ਕੱਚੇ ਪਿਆਜ਼ ਅਤੇ ਲਸਣ ਦੀ ਚਟਣੀ ਖਾਣ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ

10/03/2019 10:28:49 AM

ਨਵੀਂ ਦਿੱਲੀ(ਬਿਊਰੋ)- ਨਰਾਤਿਆਂ ’ਚ ਤੁਸੀਂ ਭਾਵੇਂ ਪਿਆਜ਼ ਤੇ ਲਸਣ ਦੇ ਸੇਵਨ ਤੋਂ ਪ੍ਰਹੇਜ਼ ਕਰੋ ਪਰ ਸਾਧਾਰਨ ਦਿਨਾਂ ’ਚ ਇਸ ਦੀ ਵਰਤੋਂ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਹੁਣੇ ਜਿਹੇ ਹੋਈ ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਖਾਣੇ ’ਚ ਲਸਣ ਤੇ ਪਿਆਜ਼ ਦੀ ਚਟਣੀ ਸ਼ਾਮਿਲ ਕਰਨ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਇਸ ਸਿਲਸਿਲੇ ’ਚ ਵਿਗਿਆਨੀਆਂ ਨੇ ਪੁਰਤੋ ਰਿਕੋ ਦੀਆਂ ਲਗਭਗ 600 ਔਰਤਾਂ ਦੇ ਖਾਣ-ਪੀਣ ਦੀਆਂ ਆਦਤਾਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ, ਉਥੇ ਪਿਛਲੇ ਕਈ ਦਹਾਕਿਆਂ ਤੋਂ ਬੀਮਾਰੀ ਤੇਜ਼ੀ ਨਾਲ ਫੈਲੀ ਹੈ। ਖੋਜੀਆਂ ਨੇ ਦੇਖਿਆ ਕਿ ਜਿਨ੍ਹਾਂ ਔਰਤਾਂ ਨੇ ਰੋਜ਼ਾਨਾ ਖਾਣੇ ਵਿਚ 2 ਜਾਂ ਵੱਧ ਵਾਰ ਕੱਚੇ ਪਿਆਜ਼ ਤੇ ਲਸਣ ਦੀ ਚਟਣੀ ਖਾਧੀ, ਉਨ੍ਹਾਂ ਨੂੰ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ 67 ਫੀਸਦੀ ਘੱਟ ਗਈ ਸੀ।


manju bala

Content Editor

Related News