ਮਖਾਣੇ ਖਾਣ ਦੇ ਫਾਇਦੇ

01/03/2017 11:01:40 AM

ਜਲੰਧਰ — ਸਰਦੀ ਦੇ ਮੌਸਮ ਵਿਚ ਡ੍ਰਾਈ ਫਰੂਟ ਜ਼ਿਆਦਾ ਖਾਧਾ ਜਾਂਦਾ ਹੈ। ਬਦਾਮ, ਕਿਸ਼ਮਿਸ਼, ਪਿਸਤਾ, ਚਿਲਗੋਜ਼ੇ, ਅਖਰੋਟ ਅਤੇ ਮਖਾਣੇ ''ਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ।
ਉਂਝ ਤਾਂ ਸਾਰੇ ਸੁੱਕੇ ਮੇਵੇ ਗੁਣਾਂ ਨਾਲ ਭਰਪੂਰ ਹੁੰਦੇ ਹਨ ਪਰ ਮਖਾਣੇ ਠੰਡ ''ਚ ਸਰੀਰ ਨੂੰ ਬੀਮਾਰੀਆਂ ਤੋਂ ਬਚਾਈ ਰੱਖਣ ''ਚ ਬਹੁਤ ਫਾਇਦੇਮੰਦ ਹਨ। ਇਨ੍ਹਾਂ ਵਿਚ ਪ੍ਰੋਟੀਨ, ਐਂਟੀਆਕਸੀਡੈਂਟ, ਵਿਟਾਮਿਨ, ਕੈਲਸ਼ੀਅਮ, ਮਿਨਰਲਸ, ਨਿਊਟ੍ਰੀਸ਼ੀਅਨਜ਼ ਅਤੇ ਫਾਸਫੋਰਸ ਵਰਗੇ ਤੱਤ ਪਾਏ ਜਾਂਦੇ ਹਨ। ਇਹ ਤੱਤ ਸਰੀਰ ਦੇ ਪੋਸ਼ਣ ਲਈ ਬਹੁਤ ਜ਼ਰੂਰੀ ਹਨ।
ਇੰਝ ਉਠਾਓ ਮਖਾਣੇ ਦੇ ਲਾਭ
- ਐਂਟੀ ਏਜਿੰਗ ਦੇ ਗੁਣਾਂ ਨਾਲ ਭਰਪੂਰ ਮਖਾਣਿਆਂ ਦਾ ਸੇਵਨ ਕਰਨ ਨਾਲ ਸਮੇਂ ਤੋਂ ਪਹਿਲਾਂ ਆਉਣ ਵਾਲੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਇਸ ਨਾਲ ਝੁਰੜੀਆਂ ਅਤੇ ਸਮੇਂ ਤੋਂ ਪਹਿਲਾਂ ਵਾਲਾਂ ਦੇ ਚਿੱਟੇ ਹੋਣ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ।
- ਡਾਇਬਟੀਜ਼ ਦੇ ਰੋਗੀਆਂ ਲਈ ਮਖਾਣੇ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ''ਚ ਸ਼ੂਗਰ ਬਹੁਤ ਘੱਟ ਹੁੰਦੀ ਹੈ। ਸਟਾਰਚ ਅਤੇ ਪ੍ਰੋਟੀਨ ਦੇ ਗੁਣਾਂ ਕਾਰਨ ਵੀ ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਚੰਗੇ ਮੰਨੇ ਜਾਂਦੇ ਹਨ।
- ਮਖਾਣੇ ਖਾਣ ਨਾਲ ਦਿਲ ਅਤੇ ਕਿਡਨੀ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਕਿਡਨੀ ਨੂੰ ਮਜ਼ਬੂਤ ਬਣਾਉਣ ਅਤੇ ਸਰੀਰ ਵਿਚ ਖੂਨ ਦਾ ਪ੍ਰਵਾਹ ਠੀਕ ਤਰ੍ਹਾਂ ਚੱਲਣ ''ਚ ਮਦਦਗਾਰ ਹਨ।
- ਕੈਲਸ਼ੀਅਮ ਭਰਪੂਰ ਹੋਣ ਕਾਰਨ ਇਹ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ।
- ਰੋਜ਼ਾਨਾ ਮਖਾਣਿਆਂ ਦਾ ਸੇਵਨ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਇਸ ਨਾਲ ਪ੍ਰਜਨਨ ਸਮਰੱਥਾ ''ਚ ਵੀ ਸੁਧਾਰ ਆਉਂਦਾ ਹੈ।
- ਦਸਤ ਲੱਗਣ ''ਤੇ ਮਖਾਣੇ ਖਾਣ ਨਾਲ ਰਾਹਤ ਮਿਲਦੀ ਹੈ।
- ਮਖਾਣੇ ਖਾਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
- ਔਰਤਾਂ ਵਿਚ ਮਾਸਿਕ ਚੱਕਰ ਵਿਚ ਗੜਬੜੀ ਕਾਰਨ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ''ਚ ਵੀ ਮਖਾਣੇ ਮਦਦਗਾਰ ਹਨ।
ਇਨ੍ਹਾਂ ਤਰੀਕਿਆਂ ਨਾਲ ਖਾਓ ਮਖਾਣੇ
- ਮਖਾਣਿਆਂ ਨੂੰ ਮੱਖਣ ''ਚ ਫ੍ਰਾਈ ਕਰਕੇ ਸੂਪ ਨਾਲ ਖਾਣ ਨਾਲ ਇਸ ਦਾ ਸਵਾਦ ਤੇ ਨਿਊਟ੍ਰੀਸ਼ੀਅਨਜ਼ ਵਧ ਜਾਂਦੇ ਹਨ।
- ਮਖਾਣਿਆਂ, ਮੂੰਗਫਲੀ, ਸਰ੍ਹੋਂ ਨੂੰ ਮਿਲਾ ਕੇ ਇਸ ''ਚ ਆਪਣੀ ਪਸੰਦ ਨਾਲ ਨਮਕ ਤੇ ਮਸਾਲਾ ਮਿਲਾ ਕੇ ਚਟਣੀ ਬਣਾ ਲਓ। ਇਸ ਚਟਣੀ ਨੂੰ ਲੰਚ ਜਾਂ ਡਿਨਰ ਨਾਲ ਖਾਓ।
- ਮਖਾਣਿਆਂ ਨੂੰ ਦੁੱਧ ਵਿਚ ਉਬਾਲ ਕੇ ਇਸ ''ਚ ਕਿਸ਼ਮਿਸ਼ ਅਤੇ ਬਦਾਮ ਪਾ ਕੇ ਖਾਓ।
- ਦੇਸੀ ਘਿਓ ''ਚ ਮਖਾਣੇ ਪਾ ਕੇ ਰੋਸਟ ਕਰ ਲਓ ਅਤੇ ਇਸ ''ਚ ਕਾਲਾ ਨਮਕ ਮਿਲਾ ਕੇ ਚਾਹ ਤੇ ਕੌਫੀ ਨਾਲ ਖਾਓ।
- ਮਖਾਣਿਆਂ ਨੂੰ ਪਨੀਰ ਦੀ ਸਬਜ਼ੀ ਵਿਚ ਪਾ ਕੇ ਖਾਣ ਨਾਲ ਇਸ ਦੇ ਪੋਸ਼ਕ ਤੱਤਾਂ ਤੋਂ ਲਾਭ ਮਿਲਦਾ ਹੈ ਅਤੇ ਇਸ ਨਾਲ ਸਬਜ਼ੀ ਦਾ ਸਵਾਦ ਵੀ ਵਧ ਜਾਂਦਾ ਹੈ।
- ਥੋੜ੍ਹੇ ਜਿਹੇ ਮਖਾਣੇ ਲੈ ਕੇ ਕੁਝ ਦੇਰ ਲਈ ਇਨ੍ਹਾਂ ਨੂੰ ਦੁੱਧ ਵਿਚ ਭਿਓਂ ਦਿਓ ਅਤੇ ਪੇਸਟ ਤਿਆਰ ਕਰ ਲਓ। ਹੁਣ 1 ਚੱਮਚ ਪੇਸਟ ਨੂੰ 1 ਗਲਾਸ ਗਰਮ ਦੁੱਧ ''ਚ ਕੇਸਰ ਨਾਲ ਪਾ ਕੇ ਪੀਓ। ਇਸ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ।