2020 ਤੱਕ ਵਧੀ ਸੰਖਿਆ ''ਚ ਲੋਕਾਂ ਦੀ ਜਾਨ ਲਵੇਗੀ ਸ਼ਰਾਬ, ਸਿਗਰਟ!

02/12/2016 12:11:13 PM

ਭਾਰਤ ''ਚ ਕੈਂਸਰ ਦੇ ਮਰੀਜ਼ਾਂ ਦੀ ਸੰਖਿਆਂ ''ਚ 7.5 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦਾ ਮੁੱਖ ਕਾਰਨ ਖਰਾਬ ਜੀਵਨ ਸ਼ੈਲੀ ਹੈ। ਜਿਵੇਂ ਕਿ ਅਲਕੋਹਲ, ਸ਼ਰਾਬ, ਸਿਗਰਟ, ਪਾਨ ਮਸਾਲਾ ਜਾ ਤੰਬਾਕੂ ਆਦਿ ਦਾ ਪ੍ਰਯੋਗ ਕਰਨਾ ਹੈ। ਇੱਕ ਅਧਿਐਨ ''ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ''ਚ ਸਭ ਤੋਂ ਜ਼ਿਆਦਾ ਜੋ ਕੈਂਸਰ ਪਾਏ ਜਾਂਦੇ ਹਨ। ਉਨ੍ਹਾਂ ''ਚ ਮੂੰਹ, ਬੁੱਲ੍ਹ, ਪੇਟ, ਅੰਤੜੀ, ਵੱਡੀ ਅੰਤੜੀ ਦਾ ਕੈਂਸਰ ਅਤੇ ਔਰਤਾਂ ''ਚ ਛਾਤੀ ਦਾ ਕੈਂਸਰ, ਅੰਡਕੋਸ਼ ਅਤੇ ਬੱਚੇਦਾਨੀ ਦੇ ਕੈਂਸਰ ਮੁੱਖ ਹਨ। ਵਿਸ਼ਵ ਸਿਹਤ ਸੰਗਠਨ ਦੇ ਕੈਂਸਰ ਖੋਜ ਦੀ  ਕੌਮੀ ਸੰਗਠਨ ਦੇ ਗਲੋਬੋਕਾਨ ਯੋਜਨਾ ਦੁਆਰਾ ਕੀਤੇ ਗਏ ਅਧਿਐਨ ''ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਭਾਰਤ ''ਚ ਪਿੱਛਲੇ ਸਾਲ 10 ਲੱਖ ਕੈਂਸਰ ਦੇ ਮਰੀਜ਼ ਸਾਹਮਣੇ ਆਏ ਸਨ ਤਾਂ 6 ਲੱਖ ਲੋਕਾਂ ਦੀ ਮੌਤ ਇਸ ਜਾਨਲੇਵਾ ਬਿਮਾਰੀ ਨਾਲ ਹੋਈ ਹੈ। ਇਹ 2008 ਦੇ ਅੰਕੜਿਆਂ ਦੇ ਮੁਕਾਬਲੇ 7.5 ਫੀਸਦੀ ਜ਼ਿਆਦਾ ਹੈ।
ਇਸ ਅਧਿਐਨ ਦੇ ਬਾਰੇ ਕਿਹਾ ਗਿਆ ਕਿ ਸਾਲ 2020 ਤੱਕ ਭਾਰਤ ''ਚ 12 ਲੱਖ ਲੋਕਾਂ ਦੀ ਮੌਤ ਕੈਂਸਰ ਦੀ ਬਿਮਾਰੀ ਕਾਰਨ ਹੋਈ ਹੈ ਅਤੇ 10 ਲੱਖ ਮਰੀਜ਼ ਕੈਂਸਰ ਦੇ ਸਾਹਮਣੇ ਆਏ। ਇਸ ''ਚ ਕਿਹਾ ਗਿਆ ਹੈ ਭਾਰਤ ''ਚ ਕੈਂਸਰ ਮਰੀਜ਼ਾਂ ਦੀ ਮੌਤ ਦਾ ਕਾਰਨ ਉਨ੍ਹਾਂ ਨੂੰ ਬਿਮਾਰੀ ਦਾ ਦੇਰ ਨਾਲ ਪਤਾ ਲੱਗਣਾ ਵੀ ਹੈ, ਜਦੋਂ ਕਿ ਅਮਰੀਕਾ ''ਚ ਕੈਂਸਰ ਦੇ ਮਰੀਜ਼ 70 ਸਾਲ ਤੋਂ ਜ਼ਿਆਦਾ ਜ਼ਿੰਦਗੀ ਗੁਜ਼ਾਰਦੇ ਹਨ। ਉੱਥੇ ਭਾਰਤ ''ਚ ਕੈਂਸਰ ਨਾਲ ਮਰਨ ਵਾਲਿਆਂ ''ਚ 71 ਫੀਸਦੀ ਲੋਕਾਂ ਦੀ ਉਮਰ 30 ਤੋਂ 69 ਦੇ ਵਿੱਚ ਹੁੰਦੀ ਹੈ। ਗਰਭਵਤੀ ਔਰਤਾਂ ਲਈ ਵੀ ਤੰਬਾਕੂ ਸਿਗਰਟ ਪੀਣਾ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸ ਨਾਲ ਅਣਜੰਮੇ ਬੱਚੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਜੋ ਔਰਤਾਂ ਗਰਭਵਤੀ ਹੋਣ ਦੌਰਾਨ ਸਿਗਰਟ ਦੀ ਵਰਤੋਂ  ਕਰਦੀਆਂ ਹਨ। ਉਨ੍ਹਾਂ ਨੂੰ ਬੱਚੇ ਦੇ ਵਿਕਾਸ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਿਗਰਟ ਦੁਆਰਾ ਪੈਦਾ ਹੋਣ ਰਸਾਇਣ ਸਿਹਤ ਲਈ ਸਭ ਤੋਂ ਜ਼ਿਆਦਾ ਹਾਨੀਕਾਰਕ ਮੰਨੇ ਜਾਂਦੇ ਹਨ।
ਇਸ ਅਧਿਐਨ ਦੇ ਬਾਰੇ ''ਚ ਬੋਕਹਾਰਟ ਹਸਪਤਾਲ ਦੇ ਅੋਕੋਲਾਜਿਸਟ ਬੋਮਨ ਘਾਬਾਰ ਨੇ ਦੱਸਿਆ,'''' ਕੈਂਸਰ ਕੋਂ ਬਚਣ ਲਈ ਜ਼ਰੂਰੀ ਹੈ ਕਿ ਲੋਕ ਸਿਹਤਮੰਦ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ। ਉਹ ਸ਼ਰਾਬ,ਸਿਗਰਟ, ਤੰਬਾਕੂ ਅਤੇ ਤੇਲੀ ਭੋਜਨ ਆਦਿ ਤੋਂ ਦੂਰ ਰਹੋ ਅਤੇ ਕੈਂਸਰ ਦੀ ਸਮੇਂ ''ਤੇ ਜਾਂਚ ਕਰਾਉਣਾ ਜ਼ਰੂਰੀ ਹੈ।