ਸਰੀਰ ''ਚ ਆ ਰਹੇ ਇਨ੍ਹਾਂ ਬਦਲਾਵਾਂ ਨੂੰ ਕਦੇ ਵੀ ਨਾ ਕਰੋ ਨਜ਼ਰਅੰਦਾਜ਼

11/06/2017 6:24:32 PM

ਨਵੀਂ ਦਿੱਲੀ— ਸਰੀਰ ਦੇ ਸਾਰੇ ਅੰਗਾਂ ਦਾ ਸਹੀ ਤਰ੍ਹਾਂ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਸਰੀਰ ਨਾਲ ਜੁੜੀਆਂ ਛੋਟੀਆਂ-ਮੋਟੀਆਂ ਪ੍ਰੇਸ਼ੀਨੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਬਾਅਦ ਵਿਚ ਇਹ ਬੀਮਾਰੀ ਦਾ ਰੂਪ ਲੈ ਲੈਂਦੀ ਹੈ। ਜੇ ਤੁਹਾਨੂੰ ਵੀ ਸਰੀਰ ਨਾਲ ਜੁੜੇ ਕੋਈ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਭੁੱਲ ਕੇ ਵੀ ਇਗਨੋਰ ਨਾ ਕਰੋ। ਤੁਰੰਤ ਡਾਕਟਰੀ ਇਲਾਜ਼ ਕਰਵਾਓ। 
ਇਨ੍ਹਾਂ ਲੱਛਣ ਨੂੰ ਨਾ ਕਰੋ ਨਜ਼ਰਅੰਦਾਜ਼
1. ਵਾਰ-ਵਾਰ ਮਠਿਆਈ ਖਾਣਾ

ਜੇ ਅਚਾਨਕ ਤੁਹਾਡਾ ਦਿਲ ਮਿਠਾਈ ਖਾਣ ਨੂੰ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਸਰੀਰ ਵਿਚ ਸ਼ੂਗਰ ਦੀ ਕਮੀ ਹੈ। ਅਜਿਹੇ ਵਿਚ ਤੁਸੀਂ ਸ਼ਹਿਦ ਖਾ ਸਕਦੇ ਹੋ। 
2. ਮਸੂੜਿਆਂ ਵਿਚੋਂ ਖੂਨ ਆਉਣਾ
ਕਈ ਵਾਰ ਬਰੱਸ਼ ਕਰਦੇ ਸਮੇਂ ਮਸੁੜਿਆਂ ਵਿਚੋਂ ਖੂਨ ਆਉਣ ਲੱਗਦਾ ਹੈ। ਸਰੀਰ ਵਿਚ ਵਿਟਾਮਿਨ-ਸੀ ਦੀ ਕਮੀ ਕਾਰਨ ਅਜਿਹਾ ਹੁੰਦਾ ਹੈ। ਅਜਿਹੇ ਵਿਚ ਆਪਣੀ ਡਾਈਟ ਵਿਚ ਖੱਟੇ ਫਲ, ਪਾਲਕ,ਟਮਾਟਰ, ਫੁੱਲਗੋਭੀ ਅਤੇ ਸ਼ਿਮਲਾ ਮਿਰਚ ਸ਼ਾਮਲ ਕਰੋ। 
3. ਡ੍ਰਾਈ ਸਕਿਨ
ਸਰੀਰ ਵਿਚ ਵਿਟਾਮਿਨ ਈ ਦੀ ਕਮੀ ਕਾਰਨ ਚਮੜੀ ਡ੍ਰਾਈ ਹੋਣ ਲੱਗਦੀ ਹੈ। ਡ੍ਰਾਈ ਚਮੜੀ ਤੋਂ ਛੁਟਕਾਰਾ ਪਾਉਣ ਲਈ ਹਰੀ ਸਬਜ਼ੀਆਂ,ਮਸ਼ਰੂਮ, ਤੇਲ ਅਤੇ ਮੱਛੀ ਦੀ ਵਰਤੋਂ ਕਰੋ। 
4. ਖੁਰਦਰੇ ਨਹੁੰ
ਜੇ ਤੁਹਾਡੇ ਨਹੁੰ ਖੁਰਦਰੇ ਹੈ ਤਾਂ ਇਸ ਦਾ ਮਤਲਬ ਤੁਹਾਡੇ ਸਰੀਰ ਵਿਚ ਵਿਟਾਮਿਨ-ਬੀ ਦੀ ਕਮੀ ਹੈ। ਇਸ ਲਈ ਦੁੱਧ, ਨਾਰੀਅਲ ਅਤੇ ਮਸ਼ਰੂਮ ਖਾਓ।