ਗੁਣਾਂ ਨਾਲ ਭਰਪੂਰ ਹੁੰਦੇ ਹਨ ਆਲੂ ਦੇ ਛਿਲਕੇ, ਇਨ੍ਹਾਂ ਬੀਮਾਰੀਆਂ ’ਚ ਹੋਣਗੇ ਲਾਹੇਵੰਦ

03/06/2020 5:21:01 PM

ਜਲੰਧਰ - ਸੁਆਦ ਅਤੇ ਸਿਹਤ ਦੇ ਲਈ ਰੋਜ਼ਾਨਾਂ ਲੋਕਾਂ ਵਲੋਂ ਆਲੂ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਆਲੂ ਦੀ ਵਰਤੋਂ ਕਰਨ ਦੇ ਲਈ ਇਸ ਦੇ ਛਿਲਕੇ ਉਤਾਰ ਕੇ ਸੁੱਟ ਦਿੰਦੇ ਹਨ। ਤੁਸੀਂ ਆਲੂ ਤਾਂ ਖਾਂਦੇ ਹੀ ਹੋਵੋਗੇ ਪਰ ਕੀ ਤੁਸੀਂ ਕਦੇ ਆਲੂ ਦਾ ਛਿਲਕਾ ਖਾਣ ਦੇ ਬਾਰੇ 'ਚ ਸੋਚਿਆ ਹੈ? ਜੇਕਰ ਨਹੀਂ ਤਾਂ ਫਿਰ ਉਹ ਖਾਣ ਦੇ ਬਾਰੇ ਸੋਚ ਲਓ। ਜਿੰਨੀ ਵਾਰ ਵੀ ਤੁਹਾਡੇ ਘਰ 'ਚ ਆਲੂ ਦੀ ਸਬਜ਼ੀ ਬਣਦੀ ਹੈ, ਤੁਸੀਂ ਇਸ ਦੇ ਛਿਲਕਿਆਂ ਨੂੰ ਇਕੱਠਾ ਕਰਕੇ ਰੱਖ ਲਓ। ਆਲੂ ਦੇ ਛਿਲਕਿਆਂ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕਰਕੇ ਤੁਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਇਸ ਨਾਲ ਦਵਾਈਆਂ ਦਾ ਖਰਚਾ ਵੀ ਬਚ ਜਾਂਦਾ ਹੈ। ਇਮਿਉਨਿਟੀ ਲਈ ਲਾਹੇਵੰਦ ਆਲੂ ਦੇ ਛਿਲਕੇ ‘ਚ ਜ਼ਿਆਦਾ ਮਾਤਰਾ ‘ਚ ਵਿਟਾਮਿਨ ‘ਸੀ’ ਪਾਇਆ ਜਾਂਦਾ ਹੈ, ਜੋ ਸਰੀਰ ਦੀ ਇਮਯੂਨਿਟੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਵੀ ਇਸ ‘ਚ ਮੌਜੂਦ ਤੱਤ ਇਮਯੂਨਿਟੀ ਵਧਾਉਣ ‘ਚ ਮਦਦਗਾਰ ਹੁੰਦੇ ਹਨ। ਬੀ.ਪੀ ਨੂੰ ਕਰੇ ਕੰਟਰੋਲ ਆਲੂਆਂ ‘ਚ ਭਰਪੂਰ ਮਾਤਰਾ ਵਿਚ ਪੋਟਾਸ਼ੀਅਮ ਹੁੰਦਾ ਹੈ।

ਆਲੂ ਦੇ ਛਿਲਕੇ ਨਾਲ ਹੋਣ ਵਾਲੇ ਫਾਇਦੇ

1. ਬਲੱਡ ਪ੍ਰੈੱਸ਼ਰ ਨੂੰ ਰੈਗੁਲੇਟ ਕਰਨ ਲਈ
ਆਲੂ 'ਚ ਚੰਗੀ-ਖਾਸੀ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈੱਸ਼ਰ ਨੂੰ ਰੇਗੂਲੇਟ ਕਰਨ 'ਚ ਮਦਦ ਕਰਦਾ ਹੈ। 

PunjabKesari

2. ਮੋਟਾਬੋਲੀਜ਼ਮ
ਆਲੂ ਦੇ ਛਿਲਕੇ ਮੋਟਾਬੋਲੀਜ਼ਮ ਨੂੰ ਵੀ ਸਹੀ ਰੱਖਣ 'ਚ ਮਦਦਗਾਰ ਹਨ। ਐਕਸਪਰਟ ਦੀ ਮੰਨੀਏ ਤਾਂ ਆਲੂ ਦੇ ਛਿਲਕੇ ਖਾਣ ਨਾਲ ਨਰਵਸ ਨੂੰ ਮਜ਼ਬੂਤੀ ਮਿਲਦੀ ਹੈ। 

3. ਅਮੀਨੀਆ
ਜੇਕਰ ਤੁਸੀਂ ਆਇਰਨ ਦੀ ਕਮੀ ਨਾਲ ਲੜ ਰਹੇ ਹੋ ਤਾਂ ਬਾਕੀ ਸਬਜ਼ੀਆਂ ਦੇ ਨਾਲ ਆਲੂ ਦੇ ਛਿਲਕੇ ਖਾਣਾ ਬਹੁਤ ਲਾਭਦਾਇਕ ਰਹੇਗਾ। ਆਲੂ ਦੇ ਛਿਲਕੇ 'ਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ ਜਿਸ ਨਾਲ ਅਮੀਨੀਆ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। 

4. ਪਾਚਕ ਕਿਰਿਆ ਲਈ ਲਾਭਕਾਰੀ
ਆਲੂ ਦੇ ਛਿਲਕੇ ਸਾਡੇ ਸ਼ਰੀਰ ਦੀ ਪਾਚਕ ਕਿਰਿਆ ਨੂੰ ਸਹੀ ਰੱਖਣ ’ਚ ਬਹੁਤ ਵਧੀਆ ਹੁੰਦੇ ਹਨ। ਮਾਹਿਰਾਂ ਅਨੁਸਾਰ ਆਲੂ ਦੇ ਛਿਲਕੇ ਖਾਣ ਨਾਲ ਸਾਡੀ ਨਾੜਾਂ ਮਜ਼ਬੂਤ ਹੁੰਦੀਆਂ ਹਨ | ਜਿਸ ਕਾਰਨ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ।

PunjabKesari

5. ਖੂਨ ਦੀ ਕਮੀ
ਆਲੂ ਦੇ ਛਿਲਕਿਆਂ ਵਿਚ ਵੱਡੀ ਮਾਤਰਾ ’ਚ ਆਇਰਨ ਪਾਇਆ ਜਾਂਦਾ ਹੈ। ਆਲੂ ਦੇ ਛਿਲਕੇ ਸਰੀਰ ’ਚ ਪਾਈ ਜਾਣ ਵਾਲੀ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ। 

6. ਤਾਕਤ
ਆਲੂ ਦੇ ਛਿਲਕੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ3 ਪਾਇਆ ਜਾਂਦਾ ਹੈ। ਵਿਟਾਮਿਨ ਬੀ3 ਤਾਕਤ ਦੇਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਨੌਸੀਨ ਕਾਰਬੋਜ ਨੂੰ ਐਨਰਜੀ 'ਚ ਕੰਵਰਟ ਕਰਦਾ ਹੈ। 

PunjabKesari

7. ਫਾਈਬਰ ਨਾਲ ਭਰਪੂਰ
ਸਾਡੀ ਡਾਈਟ 'ਚ ਫਾਈਬਰ ਦੀ ਕੁਝ ਮਾਤਰਾ ਜ਼ਰੂਰ ਹੋਣੀ ਚਾਹੀਦੀ। ਇਕ ਪਾਸੇ ਜਿਥੇ ਆਲੂ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ। ਇਹ ਡਾਈਜੇਸਿਟਵ ਸਿਸਟਮ ਨੂੰ ਵੀ ਬੂਸਟ ਕਰਨ ਦਾ ਕੰਮ ਕਰਦਾ ਹੈ।

8. ਨਾਸ਼ਤੇ ਲਈ ਉਪਯੋਗੀ
ਆਲੂ ਦੇ ਛਿਲਕੇ ਨੂੰ ਸੁੱਕਾ ਕੇ ਨਮਕ ਨਾਲ ਹਲਕੇ ਤੇਲ ਵਿਚ ਤਲ ਕੇ ਖਾਇਆ ਜਾ ਸਕਦਾ ਹੈ। ਇਹ ਨਾਸ਼ਤੇ ਲਈ ਉਪਯੋਗੀ ਹੈ। ਜੇਕਰ ਤੁਹਾਨੂੰ ਭੁੱਖ ਲੱਗੀ ਹੈ ਅਤੇ ਜ਼ਿਆਦਾ ਖਾਣੇ ਦੀ ਇੱਛਾ ਨਹੀਂ ਤਾਂ ਤੁਸੀਂ ਆਲੂ ਦੇ ਛਿਲਕਿਆਂ ਨਾਲ ਉਬਾਲ ਕੇ ਦੇਹੀ ਜਾਂ ਚਟਨੀ ਨਾਲ ਖਾਓ ਅਤੇ ਤੁਰੰਤ ਪੇਟ ਭਰ ਜਾਵੇਗਾ। 

PunjabKesari


rajwinder kaur

Content Editor

Related News