ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਅਸਰਦਾਰ ਤਰੀਕੇ

10/01/2017 3:39:44 PM

ਨਵੀਂ ਦਿੱਲੀ— ਅੱਜ ਕਲ ਲੋਕ ਇੰਨੇ ਰੁੱਝੇ ਰਹਿਣ ਲੱਗ ਗਏ ਹਨ ਕਿ ਆਪਣੇ ਖਾਣ-ਪਾਣ ਤੇ ਧਿਆਨ ਨਹੀਂ ਦਿੰਦੇ ਇਸ ਲਈ ਕਈ ਬੀਮਾਰੀਆਂ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ। ਇਨ੍ਹਾਂ 'ਚੋਂ ਸਭ ਤੋਂ ਆਮ ਹੈ ਮੋਟਾਪਾ। ਜੇ ਤੁਸੀਂ ਵਧਦੇ ਭਾਰ ਕਾਰਨ ਪਰੇਸ਼ਾਨ ਹੋ ਤਾਂ ਇਹ ਆਸਾਨ ਤਰੀਕੇ ਵਰਤ ਕੇ ਇਸ ਤੋਂ ਨਿਜਾਤ ਪਾ ਸਕਦੇ ਹੋ।
- ਸਭ ਤੋਂ ਪਹਿਲਾਂ ਤਾਂ ਭਾਰ ਘੱਟ ਕਰਨਾ ਨਹੀਂ ਬਲਕਿ ਸਿਹਤ ਨੂੰ ਆਪਣਾ ਮਕਸਦ ਬਣਾਓ। ਇੰਝ ਕਰਨ ਨਾਲ ਭਾਰ ਆਪਣੇ ਆਪ ਹੀ ਘੱਟ ਹੋ ਜਾਵੇਗਾ। ਇਸ ਦੇ ਲਈ ਜ਼ਰੂਰੀ ਕਸਰਤ ਕਰ ਸਕਦੇ ਹੋ।
- ਖਾਣਾ ਖਾਣ ਤੋਂ ਬਾਅਦ ਦੱਸ ਮਿੰਟ ਦੇ ਲਈ ਵਜਰਆਸਨ 'ਤੇ ਬੈਠੋ। ਇਸ ਨਾਲ ਖਾਣਾ ਪਚਨ 'ਚ ਮਦਦ ਮਿਲਦੀ ਹੈ।
- ਜਦੋਂ ਵੀ ਮਿੱਠਾ ਖਾਣ ਦਾ ਮਨ ਕਰੇ ਤਾਂ ਮਿਠਾਈ ਦੀ ਥਾਂ 'ਤੇ ਫਲ ਖਾਓ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਜੂਸ ਦੀ ਥਾਂ 'ਤੇ ਵੀ ਫਲਾਂ ਦੀ ਹੀ ਵਰਤੋ ਕਰੋ।
- ਖਾਣਾ ਟੀ. ਵੀ. ਦੇਖਦੇ ਹੋਏ ਖਾਣ ਤੋਂ ਬਚੋ ਕਿਉਂਕਿ ਟੀ. ਵੀ. ਦੇਖਦੇ ਹੋਏ ਭੋਜਨ 'ਤੇ ਧਿਆਨ ਨਹੀਂ ਰਹਿੰਦਾ ਅਤੇ ਤੁਸੀਂ ਜ਼ਿਆਦਾ ਖਾ ਲੈਂਦੇ ਹੋ। ਇਸ ਦੀ ਥਾਂ ਤੇ ਜ਼ਮੀਨ ਜਾਂ ਕੁਰਸੀ 'ਤੇ ਬੈਠ ਕੇ ਖਾਣਾ ਖਾਓ।
- ਭੋਜਨ 'ਚ ਰਿਫਾਇੰਡ ਅਤੇ ਚੀਨੀ-ਮੈਦੇ ਦੇ ਇਤੇਮਾਲ ਤੋਂ ਬਚੋ। ਭੋਜਨ ਪਕਾਉਣ ਦੇ ਲਈ ਸਰੋਂ, ਸੋਇਆਬੀਨ, ਜੈਤੂਨ ਦੇ ਤੇਲ ਦਾ ਇਸਤੇਮਾਲ ਕਰੋ।
- ਇਕੋ ਵਾਰੀ ਜ਼ਿਆਦਾ ਭੋਜਨ ਖਾਣ ਤੋਂ ਬਚੋ। ਇਸ ਦੀ ਥਾਂ 'ਤੇ ਘੱਟ ਮਾਤਰਾ 'ਚ ਵਾਰ-ਵਾਰ ਖਾ ਸਕਦੇ ਹੋ।