ਬ੍ਰੈਸਟ ਕੈਂਸਰ ਦੇ ਇਲਾਜ ਲਈ ਮਿਲੀ ਨਵੀਂ ਦਵਾਈ

08/19/2017 1:49:40 AM

ਹਿਊਸਟਨ-ਬ੍ਰੈਸਟ ਕੈਂਸਰ ਦੁਨੀਆ ਭਰ ਵਿਚ ਔਰਤਾਂ ਨੂੰ ਹੋਣ ਵਾਲੇ ਮੁੱਖ ਕੈਂਸਰਾਂ ਵਿਚੋਂ ਇਕ ਹੈ ਅਤੇ ਹਰੇਕ ਸਾਲ ਬ੍ਰੈਸਟ ਕੈਂਸਰ ਨਾਲ ਵੱਡੀ ਗਿਣਤੀ ਵਿਚ ਔਰਤਾਂ ਦੀ ਮੌਤ ਹੋ ਜਾਂਦੀ ਹੈ ਪਰ ਹੁਣ ਵਿਗਿਆਨੀਆਂ ਨੇ ਇਕ ਅਜਿਹੇ ਅਣੂ ਦੀ ਖੋਜ ਕੀਤੀ ਹੈ ਜੋ ਇਸਦੇ ਇਲਾਜ ਵਿਚ ਸਹਾਇਕ ਸਾਬਿਤ ਹੋ ਸਕਦਾ ਹੈ। ਇਹ ਖੋਜ ਉਨ੍ਹਾਂ ਮਰੀਜ਼ਾਂ ਲਈ ਆਸ ਦੀ ਕਿਰਨ ਹੈ ਜੋ ਕਿ ਇਲਾਜ ਕਰਵਾਉਂਦੇ-ਕਰਵਾਉਂਦੇ ਹਾਰ ਚੁੱਕੇ ਹਨ। ਇਨ੍ਹਾਂ ਵਿਗਿਆਨੀਆਂ 'ਚ ਭਾਰਤੀ ਮੂਲ ਦੇ ਅਮਰੀਕੀ ਖੋਜਕਾਰ ਵੀ ਸ਼ਾਮਲ ਹਨ। 
ਵਿਗਿਆਨੀਆਂ ਦਾ ਕਹਿਣਾ ਹੈ ਕਿ 'ਫਰਸਟ ਇਨ ਕਲਾਸ' ਅਣੂ ਓਸਟ੍ਰੋਜਨ ਸੰਵੇਦਨਸ਼ੀਲ ਬ੍ਰੈਸਟ ਕੈਂਸਰ ਨੂੰ ਨਵੇਂ ਤਰੀਕੇ ਨਾਲ ਖਤਮ ਕਰਦਾ ਹੈ। 'ਫਰਸਟ ਇਨ ਕਲਾਸ' ਦਵਾਈਆਂ ਇਕ ਅਣੂ ਓਸਟ੍ਰੋਜਨ ਸੰਵੇਦੀ ਟਿਊਮਰ ਸੇਲ ਦੇ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਬ੍ਰੈਸਟ ਕੈਂਸਰ ਦੇ ਹਰੇਕ ਮਾਮਲੇ ਵਿਚ ਪ੍ਰੀਖਣ ਕਰ ਕੇ ਇਹ ਪਤਾ ਲਗਾਇਆ ਜਾਂਦਾ ਹੈ ਕਿ ਕੀ ਇਸਨੂੰ ਹੋਰ ਵਧਣ ਲਈ ਓਸਟ੍ਰੋਜਨ ਦੀ ਲੋੜ ਹੈ ਅਤੇ ਇਨ੍ਹਾਂ ਵਿਚੋਂ ਲੱਗਭਗ 80 ਫੀਸਦੀ ਮਾਮਲੇ ਓਜੇਸਟ੍ਰੋਨ ਸੰਵੇਦਨਸ਼ੀਲ ਪਾਏ ਜਾਂਦੇ ਹਨ।