ਖਾਜ, ਖੁਸ਼ਕੀ ਤੇ ਸਿੱਕਰੀ ਨੂੰ ਠੀਕ ਕਰਦਾ ਗੇਂਦੇ ਦਾ ਫੁੱਲ, ਜਾਣੋ ਹੋਰ ਵੀ ਫਾਇਦੇ

10/17/2019 5:26:40 PM

ਜਲੰਧਰ - ਕਈ ਵਾਰ ਖੁਸ਼ਕੀ, ਸਿੱਕਰੀ ਜਾਂ ਗਲਤ ਸ਼ੈਂਪੂ ਲਗਾਉਣ ਨਾਲ ਸਿਰ 'ਚ ਖਾਜ ਹੋਣ ਲਗ ਜਾਂਦੀ ਹੈ। ਖਾਜ ਸ਼ੁਰੂ ਹੋ ਜਾਣ 'ਤੇ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ? ਜੇਕਰ ਤੁਸੀਂ ਘਰ ਤੋਂ ਬਾਹਰ ਹੋਵੋ ਤਾਂ ਕਿਸੇ ਦੇ ਸਾਹਮਣੇ ਸਿਰ 'ਚ ਖਾਜ ਕਰਨ 'ਚ ਵੀ ਸ਼ਰਮ ਆਉਂਦੀ ਹੈ। ਸਿਰ ਦੀ ਖਾਜ ਤੋਂ ਬਚਣ ਲਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਨ ਨਾਲੋਂ ਚੰਗਾ ਹੈ ਕਿ ਤੁਸੀਂ ਗੇਂਦੇ ਦੇ ਫੁੱਲ ਦੀ ਵਰਤੋਂ ਕਰੋ। ਇਸ 'ਚ ਖਾਜ ਪੈਦਾ ਕਰਨ ਵਾਲੇ ਤੱਤਾਂ ਨੂੰ ਖਤਮ ਕਰਨ ਦਾ ਗੁਣ ਹੁੰਦਾ ਹੈ। ਗੇਂਦੇ ਦੇ ਫੁੱਲ ਵਿਚ ਜਲਨ ਨੂੰ ਅਤੇ ਬੈਕਟੀਰੀਆ ਰੋਕਣ ਵਾਲੇ ਤੱਤ ਹੁੰਦੇ ਹਨ। 

PunjabKesari
ਖਾਜ ਅਤੇ ਸਿੱਕਰੀ ਤੋਂ ਛੁਟਕਾਰਾ
ਗੇਂਦੇ ਦੇ 4 ਫੁੱਲ ਲਓ। 500 ਮਿਲੀ ਲੀਟਰ ਪਾਣੀ 'ਚ ਅੱਧੇ ਨਿੰਬੂ ਦਾ ਰਸ ਪਾ ਕੇ ਉਸ ਨੂੰ ਉਬਾਲ ਲਓ। ਠੰਡਾ ਹੋਣ ਮਗਰੋਂ ਸ਼ੈਂਪੂ ਲਗਾਉਣ ਤੋਂ ਪਹਿਲਾਂ ਸਿਰ 'ਤੇ ਇਸ ਨੂੰ ਚੰਗੀ ਤਰ੍ਹਾਂ ਮਲ ਲਓ। ਇਸ ਤੋਂ ਬਾਅਦ ਸ਼ੈਂਪੂ ਲਗਾ ਕੇ ਸਿਰ ਸਾਫ ਕਰ ਲਓ। ਵਾਲਾਂ ਨੂੰ ਕੁਦਰਤੀ ਰੂਪ 'ਚ ਸੁੱਕਣ ਦਿਓ। ਜੇਕਰ ਤੁਸੀਂ ਡਰਾਇਰ ਨਾਲ ਵਾਲਾਂ ਨੂੰ ਸੁਕਾਓਗੇ ਤਾਂ ਇਸ ਨਾਲ ਫਿਰ ਤੋਂ ਖਾਜ ਹੋ ਸਕਦੀ ਹੈ। ਕੁਝ ਦਿਨ ਇਸੇ ਤਰ੍ਹਾਂ ਸਿਰ ਨਹਾਉਣ ਨਾਲ ਖਾਜ ਅਤੇ ਸਿੱਕਰੀ ਤੋਂ ਛੁਟਕਾਰਾ ਮਿਲੇਗਾ।

ਕੰਨ ਦਾ ਦਰਦ
ਗੇਂਦੇ ਦੇ ਪੱਤਿਆਂ ਦਾ ਰਸ ਕੰਨਾਂ 'ਚ ਪਾਉਣ ਨਾਲ ਕੰਨ ਦਾ ਪੁਰਾਣੇ ਤੋਂ ਪੁਰਾਣਾ ਦਰਦ ਠੀਕ ਹੋ ਜਾਂਦਾ ਹੈ। ਰਸ ਬਣਾਉਣ ਲਈ ਗੇਂਦੇ ਦੇ ਪੱਤੇ ਪਾਣੀ ਵਿੱਚ ਉਬਾਲੋ ਅਤੇ ਦੋ ਤਿੰਨ ਬੂੰਦਾਂ ਇਸਦੀਆਂ ਕੰਨ 'ਚ ਪਾਓ ।

PunjabKesari
ਸਰੀਰ ਦਾ ਸਟੈਮਿਨਾ ਵਧਾਏ
ਇਕ ਚਮਚ ਗੇਂਦੇ ਦੇ ਬੀਜ ਏਨੀ ਹੀ ਮਾਤਰਾ ਮਿਸ਼ਰੀ ਦੀ ਲੈ ਕੇ ਇਕ ਕੱਪ ਦੁੱਧ ਨਾਲ ਰੋਜ਼ਾਨਾ ਸਵੇਰੇ ਸ਼ਾਮ ਪੀਣ ਨਾਲ ਸਟੈਮਿਨਾ ਵੱਧ ਹੈ ਅਤੇ ਸਰੀਰ ਦੀ ਤਾਕਤ ਵੀ ਵਧਦੀ ਹੈ ।

ਹੱਥ ਪੈਰ ਫਟ ਜਾਣੇ
ਗੇਂਦੇ ਦੇ ਪੱਤਿਆਂ ਦਾ ਰਸ ਵੈਸਲੀਨ ਵਿੱਚ ਮਿਲਾ ਕੇ ਹੱਥਾਂ ਪੈਰਾਂ ਤੇ ਦਿਨ ਵਿੱਚ 2 ਵਾਰ ਲਗਾਉਣ ਨਾਲ ਹੱਥਾਂ ਪੈਰਾਂ ਦਾ ਫੱਟਣਾ ਠੀਕ ਹੁੰਦਾ ਹੈ ।

PunjabKesari
ਪੱਥਰੀ ਲਈ ਫਾਇਦੇਮੰਦ
20-30 ਗ੍ਰਾਮ ਗੇਂਦੇ ਦੇ ਫੁਲ ਦੀਆਂ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਪੀਣ ਨਾਲ ਕੁਝ ਹੀ ਦਿਨਾਂ 'ਚ ਪੱਥਰੀ ਪਿਘਲ ਕੇ ਬਾਹਰ ਨਿਕਲ ਜਾਂਦੀ ਹੈ। ਅਜਿਹਾ ਕਰਨ 'ਤੇ ਪੱਥਰੀ ਨਾਲ ਹੋਣ ਵਾਲੀ ਦਰਦ ਵੀ ਘੱਟ ਜਾਂਦੀ ਹੈ।

ਬੁਖਾਰ ਲਈ ਫਾਇਦੇਮੰਦ
ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣਾਂ ਕਾਰਨ ਗੇਂਦੇ ਦਾ ਫੁੱਲ ਬੁਖਾਰ ਲਈ ਬਹੁਤ ਲਾਭਦਾਇਕ ਹੁੰਦਾ ਹੈ। ਕਈ ਵਾਰ ਇਨਸਾਨ ਦਾ ਬੁਖਾਰ ਘੱਟ ਹੋਣ ਦਾ ਨਾਂ ਹੀ ਨਹੀਂ ਲੈਂਦਾ, ਅਜਿਹੇ 'ਚ ਗੇਂਦੇ ਦੇ ਫੁੱਲ ਦੀ ਚਾਹ ਪੀਣ ਨਾਲ ਬੁਖਾਰ ਨੂੰ ਬਹੁਤ ਲਾਭ ਹੁੰਦਾ ਹੈ। 


rajwinder kaur

Content Editor

Related News