ਰੋਜ਼ਾਨਾ ਆਚਾਰ ਖਾਣ ਵਾਲੇ ਹੋ ਜਾਣ ਸਾਵਧਾਨ, ਹੁੰਦੇ ਨੇ ਕਈ ਨੁਕਸਾਨ

06/08/2019 3:12:59 PM

ਜਲੰਧਰ— ਆਚਾਰ ਸਾਡੀ ਡਾਈਟ ਦਾ ਇਕ ਬਹੁਤ ਹੀ ਜ਼ਰੂਰੀ ਹਿੱਸਾ ਹੁੰਦਾ ਹੈ। ਅੰਬ, ਨਿੰਬੂ, ਗਾਜਰ, ਲਸਣ ਆਦਿ ਕਈ ਤਰ੍ਹਾਂ ਦੇ ਆਚਾਰ ਅਸੀਂ ਖਾਂਦੇ ਹਾਂ। ਭੋਜਨ ਦਾ ਸੁਆਦ ਵਧਾਉਣ ਲਈ ਅਸੀਂ ਇਸ ਦੀ ਖੂਬ ਵਰਤੋਂ ਕਰਦੇ ਹਾਂ। ਬਹੁਤ ਸਾਰੇ ਲੋਕ ਇਸ ਨੂੰ ਹਰ ਰੋਜ਼ ਖਾਣੇ ਦੇ ਨਾਲ ਲੈਂਦੇ ਹਨ ਜਦਕਿ ਕੁਝ ਲੋਕ ਕਦੇ-ਕਦੇ ਇਸ ਦੀ ਵਰਤੋਂ ਕਰਦੇ ਹਨ। ਹਰ ਰੋਜ਼ ਖਾਣੇ ਦੇ ਨਾਲ ਆਚਾਰ ਖਾਣਾ ਸਿਹਤਮੰਦ ਨਹੀਂ ਹੁੰਦਾ। ਰੋਜ਼ਾਨਾ ਆਚਾਰ ਖਾਣ ਨਾਲ ਤੁਸੀਂ ਗੰਭੀਰ ਬੀਮਾਰੀਆਂ ਦੇ ਵੀ ਸ਼ਿਕਾਰ ਹੋ ਸਕਦੇ ਹੋ। ਬਾਜਾਰ 'ਚ ਜੋ ਆਚਾਰ ਮਿਲਦੇ ਹਨ ਉਨ੍ਹਾਂ ਨੂੰ ਬਣਾਉਣ ਦੌਰਾਨ ਉਨ੍ਹਾਂ ਦੇ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਅਜਿਹੇ 'ਚ ਉਹ ਸਾਨੂੰ ਸਿਰਫ ਨੁਕਸਾਨ ਹੀ ਪਹੁੰਚਾ ਸਕਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਆਚਾਰ ਖਾਣ ਦੇ ਨੁਕਸਾਨ ਬਾਰੇ
ਕੈਂਸਰ ਦਾ ਵੱਧਦਾ ਹੈ ਖਤਰਾ 
ਜ਼ਿਆਦਾ ਮਾਤਰਾ 'ਚ ਆਚਾਰ ਖਾਣ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਆਚਾਰ 'ਚ ਕਾਫੀ ਮਾਤਰਾ 'ਚ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਸਹੀ ਨਹੀਂ ਹੁੰਦਾ। 

PunjabKesari
ਸਰੀਰ 'ਚ ਸੋਜ
ਜ਼ਿਆਦਾ ਮਾਤਰਾ 'ਚ ਆਚਾਰ ਖਾਣ ਨਾਲ ਸਰੀਰ 'ਚ ਸੋਜ ਦੀ ਸਮੱਸਿਆ ਹੋ ਸਕਦੀ ਹੈ। ਆਚਾਰ 'ਚ ਨਮਕ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ 'ਚ ਸੋਡੀਅਮ ਮੌਜੂਦ ਹੁੰਦਾ ਹੈ, ਜੋ ਸਰੀਰ 'ਚ ਸੋਜ ਪੈਦਾ ਕਰਦਾ ਹੈ।

ਦਿਲ ਦੀ ਬੀਮਾਰੀ
ਆਚਾਰ ਨੂੰ ਲੰਬੇ ਸਮੇਂ ਤੱਕ ਸਹੀ ਅਤੇ ਨਮੀ ਤੋਂ ਬਚਾ ਕੇ ਰੱਖਣ ਲਈ ਉਸ 'ਚ ਭਰਪੂਰ ਮਾਤਰਾ 'ਚ ਤੇਲ ਪਾਇਆ ਜਾਂਦਾ ਹੈ। ਇਹ ਤੇਲ ਕੋਲੈਸਟਰੋਲ ਵਧਣ ਦਾ ਕਾਰਨ ਹੋ ਸਕਦਾ ਹੈ। ਕੋਲੈਸਟਰੋਲ ਵਧਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਬਹੁਤ ਵਧ ਜਾਂਦਾ ਹੈ। ਇਹ ਲੀਵਰ ਲਈ ਵੀ ਖਤਰਨਾਕ ਹੈ।

PunjabKesari
ਪੇਟ ਦੀਆਂ ਸਮੱਸਿਆਵਾਂ
ਰੋਜ਼ਾਨਾ ਆਚਾਰ ਖਾਣ ਨਾਲ ਤੁਹਾਡਾ ਪਾਚਨ ਤੰਤਰ ਵੀ ਪ੍ਰਭਾਵਿਤ ਹੁੰਦਾ ਹੈ। ਆਚਾਰ ਨੂੰ ਬਣਾਉਣ ਨਾਲ ਤੇਲ ਦੀ ਵਰਤੋਂ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਇਸ ਨਾਲ ਸਰੀਰ 'ਚ ਟ੍ਰਾਈਗਿਲਸਰਾਈਡ ਦਾ ਲੈਵਲ ਵਧਦਾ ਹੈ ਜੋ ਪੇਟ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰਦਾ ਹੈ। 


shivani attri

Content Editor

Related News