ਲੋਅ ਬਲੱਡ ਪ੍ਰੈੱਸ਼ਰ 'ਚ ਖਤਰਨਾਕ ਹੈ ਔਲੇ, ਇਹ ਲੋਕ ਰੱਖਣ ਪਰਹੇਜ਼

01/16/2020 12:19:29 PM

ਜਲੰਧਰ—ਵਿਟਾਮਿਨ ਸੀ ਨਾਲ ਭਰਪੂਰ ਔਲੇ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਉਂਝ ਤਾਂ ਔਲਿਆਂ ਦੀ ਵਰਤੋਂ ਸਕਿਨ ਅਤੇ ਵਾਲਾਂ ਦੇ ਇਲਾਵਾ ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਕੁਝ ਹੈਲਥ ਕੰਡੀਸ਼ਨ ਅਜਿਹੀ ਹੁੰਦੀ ਹੈ ਜਿਸ ਨਾਲ ਇਸ ਦੀ ਵਰਤੋਂ ਕਰਨੀ ਹਾਨੀਕਾਰਕ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਕਿਨ੍ਹਾਂ ਲੋਕਾਂ ਨੂੰ ਔਲੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ।
ਲੋਅ ਬਲੱਡ ਪ੍ਰੈੱਸ਼ਰ ਵਾਲੇ ਰਹਿਣ ਸਾਵਧਾਨ
ਹਾਈਪੋਟੇਂਸ਼ਨ ਜਾਂ ਲੋਅ ਬਲੱਡ ਪ੍ਰੈੱਸ਼ਰ ਵਾਲਿਆਂ ਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨੂੰ ਖਾਣ ਨਾਲ ਬਲੱਡ ਪ੍ਰੈੱਸ਼ਰ ਘੱਟ ਹੁੰਦਾ ਹੈ। ਜੇਕਰ ਤੁਸੀਂ ਹਾਈਪੋਟੇਂਸ਼ਨ ਦੀ ਦਵਾਈ ਲੈ ਰਹੇ ਹੋ ਤਾਂ ਵੀ ਇਸ ਨੂੰ ਖਾਣ ਤੋਂ ਬਚੋ।
ਲੋਅ ਸ਼ੂਗਰ ਵਾਲੇ ਵੀ ਰੱਖੋ ਪਰਹੇਜ਼
ਔਲੇ ਸ਼ੂਗਰ ਦੇ ਲਈ ਇਕ ਫਾਇਦੇਮੰਦ ਐਂਟੀਡੋਟ ਹੈ। ਪਰ ਲੋਅ ਬਲੱਡ ਸ਼ੂਗਰ ਦੀ ਸਮੱਸਿਆ ਨਾਲ ਪੀੜਤ ਮਰੀਜ਼ਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਸ਼ੂਗਰ ਲੈਵਲ ਘੱਟ ਹੁੰਦਾ ਹੈ ਜਿਸ ਨਾਲ ਹਾਈਪੋਗਲਾਈਸੀਮੀਆ ਦਾ ਖਤਰਾ ਵੀ ਵਧ ਜਾਂਦਾ ਹੈ।


ਕਬਜ਼
ਔਲੇ ਕਬਜ਼ ਤੋਂ ਰਾਹਤ ਦਿਵਾਉਣ 'ਚ ਫਾਇਦੇਮੰਦ ਹੈ ਪਰ ਇਸ ਦੀ ਵਰਤੋਂ ਉਲਟਾ ਅਸਰ ਕਰ ਸਕਦੀ ਹੈ। ਇਸ ਨੂੰ ਲੈਣ ਨਾਲ ਪੇਸ਼ਾਬ ਸਖਤ ਹੋ ਜਾਂਦਾ ਹੈ। ਜੇਕਰ ਤੁਸੀਂ ਪਾਣੀ ਪੀਂਦੇ ਹੋ ਤਾਂ ਇਹ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਕਬਜ਼ ਨਾਲ ਜ਼ਿਆਦਾ ਪਾਣੀ ਦੇ ਨਾਲ ਜੂਸ ਜਾਂ ਔਲਿਆਂ ਦਾ ਪਾਊਡਰ ਖਾਓ।
ਸਰਦੀ-ਜ਼ੁਕਾਮ
ਔਲੇ ਇਕ ਕੁਦਰਤੀ ਸ਼ੀਤਲਕ ਹੈ। ਜੋ ਸਰੀਰ ਦੇ ਤਾਪਮਾਨ ਨੂੰ ਘੱਟ ਕਰਦਾ ਹੈ। ਅਜਿਹੇ 'ਚ ਇਹ ਜ਼ੁਕਾਮ 'ਚ ਨੁਕਸਾਨਦਾਇਕ ਹੋ ਸਕਦੇ ਹਨ। ਇਸ ਲਈ ਇਸ ਦੌਰਾਨ ਔਲੇ ਖਾਣ ਤੋਂ ਬਚੋ।


ਦਿਲ ਦੇ ਰੋਗ
ਇਹ ਇਕ ਦਿਲ ਉਤੇਜਕ ਫਲ ਹੈ। ਹਾਲਾਂਕਿ ਇਹ ਕੋਈ ਖਤਰਨਾਕ ਹਾਰਟ ਸਕਿਨ ਦਾ ਕਾਰਨ ਨਹੀਂ ਬਣਦਾ ਹੈ ਪਰ ਜਿਨ੍ਹਾਂ ਨੂੰ ਹਾਰਟ ਪ੍ਰਾਬਲਮ ਹੋਵੇ ਉਨ੍ਹਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਗੈਸ
ਇਸ 'ਚ ਵਿਟਾਮਿਨ ਸੀ ਜ਼ਿਆਦਾ ਮਾਤਰਾ 'ਚ ਹੁੰਦਾ ਹੈ ਜਿਸ ਨਾਲ ਗੈਸ ਹੋ ਸਕਦੀ ਹੈ। ਇਹ ਨਹੀਂ ਇਸ ਨਾਲ ਪੇਟ ਦਰਦ, ਪੇਸ਼ਾਬ ਕਰਨ ਸਮੇਂ ਸੜਨ ਹੋਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਡਿਹਾਈਡ੍ਰੇਸ਼ਨ
ਔਲਿਆਂ 'ਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਸ ਨਾਲ ਸਰੀਰ 'ਚ ਪਾਣੀ ਦਾ ਪੱਧਰ ਘੱਟ ਹੋ ਜਾਂਦਾ ਹੈ। ਇਸ ਨਾਲ ਡਿਹਾਈਡ੍ਰੇਸ਼ਨ ਅਤੇ ਕਦੇ-ਕਦੇ ਅਚਾਨਕ ਭਾਰ ਵੀ ਘੱਟ ਹੋ ਸਕਦਾ ਹੈ।
ਜੇਕਰ ਲੈ ਰਹੇ ਹੋ ਇਹ ਦਵਾਈਆਂ
ਜੋ ਲੋਕ ਐਂਟੀ-ਡਾਈਬਿਟਿਕ, ਹਾਈਪਰਟੇਂਸ਼ਨ ਜਾਂ ਦਿਲ ਨਾਲ ਸੰਬੰਧਤ ਕੋਈ ਦਵਾਈ ਲੈ ਰਹੇ ਹੋ ਤਾਂ ਔਲੇ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ


ਬਲੀਡਿੰਗ ਡਿਸਆਰਡਰ
ਜੇਕਰ ਸਰਜਰੀ ਹੋਈ ਹੈ ਤਾਂ ਕੋਈ ਵੀ ਬਲੀਡਿੰਗ ਪ੍ਰਾਬਲਮ ਹੈ ਤਾਂ ਇਸ ਦੀ ਵਰਤੋਂ ਨਾ ਕਰੋ। ਕਿਸੇ ਸਰਜਰੀ ਦੇ ਘੱਟੋ ਘੱਟ 2 ਹਫਤੇ ਪਹਿਲਾਂ ਔਲਿਆਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।
ਸਕਿਨ ਡਰਾਈਨੈੱਸ
ਜ਼ਿਆਦਾ ਮਾਤਰਾ 'ਚ ਔਲਿਆਂ ਨਾਲ ਸਕਿਨ ਅਤੇ ਸਕੈਲਪ ਡਰਾਈਨੈੱਸ ਦੀ ਸਮੱਸਿਆ ਹੈ। ਸਕੈਲਪ ਡਰਾਈਨੈੱਸ ਦੀ ਵਜ੍ਹਾ ਨਾਲ ਸਿਰ 'ਚ ਖਾਰਸ਼, ਸਿਕਰੀ ਅਤੇ ਹੇਅਰਫਾਲ ਹੋ ਸਕਦਾ ਹੈ।


ਔਲਿਆਂ ਤੋਂ ਹੈ ਐਲਰਜੀ
ਭਾਵੇਂ ਹੀ ਇਹ ਸਿਹਤ ਲਈ ਫਾਇਦੇਮੰਦ ਹੋਣ ਪਰ ਕੁਝ ਲੋਕਾਂ ਨੂੰ ਔਲਿਆਂ ਤੋਂ ਐਲਰਜੀ ਵੀ ਹੋ ਸਕਦੀ ਹੈ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਉਲਟੀ, ਮੂੰਹ 'ਤੇ ਸੋਜ, ਚਿਹਰੇ 'ਤੇ ਲਾਲੀ, ਚੱਕਰ ਆਉਣਾ ਅਤੇ ਹਲਕਾ ਸਿਰਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Aarti dhillon

This news is Content Editor Aarti dhillon