ਕੱਚਾ ਪਿਆਜ਼ ਖਾਣ ਨਾਲ ਵੱਧਦੀ ਹੈ ਅੱਖਾਂ ਦੀ ਰੋਸ਼ਨੀ, ਜਾਣੋ ਹੋਰ ਵੀ ਹੈਰਾਨ ਕਰਦੇ ਫਾਇਦੇ

10/19/2019 5:35:37 PM

ਜਲੰਧਰ— ਪਿਆਜ਼ ਦੀ ਵਰਤੋਂ ਹਰ ਸਬਜ਼ੀ 'ਚ ਕੀਤੀ ਜਾਂਦੀ ਹੈ। ਪਿਆਜ਼ 'ਚ ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਵਰਗੇ ਕਈ ਪੋਸ਼ਟਿਕ ਤੱਕ ਪਾਏ ਜਾਂਦੇ ਹਨ। ਗਰਮੀ ਦੇ ਮੌਸਮ 'ਚ ਪਿਆਜ਼ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਕੱਚਾ ਪਿਆਜ਼ ਖਾਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।  ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ, ਜਿਸ ਦੇ ਜ਼ਰੀਏ ਤੁਸੀਂ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। 

PunjabKesari

ਅੱਖਾਂ ਦੀ ਰੋਸ਼ਨੀ ਵਧਾਉਣ 'ਚ ਹੁੰਦੇ ਨੇ ਲਾਹੇਵੰਦ
ਕੱਚਾ ਪਿਆਜ਼ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬੇਹੱਦ ਲਾਹੇਵੰਦ ਹੁੰਦਾ ਹੈ। ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਰੋਜ਼ਾਨਾ ਇਕ ਪਿਆਜ਼ ਖਾਣਾ ਚਾਹੀਦਾ ਹੈ। ਜਿਹੜੇ ਲੋਕ ਚਸ਼ਮਾ ਲਗਾਉਂਦੇ ਹਨ, ਉਨ੍ਹਾਂ ਨੂੰ ਵੀ ਰੋਜ਼ਾਨਾ ਕੱਚੇ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਲਦੀ ਹੀ ਚਸ਼ਮਾ ਉਤਰ ਜਾਵੇਗਾ।

PunjabKesari

ਦਿਲ ਸਬੰਧੀ ਸਮੱਸਿਆ ਤੋਂ ਛੁਟਕਾਰਾ 
ਪਿਆਜ਼ ਦਿਲ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਪਿਆਜ਼ ਖਾਣ ਨਾਲ ਦਿਲ ਸਬੰਧੀ ਸਮੱਸਿਆ, ਕੋਲੈਸਟਰੋਲ, ਵੀ.ਪੀ. ਆਦਿ ਵਰਗੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। 

PunjabKesari

ਕਬਜ਼ ਤੋਂ ਮਿਲੇ ਛੁਟਕਾਰਾ 
ਪਿਆਜ਼ 'ਚ ਅਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ। ਇਸ ਲਈ ਰੋਜ਼ਾਨਾ ਪਿਆਜ਼ ਦੀ ਵਰਤੋਂ ਸਲਾਦ ਦੇ ਰੂਪ 'ਚ ਕਰਨੀ ਚਾਹੀਦੀ ਹੈ।

PunjabKesari

ਬਲੱਡ ਪ੍ਰੈਸ਼ਰ ਤੋਂ ਕਰੇ ਬਚਾਅ
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਪਿਆਜ਼ ਵਰਦਾਨ ਦੀ ਤਰ੍ਹਾਂ ਸਾਬਤ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਰੋਜ਼ਾਨਾ ਇਕ ਕੱਚਾ ਪਿਆਜ਼ ਜ਼ਰੂਰ ਖਾਣਾ ਚਾਹੀਦਾ ਹੈ। 

PunjabKesari

ਪੱਥਰੀ ਦੀ ਸਮੱਸਿਆ ਤੋਂ ਦੇਵੇ ਛੁਟਕਾਰਾ 
ਜੋ ਲੋਕ ਪੱਥਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੈ। ਪਿਆਜ਼ ਦੇ ਰਸ 'ਚ ਪੱਥਰੀ ਦੇ ਦਰਦ ਨਾਲ ਲੜ੍ਹਣ ਦੀ ਸਮਰਥਾ ਹੁੰਦੀ ਹੈ। ਰੋਜ਼ਾਨਾ ਖਾਲੀ ਪੇਟ ਪਿਆਜ਼ ਦਾ ਰਸ ਪੀਣ ਨਾਲ ਪੱਥਰੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari

ਡਾਇਬਟੀਜ਼ ਤੋਂ ਕਰੇ ਬਚਾਏ 
ਡਾਇਬਟੀਜ਼ ਰੋਗੀਆਂ ਲਈ ਪਿਆਜ਼ ਖਾਣਾ ਵਧੀਆ ਹੁੰਦਾ ਹੈ। ਰੋਜ਼ਾਨਾ ਇਸ ਨੂੰ ਸਲਾਦ ਦੇ ਰੂਪ 'ਚ ਖਾਣਾ ਚਾਹੀਦਾ ਹੈ। ਇਸ ਨਾਲ ਸ਼ੂਗਰ ਦਾ ਪੱਧਰ ਘੱਟ ਹੋਣ ਲੱਗਦਾ ਹੈ।

ਲੂ ਤੋਂ ਬਚਾਅ
ਗਰਮੀਆਂ 'ਚ ਅਕਸਰ ਲੂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਲੂ ਤੋਂ ਬਚਣ ਲਈ ਰੋਜ਼ਾਨਾ ਪਿਆਜ਼ ਖਾਣਾ ਚਾਹੀਦਾ ਹੈ।

PunjabKesari

ਗਠੀਆ ਦੇ ਦਰਦ ਤੋਂ ਮਿਲੇ ਛੁਟਕਾਰਾ 
ਗਠੀਏ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਵੀ ਪਿਆਜ਼ ਕਾਫੀ ਫਾਇਦੇਮੰਦ ਹੁੰਦਾ ਹੈ। ਸਰੋਂ ਦੇ ਤੇਲ 'ਚ ਪਿਆਜ਼ ਦਾ ਰਸ ਮਿਲਾ ਕੇ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ।


shivani attri

Content Editor

Related News