ਗੁੜ ਅਤੇ ਮੂੰਗਫਲੀ ਦੀ ਇਕੱਠੀ ਵਰਤੋਂ ਸਰੀਰ ਲਈ ਹੈ ਬੇਹੱਦ ਫਾਇਦੇਮੰਦ

11/09/2018 10:51:51 AM

ਨਵੀਂ ਦਿੱਲੀ— ਮੌਸਮ ਦੇ ਹਿਸਾਬ ਨਾਲ ਖਾਣ-ਪੀਣ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਰਹਿੰਦੀਆਂ ਹਨ। ਗਰਮੀ ਦੇ ਮੌਸਮ 'ਚ ਸਰੀਰ ਨੂੰ ਠੰਡਕ ਪਹੁੰਚਾਉਣ ਲਈ ਠੰਡੀ ਅਤੇ ਸਰਦੀਆਂ 'ਚ ਗਰਮ ਤਾਸੀਰ ਵਾਲੀਆਂ ਚੀਜ਼ਾਂ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ। ਸਰਦੀਆਂ 'ਚ ਸਿਹਤ ਲਈ ਗੁੜ ਅਤੇ ਮੂੰਗਫਲੀ ਦਾ ਕੰਬੀਨੇਸ਼ਨ ਬੈਸਟ ਹੈ। ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਗੁੜ ਅਤੇ ਮੂੰਗਫਲੀ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। 
 

ਪੌਸ਼ਟਿਕ ਗੁਣਾਂ ਨਾਲ ਭਰਪੂਰ ਹੈ ਮੂੰਗਫਲੀ 
ਮੂੰਗਫਲੀ 'ਚ ਫਾਲਿਕ ਐਸਿਡ, ਪ੍ਰੋਟੀਨ, ਚਿਕਨਾਈ ਅਤੇ ਸ਼ਰਕਰਾ ਆਦਿ ਵਰਗੇ ਜ਼ਰੂਰੀ ਤੱਤ ਸ਼ਾਮਲ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਅਨੀਮੀਆ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਿਹਤ ਲਈ ਵੀ ਮੂੰਗਫਲੀ ਫਾਇਦੇਮੰਦ ਹੈ। ਮੂੰਗਫਲੀ ਦੇ ਬਾਰੇ 'ਚ ਹੋਏ ਇਕ ਅਧਿਐਨ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਇਮਿਊਨ ਸਿਸਟਮ ਮਜ਼ਬੂਤ ਬਣਾਉਣ ਦੇ ਨਾਲ ਦਿਲ ਲਈ ਵੀ ਇਸ ਦੀ ਵਰਤੋਂ ਬੈਸਟ ਹੈ। 
 

ਗੁੜ ਦੇ ਪੌਸ਼ਟਿਕ ਗੁਣ
ਰੋਜ਼ਾਨਾ 20 ਗ੍ਰਾਮ ਗੁੜ ਦਾ ਸੇਵਨ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਕੁਦਰਤੀ ਮਿਠਾਸ ਨਾਲ ਭਰਪੂਰ ਗੁੜ 'ਚ ਆਇਰਨ, ਕੈਲਸ਼ੀਅਮ ਆਦਿ ਸਮੇਤ ਕਈ ਪੌਸ਼ਟਿਕ ਤੱਤ ਸ਼ਾਮਲ ਹੁੰਦੇ ਹਨ। ਔਰਤਾਂ ਨੂੰ ਸਰਦੀ ਦੇ ਮੌਸਮ 'ਚ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ਦੋਹਾਂ ਨੂੰ ਇਕੱਠੇ ਖਾਣਾ ਲਾਭਕਾਰੀ ਹੁੰਦਾ ਹੈ।
 

ਗੁੜ ਅਤੇ ਮੂੰਗਫਲੀ ਖਾਣ ਦੇ ਫਾਇਦੇ 
 

1. ਮਹਾਵਾਰੀ ਦੀ ਸਮੱਸਿਆ ਤੋਂ ਰਾਹਤ 
ਮਹਾਵਾਰੀ ਦੇ ਦਰਦ ਤੋਂ ਰਾਹਤ ਪਾਉਣ ਲਈ ਮੂੰਗਫਲੀ ਅਤੇ ਗੁੜ ਦੀ ਬਰਾਬਰ ਮਾਤਰਾ 'ਚ ਵਰਤੋਂ ਕਰੋ। ਇਸ ਨਾਲ ਬਹੁਤ ਆਰਾਮ ਮਿਲਦਾ ਹੈ।
 

2. ਬਲੱਡ ਸਰਕੁਲੇਸ਼ਨ ਬਿਹਤਰ
ਇਨ੍ਹਾਂ ਦੋਹਾਂ ਦਾ ਸੇਵਨ ਕਰਨ ਨਾਲ ਸਰੀਰ 'ਚ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ। ਇਸ ਦੀ ਤਾਸੀਰ ਗਰਮ ਹੋਣ ਦੀ ਵਜ੍ਹਾ ਨਾਲ ਸੀਮਤ ਮਾਤਰਾ 'ਚ ਹੀ ਸੇਵਨ ਕਰੋ। 
 

3. ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ
ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਵੀ ਗੁੜ ਅਤੇ ਮੂੰਗਫਲੀ ਦਾ ਸੇਵਨ ਬੈਸਟ ਹੈ। ਇਸ ਨੂੰ ਖਾਣ ਨਾਲ ਰੰਗਤ 'ਚ ਵੀ ਨਿਖਾਰ ਆਉਂਦਾ ਹੈ।
 

4. ਐਸਿਡਿਟੀ ਅਤੇ ਕਬਜ਼ ਤੋਂ ਛੁਟਕਾਰਾ 
ਫਾਈਬਰ ਨਾਲ ਭਰਪੂਰ ਮੂੰਗਫਲੀ ਐਸਿਡਿਟੀ ਅਤੇ ਕਬਜ਼ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਕਰਦੀ ਹੈ। 
 

5. ਹੱਡੀਆਂ ਨੂੰ ਮਜ਼ਬੂਤ ਕਰੇ
ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਮੂੰਗਫਲੀ ਅਤੇ ਗੁੜ ਦਾ ਸੇਵਨ ਕਰਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। 
 

ਇਸ ਗੱਲ ਦਾ ਰੱਖੋ ਧਿਆਨ 
ਮੂੰਗਫਲੀ ਅਤੇ ਗੁੜ ਦੋਹਾਂ ਦੀ ਤਾਸੀਰ ਗਰਮ ਹੁੰਦੀ ਹੈ। ਇਸ ਨੂੰ ਖਾਣ ਤੋਂ ਬਾਅਦ 1 ਗਲਾਸ ਗਰਮ ਦੁੱਧ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ।

Neha Meniya

This news is Content Editor Neha Meniya