂ ਹੀ ਆਪਣੀ ਡਾਈਟ ਵਿਚ ਫੋਲਿਕ ਐਸਿਡ ਨਾਲ ਭਰਪੂਰ ਆਹਾਰ ਸ਼ਾਮਲ ਕਰਨਾ ਸ਼ੁਰੂ ਕਰ ਦਿਓ। ਇਹ ਗਰਭਧਾਰਨ ਵਿਚ ਮਦਦ ਕਰਦੇ ਹਨ, ਕਿਉਂਕਿ ਫੋਲਿਕ ਐਸਿਡ, ਪ੍ਰਜਣਨ ਪ੍ਰਣਾਲੀ ਵਿਚ ਅੰਡਿਆਂ ਦੀ ਪ੍ਰੋਡਕਸ਼ਨ ਨੂੰ ਵਧਾ ਕੇ ਛੇਤੀ ਗਰਭਧਾਰਨ ਕਰਨ ਵਿਚ ਮਦਦਗਾਰ ਸਾਬਤ ਹੁੰਦਾ ਹੈ।
ਗਰਭ ਅਵਸਥਾ ਦੌਰਾਨ ਫੋਲਿਕ ਐਸਿਡ
ਗਰਭ ਅਵਸਥਾ ਵਿਚ ਮਾਂ ਅਤੇ ਗਰਭ ਵਿਚ ਪਲ ਰਹੇ ਬੱਚੇ ਲਈ ਫੋਲਿਕ ਐਸਿਡ ਬਹੁਤ ਜ਼ਰੂਰੀ ਹੈ। ਡਾਕਟਰ ਵੀ ਇਸ ਸਮੇਂ ਔਰਤ ਨੂੰ ਫੋਲਿਕ ਐਸਿਡ ਦੇ ਸਪਲੀਮੈਂਟ ਲੈਣ ਦੀ ਸਲਾਹ ਦਿੰਦੇ ਹਨ। ਇਹ ਪੋਸ਼ਕ ਤੱਤਾਂ ਨੂੰ ਠੀਕ ਤਰ੍ਹਾਂ ਸੋਖਣ ਦੇ ਨਾਲ-ਨਾਲ ਸਰੀਰ ਵਿਚ ਹਰ ਪਾਸੇ ਆਕਸੀਜਨ ਪਹੁੰਚਾਉਣ ਵਾਲੇ ਲਾਲ ਖੂਨ ਕੋਸ਼ਿਕਾਵਾਂ ਦੇ ਨਿਰਮਾਣ ਲਈ ਜ਼ਰੂਰੀ ਹੈ। ਇਸਦਾ ਸੇਵਨ ਕਰਨ ਨਾਲ ਗਰਭਪਾਤ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
ਕਮੀ ਦੇ ਲੱਛਣ
- ਥਕਾਵਟ
- ਭੁੱਖ ਨਾ ਲੱਗਣਾ
- ਖੂਨ ਦੀ ਕਮੀ
- ਸਿਰਦਰਦ
- ਘਬਰਾਹਟ
- ਚਿੜਚਿੜਾਪਨ
- ਸਹੀ ਵਿਕਾਸ ਨਾ ਹੋਣਾ
- ਜੀਭ ਦਾ ਦਰਦ


1. ਹਰੀਆਂ ਸਬਜ਼ੀਆਂ
ਪ੍ਰੈਗਨੈਂਸੀ ਵਿਚ ਸਭ ਤੋਂ ਬੈਸਟ ਡਾਈਟ ਹਨ ਹਰੀਆਂ ਸਬਜ਼ੀਆਂ। ਆਇਰਨ, ਐਂਟੀਆਕਸੀਡੈਂਟ ਅਤੇ ਫੋਲਿਕ ਐਸਿਡ ਨਾਲ ਭਰਪੂਰ ਇਹ ਸਬਜ਼ੀਆਂ ਪ੍ਰਜਣਨ ਅੰਗਾਂ ਲਈ ਫਾਇਦੇਮੰਦ ਹੁੰਦੀਆਂ ਹਨ। ਰੋਜ਼ਾਨਾ ਪਾਲਕ ਜਾਂ ਮੂਲੀ ਦੇ ਪੱਤਿਆਂ ਦਾ ਸੇਵਨ ਕਰੋ। ਆਪਣੀ ਡਾਈਟ ਵਿਚ ਮੱਕੀ, ਬ੍ਰੋਕਲੀ, ਸ਼ਲਗਮ, ਸਲਾਦ, ਸਰੋਂ ਦਾ ਸਾਗ ਅਤੇ ਭਿੰਡੀ ਆਦਿ ਸ਼ਾਮਲ ਕਰੋ।
2. ਫਲ
ਫਲਾਂ ਤੋਂ ਤੁਸੀਂ ਆਸਾਨੀ ਨਾਲ ਫੋਲਿਕ ਐਸਿਡ ਲੈ ਸਕਦੇ ਹੋ। ਦਿਨ ਵਿਚ ਇਕ ਗਿਲਾਸ ਸੰਤਰੇ ਦਾ ਜੂਸ ਪੀਓ। ਅੰਗੂਰ ਵਿਚ ਵਿਟਾਮਿਨ ਏ, ਫੋਲੇਟ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਅਤੇ ਸੋਡੀਅਮ ਹੁੰਦਾ ਹੈ, ਜੋ ਕਿ ਪ੍ਰੈਗਨੈਂਸੀ ਵਿਚ ਫਾਇਦੇਮੰਦ ਹੈ।
3. ਸਾਬਤ ਅਨਾਜ
ਸਾਬਤ ਅਨਾਜ ਵੀ ਫੋਲਿਕ ਐਸਿਡ ਦਾ ਚੰਗਾ ਸ੍ਰੋਤ ਹੈ। ਨਾਸ਼ਤੇ ਵਿਚ ਦਲੀਆ ਅਤੇ ਹੋਲ ਗ੍ਰੇਨ ਬ੍ਰੈੱਡ ਲਓ। ਤੁਸੀਂ ਚਾਹੋ ਤਾਂ ਹੋਲ ਵੀਟ ਪਾਸਤਾ ਵੀ ਖਾ ਸਕਦੇ ਹੋ। ਓਟਸ ਵਿਚ ਫਾਈਬਰ, ਵਿਟਾਮਿਨ ਬੀ, ਆਇਰਨ ਅਤੇ ਕਈ ਖਣਿਜ ਪਾਏ ਜਾਂਦੇ ਹਨ। ਦਿਨ ਵਿਚ ਇਕ ਕਟੋਰੀ ਓਟਸ ਦਾ ਸੇਵਨ ਜ਼ਰੂਰ ਕਰੋ।
4. ਅੰਡੇ
ਪ੍ਰੈਗਨੈਂਸੀ ਵਿਚ ਅੰਡਿਆਂ ਦਾ ਸੇਵਨ ਕਾਫੀ ਫਾਇਦੇਮੰਦ ਹੁੰਦਾ ਹੈ। ਪ੍ਰੋਟੀਨ ਭਰਪੂਰ ਅੰਡੇ ਖਾਣ ਨਾਲ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਰਹਿੰਦੇ ਹਨ। ਇਸ ਵਿਚ ਮੌਜੂਦ ਕਾਲਿਨ ਨਾਲ ਬੱਚੇ ਦੇ ਦਿਮਾਗ ਦਾ ਵਿਕਾਸ ਹੁੰਦਾ ਹੈ।
5. ਪੁੰਗਰੀ ਹੋਈ ਦਾਲ
ਪੁੰਗਰੇ ਅਨਾਜ ਵਿਚ ਵਿਟਾਮਿਨ ਸੀ ਤੋਂ ਇਲਾਵਾ ਫਾਈਬਰ, ਵਿਟਾਮਿਨ ਬੀ-1 ਅਤੇ ਫੋਲਿਕ ਐਸਿਡ ਵੀ ਪਾਇਆ ਜਾਂਦਾ ਹੈ। ਆਪਣੀ ਡਾਈਟ ਵਿਚ ਇਸ ਨੂੰ ਜ਼ਰੂਰ ਸ਼ਾਮਲ ਕਰੋ।