ਪ੍ਰੈਗਨੈਂਸੀ ਤੋਂ ਬਾਅਦ ਜੇਕਰ ਵੱਧ ਰਿਹੈ ਭਾਰ, ਤਾਂ ਜ਼ਰੂਰ ਅਪਣਾਓ ਇਹ ਤਰੀਕੇ

03/08/2020 3:07:30 PM

ਜਲੰਧਰ - ਔਰਤਾਂ ਦੇ ਗਰਭਧਾਰਣ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਨਾਂ ਵਿਚ ਭਾਰ ਵੀ ਇਕ ਮਹੱਤਵਪੂਰਨ ਕਾਰਨ ਹੈ। ਸਿਹਤ, ਉਮਰ, ਬਾਡੀ ਮਾਸ ਇਨਬਾਕਸ (ਬੀ.ਐਮ.ਆਈ) ਅਤੇ ਭਾਰ ਦੇ ਠੀਕ ਤਾਲਮੇਲ ਨਾਲ ਹੀ ਗਰਭਧਾਰਣ ਸਫਲ ਹੁੰਦਾ ਹੈ। ਮਾਂ ਬਣਨ ਤੋਂ ਬਾਅਦ ਅਕਸਰ ਔਰਤਾਂ ਦਾ ਭਾਰ ਵੱਧ ਜਾਂਦਾ ਹੈ, ਜਿਸ ਕਾਰਨ ਕਈ ਔਰਤਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਉਕਤ ਔਰਤਾਂ ਲਈ ਭਰ ਘਟਾਉਣਾ ਇਕ ਚਣੌਤੀ ਜਿਹਾ ਬਣ ਜਾਂਦਾ ਹੈ। ਪ੍ਰੈਗਨੈਂਸੀ ਤੋਂ ਬਾਅਦ ਵੱਧ ਰਹੇ ਭਾਰ ਨੂੰ ਔਰਤਾਂ ਬੜੀ ਆਸਾਨੀ ਨਾਲ ਘਟਾ ਸਕਦੀਆਂ ਹਨ, ਜਿਸ ਦੇ ਲਈ ਉਨ੍ਹਾਂ ਨੂੰ ਘਰੇਲੂ ਤਰੀਕੇ ਆਪਨਾਉਣ ਦੀ ਲੋੜ ਹੈ। ਇਨ੍ਹਾਂ ਤਰੀਕਿਆਂ ਦੇ ਸਦਕਾ ਭਾਰ ਘੱਟ ਸਕਦਾ ਹੈ। 

ਆਸਾਨੀ ਨਾਲ ਘਟਾ ਸਕਦੇ ਹੋ ਭਾਰ...

1. ਬੱਚੇ ਨੂੰ ਆਪਣਾ ਦੁੱਧ ਪਿਲਾਓ
ਬ੍ਰੈਸਟ ਫੀਡ ਕਰਵਾਉਣ 'ਚ ਸਰੀਰ 'ਚੋਂ 300 ਤੋਂ 500 ਕੈਲਰੀਜ਼ ਖਰਚ ਹੁੰਦੀਆਂ ਹਨ। ਅਮਰੀਕਨ ਜਰਨਲ 'ਚ ਛੱਪੀ ਇੱਕ ਖੋਜ ਦੇ ਮੁਤਾਬਿਕ ਮਹਿਲਾਵਾਂ ਲਈ ਵਜਨ ਘਟਾਉਣ ਦਾ ਇਹ ਸਭ ਤੋਂ ਅਸਰਦਾਰ ਤਰੀਕਾ ਹੈ।

PunjabKesari

2. ਚੰਗੀ ਨੀਂਦ
ਨੀਂਦ 'ਚ ਕਮੀ ਅਤੇ ਤਨਾਅ ਦੇ ਨਾਲ-ਨਾਲ ਤਲੀ ਹੋਈ ਚੀਜ਼ਾਂ ਖਾਣ ਨਾਲ ਪ੍ਰੈਗਨੈਂਸੀ ਤੋਂ ਬਾਅਦ ਵਜਨ ਘਟਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸਲਈ ਹਰੀ ਸਬਜ਼ੀਆਂ ਖਾਓ ਅਤੇ ਅਰਾਮ ਨਾਲ ਸੋਵੋ।

3. ਵੱਧ ਮਾਤਰਾ ’ਚ ਪਾਣੀ ਪਿਓ
ਇੱਕ ਰਿਪੋਰਟ ਅਨੁਸਾਰ 10 ਤੋਂ 12 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਇਹ ਵਜਨ ਘਟਾਉਣ 'ਚ ਬਹੁਤ ਮਦਦ ਕਰਦਾ ਹੈ।

4. ਯੋਗ
ਪ੍ਰੈਗਨੈਂਸੀ ਤੋਂ ਬਾਅਦ ਭਾਰ ਘਟਾਉਣ ਦੇ ਲਈ ਯੋਗ ਕਰਨਾ ਚਾਹੀਦਾ ਹੈ। ਭਾਰ ਘਟਾਉਣ ਦੇ ਲਈ ਯੋਗ ਕਰਨਾ ਸਭ ਤੋਂ ਚੰਗਾ ਤਰੀਕਾ ਹੈ। ਯੋਗ ਕਰਨ ਤੋਂ ਪਹਿਲਾਂ ਮਹਿਲਾਵਾਂ ਕਿਸੀ ਐਕਸਪਰਟ ਦੀ ਰਾਏ ਜ਼ਰੂਰ ਲੈ ਲੈਣ। 

5. ਡਾਈਟਿੰਗ ਹੋ ਸਕਦੀ ਹੈ ਖਤਰਨਾਕ
ਡਾਈਟਿੰਗ ਦਾ ਅਸਰ ਮਿਲਕ ਪ੍ਰੋਡਕਸ਼ਨ ਨੂੰ ਪ੍ਰਭਾਵਤ ਕਰ ਸਕਦਾ ਹੈ, ਜੋ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਬਿਲਕੁਲ ਵੀ ਸਹੀ ਨਹੀਂ। ਜਣੇਪੇ ਤੋਂ ਬਾਅਦ ਔਰਤਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਪੋਸ਼ਣ ਦੀ ਬਹੁਤ ਜ਼ਰੂਰਤ ਪੈਂਦੀ ਹੈ। ਅਜਿਹੇ ਹਾਲਤ ’ਚ ਡਾਈਟਿੰਗ ਕਰਨ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।

6. ਚੰਗਾ ਭੋਜਨ ਖਾਓ
ਪ੍ਰੈਗਨੈਂਸੀ ਤੋਂ ਬਾਅਦ ਔਰਤਾਂ ਨੂੰ ਚੰਗਾ ਅਤੇ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ, ਜਿਸ ਨਾਲ ਸਰੀਰ ਦੇ ਵੱਧ ਰਹੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਖਾਣ ’ਚ ਤੁਸੀਂ ਫਲ, ਜੂਸ, ਭੂਰੇ ਚਾਵਲ, ਸੁੱਕੇ ਮੇਵੇ ਆਦਿ ਦੀ ਵਰਤੋਂ ਕਰ ਸਕਦੇ ਹੋ। ਪ੍ਰੋਟੀਨ ਭਰਪੂਰ ਵਾਲੀਆਂ ਚੀਜ਼ਾਂ ਦੀ ਵੱਧ ਤੋਂ ਵੱਧ ਵਰਤੋਂ ਕਰੋ। 

7. ਭੁੱਖੇ ਨਾ ਰਹੋ 
ਭਾਰ ਘਟਾਉਣ ਦਾ ਸਹੀ ਤਰੀਕਾ ਭੁੱਖੇ ਰਹਿਣਾ ਨਹੀਂ, ਇਸੇ ਲਈ ਹਰ ਸਮੇਂ ਕੁਝ ਨਾ ਕੁਝ ਜ਼ਰੂਰ ਖਾਂਦੇ ਰਹੋ। ਖਾਣਾ ਨਾ ਖਾਣ ਨਾਲ ਬੀ.ਐੱਮ.ਆਰ. ਘਟਦੀ ਹੈ ਅਤੇ ਇਹ ਚਰਬੀ ਨੂੰ ਘੱਟਣ ਨਹੀਂ ਦਿੰਦੀ। ਪ੍ਰੈਗਨੈਂਸੀ ਤੋਂ ਬਾਅਦ ਘਟਾਉਣ ਦੇ ਲਈ ਦਿਨ ’ਚ ਇਕ ਵਾਰ ਜ਼ਿਆਦਾ ਖਾਣਾ ਨਾ ਖਾਓ, ਸਗੋਂ ਦਿਨ ’ਚ ਕਈ ਵਾਰ ਥੋੜਾ-ਥੋੜਾ ਕਰਕੇ ਖਾਣਾ ਖਾ ਸਕਦੇ ਹੋ। ਹਰ ਦੋ ਘੰਟੇ ਬਾਅਦ ਖਾਣਾ ਖਾਓ, ਇਸ ਨਾਲ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ।


rajwinder kaur

Content Editor

Related News