ਅਨਾਰ ਹੀ ਨਹੀਂ ਇਸ ਦਾ ਛਿਲਕਾ ਵੀ ਹੈ ਫਾਇਦੇਮੰਦ

04/21/2017 3:20:42 PM

ਮੁੰਬਈ— ਸਾਰੇ ਜਾਣਦੇ ਹਨ ਕਿ ਅਨਾਰ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਪਰ ਕਿ ਤੁਸੀਂ ਕਦੀ ਸੋਚਿਆ ਹੈ ਕਿ ਇਸਦਾ ਛਿਲਕਾ ਵੀ ਬਹੁਤ ਲਾਭਕਾਰੀ ਹੈ। ਜੀ ਹਾਂ, ਇਸ ਲਈ ਅਗਲੀ ਵਾਰ ਇਸ ਦੇ ਛਿਲਕਿਆਂ ਨੂੰ ਸੁੱਟਣ ਤੋਂ ਪਹਿਲਾਂ ਇਸ ਦੇ ਫਾਇਦਿਆਂ ਬਾਰੇ ਜ਼ਰੂਰ ਜਾਣ ਲਈਓ। 
1. ਅਨਾਰ ਦੇ ਛਿਲਕਿਆਂ ''ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਿੱਲ-ਮੁਹਾਸਿਆਂ ਨੂੰ ਦੂਰ ਕਰਦੇ ਹਨ। ਚਿਹਰੇ ਉੱਪਰ ਇਸਤੇਮਾਲ ਕਰਨ ਤੋਂ ਪਹਿਲਾਂ ਇਸ ਦੇ ਛਿਲਕਿਆਂ ਨੂੰ ਸੁੱਕਾ ਕੇ ਤਵੇ ਉੱਪਰ ਭੁੰਨੋ ਅਤੇ ਠੰਡਾ ਹੋਣ ''ਤੇ ਮਿਕਸੀ ''ਚ ਪੀਸ ਲਓ। ਹੁਣ ਇਸ ਨੂੰ ਫੇਸ ਪੈਕ ਦੀ ਤਰ੍ਹਾਂ ਇਸਤੇਮਾਲ ਕਰੋ। ਇਸ ਨਾਲ ਮੁਹਾਸੇ ਦੂਰ ਹੋਣ ਦੇ ਨਾਲ-ਨਾਲ ਚਮੜੀ ਉੱਪਰ ਨਿਖਾਰ ਵੀ ਆਵੇਗਾ। 
2. ਗਲਾ ਖਰਾਬ ਹੋਣ ''ਤੇ ਅਨਾਰ ਦੇ ਛਿਲਕਿਆਂ ਦਾ ਪਾਊਡਰ ਪਾਣੀ ''ਚ ਉੱਬਾਲ ਕੇ ਗਰਾਰੇ ਕਰੋ। 
3. ਅਨਾਰ ਦੇ ਛਿਲਕਿਆਂ ''ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਕੋਲੇਸਟਰੋਲ ਅਤੇ ਤਣਾਅ ਨੂੰ ਘੱਟ ਕਰ ਕੇ ਦਿਲ ਦੇ ਰੋਗਾਂ ਤੋਂ ਸਾਡੀ ਰਖਿਆ ਕਰਦਾ ਹੈ। 1 ਚਮਚ ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਕੋਸੇ ਪਾਣੀ ''ਚ ਮਿਲਾ ਕੇ ਪੀਣ ਨਾਲ ਦਿਲ ਦੇ ਮਰੀਜ਼ਾਂ ਨੂੰ ਆਰਾਮ ਮਿਲਦਾ ਹੈ। 
4. ਮੂੰਹ ਦੇ ਛਾਲੇ ਅਤੇ ਬਦਬੂ ਤੋਂ ਛੁਟਕਾਰਾ ਪਾਉਣ ਲਈ ਅਨਾਰ ਦੇ ਛਿਲਕਿਆਂ ਦਾ ਇਸਤੇਮਾਲ ਕਰੋ। ਇਸ ਦੇ ਲਈ ਛਿਲਕਿਆਂ ਨੂੰ ਸੁੱਕਾ ਲਓ ਅਤੇ ਪਾਊਡਰ ਬਣਾ ਲਓ। ਹੁਣ ਇਸ ਪਾਊਡਰ ਨੂੰ ਇਕ ਗਿਲਾਸ ਪਾਣੀ ''ਚ ਪਾ ਕੇ ਦਿਨ ''ਚ ਘੱਟ ਤੋਂ ਘੱਟ 2 ਵਾਰ ਗਰਾਰੇ ਕਰੋ। ਇਸ ਨਾਲ ਮੂੰਹ ਅਤੇ ਦੰਦਾਂ ਦੀ ਸਮੱਸਿਆ ਦੂਰ ਹੁੰਦੀ ਹੈ।