Monsoon Health: ਦਵਾਈਆਂ ਨਹੀਂ ਸਿਰਫ਼ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਦੂਰ ਕਰੋ ਮੌਸਮੀ ਬੁਖਾਰ

07/31/2022 6:47:10 PM

ਨਵੀਂ ਦਿੱਲੀ- ਮਾਨਸੂਨ ਦੇ ਮੌਸਮ 'ਚ ਸਰਦੀ, ਖਾਂਸੀ, ਜ਼ੁਕਾਮ ਵਰਗੀਆਂ ਆਮ ਸਮੱਸਿਆਵਾਂ ਹੁੰਦੀਆਂ ਹਨ। ਇਸ ਮੌਸਮ 'ਚ ਬੈਕਟੀਰੀਆ ਅਤੇ ਵਾਇਰਲ ਪਹਿਲਾਂ ਤੋਂ ਵੀ ਜ਼ਿਆਦਾ ਐਕਟਿਵ ਹੋ ਜਾਂਦੇ ਹਨ, ਜਿਸ ਦੇ ਕਾਰਨ ਵਾਇਰਲ ਬੁਖਾਰ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜੇਕਰ ਤੁਹਾਨੂੰ ਵੀ ਇਸ ਮੌਸਮ 'ਚ ਬੁਖਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਇਸ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...

PunjabKesari
ਗਲੋਅ ਦਾ ਸੇਵਨ
ਤੁਸੀਂ ਗਲੋਅ ਦਾ ਸੇਵਨ ਬੁਖਾਰ ਤੋਂ ਨਿਜ਼ਾਤ ਪਾਉਣ ਲਈ ਕਰ ਸਕਦੇ ਹੋ। ਇਸ ਨੂੰ ਬੁਖਾਰ ਦਾ ਆਯੁਰਵੈਦਿਕ ਇਲਾਜ ਵੀ ਮੰਨਿਆ ਜਾਂਦਾ ਹੈ। ਗਲੋਅ ਨੂੰ ਤੁਸੀਂ ਪੀਸ ਕੇ ਇਕ ਗਲਾਸ ਪਾਣੀ ਦੇ ਨਾਲ ਉਬਾਲੋ। ਇਸ ਪਾਣੀ ਨੂੰ ਤੁਸੀਂ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਅੱਧਾ ਨਾ ਰਹਿ ਜਾਵੇ। ਫਿਰ ਤੁਸੀਂ ਪਾਣੀ ਦਾ ਸੇਵਨ ਗਰਮਾ-ਗਰਮ ਚਾਹ ਦੀ ਤਰ੍ਹਾਂ ਕਰੋ। ਜੇਕਰ ਤੁਹਾਨੂੰ ਪਾਣੀ ਕੋੜ੍ਹਾ ਲੱਗੇ ਤਾਂ ਤੁਸੀਂ ਇਸ 'ਚ ਥੋੜ੍ਹਾ ਸ਼ਹਿਦ ਮਿਲਾ ਸਕਦੇ ਹੋ।

PunjabKesari
ਅਦਰਕ ਦਾ ਸੇਵਨ 
ਅਦਰਕ 'ਚ ਐਂਟੀ-ਵਾਇਰਲ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਤੁਸੀਂ ਇਸ ਦਾ ਸੇਵਨ ਬੁਖਾਰ ਘੱਟ ਕਰਨ ਲਈ ਕਰ ਸਕਦੇ ਹੋ। ਤੁਸੀਂ ਜੇਕਰ ਸ਼ਹਿਦ 'ਚ ਅਦਰਕ ਮਿਲਾ ਕੇ ਇਸ ਦਾ ਸੇਵਨ ਕਰੋ ਤਾਂ ਇਸ ਨਾਲ ਤੁਹਾਡਾ ਬੁਖਾਰ, ਖਾਂਸੀ ਅਤੇ ਸਰੀਰ 'ਚ ਦਰਦ ਵਰਗੀਆਂ ਸਮੱਸਿਆਵਾਂ ਤੋਂ ਕਾਫੀ ਆਰਾਮ ਮਿਲੇਗਾ। ਤੁਸੀਂ ਦਿਨ 'ਚ ਘੱਟ ਤੋਂ ਘੱਟ ਦੋ ਵਾਰ ਇਸ ਦਾ ਸੇਵਨ ਕਰ ਸਕਦੇ ਹੋ। ਅਦਰਕ ਬੰਦ ਗਲੇ ਅਤੇ ਸਰਦੀ-ਜ਼ੁਕਾਮ ਤੋਂ ਵੀ ਰਾਹਤ ਦਿਵਾਉਣ 'ਚ ਸਹਾਇਤਾ ਕਰੇਗਾ।

PunjabKesari
ਤਰਲ ਪਦਾਰਥ
ਡਿਹਾਈਡਰੇਸ਼ਨ ਦੀ ਸਮੱਸਿਆ ਕਾਰਨ ਵੀ ਤੁਹਾਨੂੰ ਬੁਖਾਰ ਵਰਗੀ ਸਮੱਸਿਆ ਹੋ ਸਕਦੀ ਹੈ। ਤੁਸੀਂ ਬੁਖਾਰ ਨੂੰ ਘੱਟ ਕਰਨ ਲਈ ਭਰਪੂਰ ਮਾਤਰਾ 'ਚ ਤਰਲ ਪਦਾਰਥ ਦਾ ਸੇਵਨ ਕਰੋ। ਬੁਖਾਰ ਕਾਰਨ ਤੁਹਾਡੇ ਸਰੀਰ 'ਚ ਪਸੀਨਾ ਵੀ ਕਾਫ਼ੀ ਆਉਂਦਾ ਹੈ ਅਤੇ ਤੁਹਾਡਾ ਸਰੀਰ ਕਮਜ਼ੋਰ ਵੀ ਹੋ ਜਾਂਦਾ ਹੈ ਅਜਿਹੇ 'ਚ ਸਰੀਰ ਨੂੰ ਹਾਈਡ੍ਰੇਟ ਕਰਨ ਲਈ ਤੁਸੀਂ ਘੱਟ ਤੋਂ ਘੱਟ 9 ਗਲਾਸ ਪਾਣੀ ਦਾ ਸੇਵਨ ਜ਼ਰੂਰ ਕਰੋ। ਜੇਕਰ ਤੁਸੀਂ ਪਾਣੀ ਨਹੀਂ ਪੀਣਾ ਚਾਹੁੰਦੇ ਹੋ ਤਾਂ ਤਾਜ਼ੇ ਫਲਾਂ ਦਾ ਜੂਸ, ਨਾਰੀਅਲ ਪਾਣੀ ਅਤੇ ਸੂਪ ਵੀ ਪੀ ਸਕਦੇ ਹੋ।

PunjabKesari
ਤੁਲਸੀ ਦੀਆਂ ਪੱਤੀਆਂ
ਤੁਸੀਂ ਬੁਖਾਰ ਤੋਂ ਰਾਹਤ ਪਾਉਣ ਲਈ ਤੁਲਸੀ ਦੀਆਂ ਪੱਤੀਆਂ ਵੀ ਖਾ ਸਕਦੇ ਹੋ। ਇਹ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਵੀ ਮਦਦ ਕਰਦੀ ਹੈ। ਤੁਸੀਂ ਤੁਲਸੀ ਦੀਆਂ ਪੱਤੀਆਂ ਦਾ ਸੇਵਨ ਚਬਾ ਕੇ ਕਰੋ। ਜੇਕਰ ਤੁਸੀਂ ਤੁਲਸੀ ਦੀਆਂ ਪੱਤੀਆਂ ਨੂੰ ਚਬਾਉਣਾ ਨਹੀਂ ਚਾਹੁੰਦੇ ਤਾਂ ਤੁਸੀਂ ਪੱਤਿਆਂ ਦਾ ਪਾਣੀ ਉਬਾਲੋ। ਫਿਰ ਤੁਸੀਂ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਇਸ ਪਾਣੀ ਦਾ ਸੇਵਨ ਕਰੋ। ਤੁਸੀਂ ਤੁਲਸੀ ਦੇ ਪਾਣੀ 'ਚ ਲੌਂਗ ਵੀ ਪਾ ਸਕਦੇ ਹੋ। ਲੌਂਗ ਵੀ ਤੁਹਾਡੇ ਸਰੀਰ 'ਚੋਂ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਨੂੰ ਦੂਰ ਕਰਨ 'ਚ ਮਦਦ ਕਰਨਗੇ।

PunjabKesari
ਧਨੀਆ ਨਾਲ ਬਣੀ ਚਾਹ ਦਾ ਸੇਵਨ ਕਰੋ
ਤੁਸੀਂ ਬੁਖਾਰ ਤੋਂ ਰਾਹਤ ਪਾਉਣ ਲਈ ਧਨੀਆ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਸਰੀਰ ਦਾ ਤਾਪਮਾਨ ਘੱਟ ਕਰਨ ਲਈ ਤੁਸੀਂ ਇਸ ਚਾਹ ਦਾ ਸੇਵਨ ਕਰ ਸਕਦੇ ਹੋ। ਧਨੀਆ ਦੀ ਚਾਹ ਬਣਾਉਣ ਲਈ ਤੁਸੀਂ 2 ਕੱਪ ਦੁੱਧ ਨੂੰ ਉਬਾਲ ਲਓ। ਇਸ ਤੋਂ ਬਾਅਦ ਇਸ 'ਚ ਖੰਡ, ਚਾਹ ਪੱਤੀ ਅਤੇ ਧਨੀਆ ਮਿਲਾਓ। ਇਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਉਬਾਲੋ। ਤੁਸੀਂ ਇਸ ਚਾਹ ਦਾ ਸੇਵਨ ਕਰ ਸਕਦੇ ਹੋ।

PunjabKesari

ਨੋਟ- ਜੇਕਰ ਤੁਹਾਨੂੰ ਬੁਖਾਰ ਜ਼ਿਆਦਾ ਤੇਜ਼ ਹੈ ਤਾਂ ਤੁਸੀਂ ਇਸ ਉਪਾਅ ਦਾ ਇਸਤੇਮਾਲ ਨਾ ਕਰੋ। ਤੁਸੀਂ ਡਾਕਟਰ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਹੋਰ ਕੋਈ ਲੱਛਣ ਦਿਖਣ 'ਤੇ ਇਨ੍ਹਾਂ ਉਪਾਵਾਂ ਦੀ ਥਾਂ ਡਾਕਟਰ ਦੀ ਸਲਾਹ ਨਾਲ ਹੀ ਦਵਾਈਆਂ ਖਾਓ। 


Aarti dhillon

Content Editor

Related News