ਗੁਣਾ ਦੇ ਖਜ਼ਾਨੇ ਨਾਲ ਭਰੇ ਹਨ ਅਨਾਰ ਦੇ ਛਿਲਕੇ, ਜਾਣੋ ਕੀ ਹੋਣਗੇ ਲਾਭ

01/05/2020 2:38:22 PM

ਜਲੰਧਰ— ਅਨਾਰ ਖਾਣ ਨਾਲ ਸਰੀਰ ਨੂੰ ਜਿੰਨੇ ਫਾਇਦੇ ਹੁੰਦੇ ਹਨ, ਓਨੇ ਹੀ ਫਾਇਦੇ ਇਸ ਦੇ ਛਿਲਕਿਆਂ ਦੇ ਹਨ। ਬਹੁਤ ਸਾਰੇ ਲੋਕ ਅਨਾਰ ਤਾਂ ਖਾ ਲੈਂਦੇ ਹਨ ਪਰ ਇਸ ਦੇ ਛਿਲਕੇ ਸੁੱਟ ਦਿੰਦੇ ਹਨ। ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਕੇ ਵਰਤੋਂ ਕਰੋ, ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ। ਅਨਾਰ ਦਾ ਛਿਲਕਾ ਗਲੇ ਦੇ ਟੋਨਸਿਲ, ਦਿਲ ਦੇ ਰੋਗ, ਝੁਰੜੀਆਂ, ਮੂੰਹ ਦੀ ਬਦਬੂ, ਬਵਾਸੀਰ, ਖਾਂਸੀ ਅਤੇ ਨਕਸੀਰ ਜਿਹੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਅਨਾਰ ਦੇ ਛਿਲਕੇ 'ਚ ਬਹੁਤ ਸਾਰਾ ਐਂਟੀਆਕਸੀਡੈਂਟ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਮਿਨਰਲਸ, ਵਿਟਾਮਿਨ-ਸੀ, ਫੇਨਾਲਿਕਸ ਅਤੇ ਫਲੈਵੇਨਾਈਡ ਵੀ ਪਾਇਆ ਜਾਂਦਾ ਹੈ, ਜੋ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਅਨਾਰ ਦੇ ਛਿਲਕੇ ਸਿਹਤ ਦੇ ਨਾਲ-ਨਾਲ ਸੁੰਦਰਤਾ ਨੂੰ ਵੀ ਬਣਾਈ ਰੱਖਦੇ ਹਨ। ਅਨਾਰ ਦੇ ਛਿਲਕਿਆਂ ਨਾਲ ਬਣੀ ਚਾਹ 'ਚ ਐਂਟੀ-ਆਕਸੀਡੈਂਟਸ ਪਾਇਆ ਜਾਂਦਾ ਹੈ, ਜੋ ਪਾਚਨ ਤੋਂ ਲੈ ਕੇ ਕੈਂਸਰ ਤੱਕ ਦੇ ਰੋਗ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ।  

ਅਨਾਰ ਦੇ ਛਿਲਕਿਆਂ ਤੋਂ ਹੋਣ ਵਾਲੇ ਫਾਇਦੇ...

1. ਕਈ ਬੀਮਾਰੀਆਂ ਹੁੰਦੀ ਹਨ ਦੂਰ
ਅਨਾਰ ਦੇ ਛਿਲਕਿਆਂ ਦੀ ਵਰਤੋਂ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਨਾਲ ਗਲੇ ਦੇ ਟੋਨਸਿਲ, ਦਿਲ ਦੇ ਰੋਗ, ਝੁਰੜੀਆਂ, ਮੂੰਹ ਦੀ ਬਦਬੂ, ਬਵਾਸੀਰ, ਖਾਂਸੀ ਅਤੇ ਨਕਸੀਰ ਜਿਹੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। 

PunjabKesari
2. ਗਲੇ ਦਾ ਦਰਦ
ਜੇਕਰ ਤੁਹਾਡੇ ਗਲੇ 'ਚ ਦਰਦ ਹੈ ਤਾਂ ਤੁਸੀਂ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਥੋੜੇ ਜਿਹੇ ਪਾਣੀ 'ਚ ਉਬਾਲ ਲਓ। ਫਿਰ ਇਸ ਪਾਣੀ ਨੂੰ ਛਾਨ ਕੇ ਠੰਡਾ ਕਰਕੇ ਗਰਾਰੇ ਕਰੋ। ਅਜਿਹਾ ਦਿਨ 'ਚ ਕਈ ਵਾਰ ਕਰੋ। ਇਸ ਨਾਲ ਤੁਹਾਡੇ ਗਲੇ ਦਾ ਦਰਦ ਅਤੇ ਖਾਰਿਸ਼ ਦੂਰ ਹੋ ਜਾਵੇਗੀ।

3. ਦਿਲ ਦੀ ਬੀਮਾਰੀ
ਅਨਾਰ ਦੇ ਛਿਲਕੇ 'ਚ ਬਹੁਤ ਸਾਰਾ ਐਂਟੀਆਕਸੀਡੈਂਟ ਹੁੰਦਾ ਹੈ, ਜਿਹੜਾ ਦਿਲ ਦੀ ਬੀਮਾਰੀ ਨੂੰ ਦੂਰ ਕਰਦਾ ਹੈ। ਇਸ ਦੀ ਵਰਤੋਂ ਨਾਲ ਕੋਲੈਸਟਰੋਲ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। 1 ਚਮਚ ਅਨਾਰ ਦੇ ਛਿਲਕੇ ਦਾ ਪਾਊਡਰ ਨੂੰ ਗਰਮ ਪਾਣੀ 'ਚ ਮਿਲਾ ਕੇ ਰੋਜ਼ ਪੀਓ, ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ।

4 . ਝੁਰੜੀਆਂ ਦੀ ਸਮੱਸਿਆ
ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਗੁਲਾਬ ਜਲ 'ਚ ਮਿਲਾ ਕੇ ਫੇਸਪੈਕ ਬਣਾ ਲਓ। ਇਸ ਪੈਕ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰੇ 'ਤੇ ਰੰਗਤ ਆਉਂਦੀ ਹੈ ਅਤੇ ਝੁਰੜੀਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari

5. ਮਹਾਮਾਰੀ ਦੌਰਾਨ ਸਮੱਸਿਆ ਹੋਣ 'ਤੇ
ਜਿਹੜੀਆਂ ਔਰਤਾਂ ਨੂੰ ਪੀਰੀਅਡਸ 'ਚ ਜ਼ਿਆਦਾ ਬਲੀਡਿੰਗ ਹੁੰਦੀ ਹੈ, ਉਹ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਰੋਜ਼ਾਨਾ ਪਾਣੀ 'ਚ ਮਿਲਾ ਕੇ ਪੀਓ। ਇਸ ਨਾਲ ਤੁਹਾਡੀ ਬਲੀਡਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ।

6. ਮੂੰਹ ਦੀ ਬਦਬੂ 
1 ਗਲਾਸ ਪਾਣੀ 'ਚ ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਮਿਲਾ ਲਓ। ਉਸ ਤੋਂ ਬਾਅਦ ਇਸ ਦੇ ਵਾਰ-ਵਾਰ ਕੁੱਲਾ ਕਰੋ, ਜਿਸ ਨਾਲ ਤੁਹਾਡੇ ਮੂੰਹ 'ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਲਈ ਕਾਲੀ ਮਿਰਚ 'ਚ ਇਹ ਪਾਊਡਰ ਮਿਕਸ ਕਰਕੇ ਦੰਦਾਂ ਅਤੇ ਮਸੂੜਿਆਂ 'ਤੇ ਲਗਾਓ।

7. ਹੱਡੀਆਂ ਦੀ ਮਜ਼ਬੂਤੀ
ਹੱਡੀਆਂ ਦੀ ਮਜ਼ਬੂਤੀ ਲਈ ਵੀ ਅਨਾਰ ਦੇ ਛਿਲਕੇ ਕਾਫੀ ਲਾਭਦਾਇਕ ਹੁੰਦੇ ਹਨ। ਇਸ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ, ਖਾਸ ਕਰਕੇ ਔਰਤਾਂ ਨੂੰ। 1 ਗਲਾਸ ਪਾਣੀ 'ਚ 2 ਚਮਚ ਛਿਲਕੇ ਦਾ ਪਾਊਡਰ ਮਿਲਾਓ। ਇਸ ਨੂੰ ਸਵਾਦੀ ਬਣਾਉਣ ਲਈ ਤੁਸੀ ਇਸ 'ਚ ਨਿੰਬੂ ਅਤੇ ਹਲਕਾ ਜਿਹਾ ਨਮਕ ਵੀ ਮਿਲਾ ਸਕਦੇ ਹੋ। ਇਸ ਕਾਹੜੇ ਨੂੰ ਤੁਸੀ ਰਾਤੇ ਦੇ ਸਮੇਂ ਸੌਣ ਤੋਂ ਪਹਿਲਾਂ ਪੀਓ।

PunjabKesari


rajwinder kaur

Content Editor

Related News