ਗਰਭ ਅਵਸਥਾ ਦੌਰਾਨ ਕੁਝ ਔਰਤਾਂ ਨੂੰ ਕਿਉਂ ਨਹੀਂ ਲੱਗਦੀ ਭੁੱਖ? ਜਾਣੋ ਕਾਰਨ

09/22/2022 4:07:04 PM

ਜਲੰਧਰ (ਬਿਊਰੋ) : ਔਰਤਾਂ ਲਈ ਗਰਭ ਅਵਸਥਾ ਇਕ ਮਹੱਤਵਪੂਰਨ ਪਲ ਹੈ। ਇਸ ਦੌਰਾਨ ਔਰਤਾਂ ਦੇ ਸਰੀਰ 'ਚ ਕਾਫ਼ੀ ਬਦਲਾਅ ਦੇਖਣ ਨੂੰ ਮਿਲਦੇ ਹਨ। ਅਜਿਹਾ ਹਾਰਮੋਨਲ ਅਸੰਤੁਲਨ ਕਾਰਨ ਵੀ ਹੁੰਦਾ ਹੈ। ਮਾਹਿਰਾਂ ਅਨੁਸਾਰ, ਗਰਭਵਤੀ ਔਰਤਾਂ ਨੂੰ ਆਪਣੀ ਖੁਰਾਕ ਅਤੇ ਸੌਣ ਦੇ ਪੈਟਰਨ 'ਚ ਵਿਸ਼ੇਸ਼ ਬਦਲਾਅ ਦੀ ਲੋੜ ਹੁੰਦੀ ਹੈ। ਸੰਤੁਲਿਤ ਖੁਰਾਕ, ਰੋਜ਼ਾਨਾ ਕਸਰਤ ਅਤੇ ਲੋੜੀਂਦੀ ਨੀਂਦ ਲੈਣ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਉਸੇ ਸਮੇਂ ਗਰਭ ਅਵਸਥਾ ਦੌਰਾਨ ਭੁੱਖ ਨਾ ਲੱਗਣਾ ਆਮ ਗੱਲ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ।

1. ਗਰਭ ਅਵਸਥਾ ਦੌਰਾਨ ਲਗਭਗ ਸਾਰੀਆਂ ਔਰਤਾਂ ਨੂੰ ਉਲਟੀਆਂ ਆਉਂਦੀਆਂ ਹਨ। ਗਰਭ ਅਵਸਥਾ ਦੌਰਾਨ ਉਲਟੀਆਂ ਆਉਣਾ ਇੱਕ ਆਮ ਲੱਛਣ ਮੰਨਿਆ ਜਾਂਦਾ ਹੈ। ਇਸ ਨਾਲ ਭੁੱਖ ਵੀ ਘੱਟ ਲੱਗਦੀ ਹੈ। ਇਸ ਲਈ ਗਰਭ ਅਵਸਥਾ ਦੌਰਾਨ ਮਸਾਲੇਦਾਰ ਅਤੇ ਤਲੀਆਂ ਚੀਜ਼ਾਂ ਦਾ ਸੇਵਨ ਘੱਟ ਕਰੋ। ਇਸ ਦੇ ਨਾਲ ਹੀ ਪੂਰਾ ਭੋਜਨ ਕਰਨ ਦੀ ਬਜਾਏ, ਥੋੜ੍ਹਾ-ਥੋੜ੍ਹਾ ਖਾਓ ਅਤੇ ਨਿਯਮਤ ਅੰਤਰਾਲ 'ਤੇ ਖਾਓ।

2. ਗਰਭ ਅਵਸਥਾ ਦੌਰਾਨ ਤਣਾਅਪੂਰਨ ਜੀਵਨ ਜਿਉਣ ਨਾਲ ਭੁੱਖ ਵੀ ਘੱਟ ਸਕਦੀ ਹੈ। ਅਕਸਰ ਗਰਭਵਤੀ ਔਰਤਾਂ ਤਣਾਅ 'ਚ ਰਹਿੰਦੀਆਂ ਹਨ। ਇਸ ਲਈ ਤਣਾਅ ਅਤੇ ਉਦਾਸੀ ਹੋਣ 'ਤੇ ਆਪਣੇ ਲੋਕਾਂ ਨਾਲ ਗੱਲ ਕਰਨਾ ਜ਼ਰੂਰੀ ਹੈ।

3. ਐਨੋਰੈਕਸੀਆ ਅਤੇ ਬੁਲੀਮੀਆ ਤੋਂ ਪੀੜਤ ਲੋਕਾਂ ਦੀ ਭੁੱਖ ਘੱਟ ਜਾਂਦੀ ਹੈ। ਇਹ ਖਾਣ ਦੇ ਵਿਕਾਰ ਹਨ। ਜੇਕਰ ਤੁਸੀਂ ਕਿਸੇ ਵਿਕਾਰ ਤੋਂ ਪੀੜਤ ਹੋ ਤਾਂ ਗਰਭ ਅਵਸਥਾ ਦੌਰਾਨ ਭੁੱਖ ਨਾ ਲੱਗਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਤੁਸੀਂ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ।

4. ਕਈ ਅਜਿਹੀਆਂ ਦਵਾਈਆਂ ਗਰਭਵਤੀ ਔਰਤਾਂ ਨੂੰ ਖਾਣ ਲਈ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਭੁੱਖ ਨਾ ਲੱਗਣ ਦੀ ਸਮੱਸਿਆ ਹੋ ਜਾਂਦੀ ਹੈ। ਇਨ੍ਹਾਂ ਦਵਾਈਆਂ ਦੇ ਸੇਵਨ ਨਾਲ ਭੁੱਖ ਵੀ ਨਹੀਂ ਲੱਗਦੀ। 

5. ਸਿਹਤ ਮਾਹਿਰਾਂ ਅਨੁਸਾਰ ਹਾਰਮੋਨਲ ਅਸੰਤੁਲਨ ਦੌਰਾਨ ਸਰੀਰ 'ਚ ਐਸਟ੍ਰੋਜਨ ਅਤੇ ਐਚਸੀਜੀ ਹਾਰਮੋਨਸ 'ਚ ਵਾਧਾ ਹੁੰਦਾ ਹੈ। ਇਸ ਕਾਰਨ ਗਰਭਵਤੀ ਔਰਤਾਂ ਨੂੰ ਭੁੱਖ ਨਹੀਂ ਲੱਗਦੀ।

ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ 'ਚ ਸੈਰ ਕਰਨਾ ਅਤੇ ਹਲਕੀ ਕਸਰਤ ਕਰਨਾ ਆਸਾਨ ਹੁੰਦਾ ਹੈ, ਪਰ ਜਦੋਂ ਤੁਸੀਂ ਅਖ਼ੀਰਲੇ ਤਿੰਨ ਮਹੀਨਿਆਂ 'ਚ ਦਾਖ਼ਲ ਹੁੰਦੇ ਹੋ ਤਾਂ ਕੁੱਝ ਗੱਲਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ। ਉਦਾਹਰਨ ਲਈ ਜਿਮ ਦੀ ਬਜਾਏ, ਘਰ 'ਚ ਕਸਰਤ ਕਰੋ। 

ਪੇਟ 'ਤੇ ਦਬਾਅ ਦੇਣ ਤੋਂ ਬਚੋ :- ਗਰਭ ਅਵਸਥਾ ਦੌਰਾਨ ਅਜਿਹਾ ਕੋਈ ਕੰਮ ਨਾ ਕਰੋ ਜਿਸ ਨਾਲ ਪੇਟ 'ਤੇ ਦਬਾਅ ਪਵੇ। ਜੇਕਰ ਪੇਟ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਤਾਂ ਇਸ ਦਾ ਗਰਭ 'ਚ ਪਲ ਰਹੇ ਬੱਚੇ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੇ 'ਚ ਘਰ ਦਾ ਕੰਮ ਥੋੜ੍ਹਾ-ਥੋੜ੍ਹਾ ਕਰੋ। ਧਿਆਨ ਨਾਲ ਪੌੜੀਆਂ ਚੜ੍ਹੋ। ਭਾਰ ਚੁੱਕਣ ਤੋਂ ਵੀ ਬਚੋ।

ਆਰਾਮਦਾਇਕ ਪਹਿਰਾਵਾ ਪਹਿਨੋ :- ਗਰਭ ਅਵਸਥਾ ਦੌਰਾਨ ਆਰਾਮਦਾਇਕ ਅਤੇ ਢਿੱਲੇ ਕੱਪੜੇ ਪਾਓ। ਹਮੇਸ਼ਾ ਆਰਾਮਦਾਇਕ ਜੁੱਤੀਆਂ ਅਤੇ ਚੱਪਲਾਂ ਪਾਓ। ਉੱਚੀ ਅੱਡੀ ਵਾਲੀਆਂ ਜੁੱਤੀਆਂ ਜਾਂ ਚੱਪਲਾਂ ਤੋਂ ਦੂਰ ਰਹੋ।

ਖੁਸ਼ ਰਹੋ :- ਗਰਭ ਅਵਸਥਾ ਦੌਰਾਨ ਤੁਹਾਡੀ ਮਾਨਸਿਕ ਸਿਹਤ ਨੂੰ ਬਿਹਤਰ ਰੱਖਣ ਲਈ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਪਰਿਵਾਰਕ ਮੈਂਬਰਾਂ ਦੀ ਮਦਦ ਲੈ ਸਕਦੇ ਹੋ। ਜੇਕਰ ਤੁਸੀਂ ਇਕੱਲੇ ਹੋ ਤਾਂ ਚੰਗੀਆਂ ਚੀਜ਼ਾਂ ਪੜ੍ਹੋ ਅਤੇ ਚੰਗੀਆਂ ਚੀਜ਼ਾਂ ਦੇਖੋ। ਭਵਿੱਖ ਬਾਰੇ ਚੰਗੀਆਂ ਗੱਲਾਂ ਸੋਚੋ ਤੇ ਸਕਾਰਾਤਮਕ ਬਣਨ ਦੀ ਕੋਸ਼ਿਸ਼ ਕਰੋ।

ਸਿਹਤਮੰਦ ਖੁਰਾਕ ਹੈ ਜ਼ਰੂਰੀ :- ਅੱਜਕਲ ਬਹੁਤ ਸਾਰੀਆਂ ਔਰਤਾਂ ਮਸਾਲੇਦਾਰ ਚੀਜ਼ਾਂ ਖਾਣਾ ਪਸੰਦ ਕਰਦੀਆਂ ਹਨ। ਇਸ ਚੱਕਰ 'ਚ ਹਨਹੈਲਥੀ ਭੋਜਨ ਵੀ ਖਾਣ ਲੱਗ ਪੈਂਦੀਆਂ ਹਨ। ਅਜਿਹਾ ਨਾ ਕਰੋ। ਜੇਕਰ ਤੁਸੀਂ ਗਰਭ ਅਵਸਥਾ ਦੌਰਾਨ ਪੂਰੀ ਤਰ੍ਹਾਂ ਸਿਹਤਮੰਦ, ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਂਦੇ ਹੋ, ਤਾਂ ਤੁਸੀਂ ਫਿੱਟ ਰਹੋਗੇ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਦੂਰ ਰਹੋਗੇ। ਅਜਿਹੀ ਸਥਿਤੀ 'ਚ ਮੌਸਮੀ ਫਲ, ਜੂਸ, ਅਨਾਜ, ਸਬਜ਼ੀਆਂ ਆਦਿ ਦਾ ਭਰਪੂਰ ਸੇਵਨ ਕਰੋ।

sunita

This news is Content Editor sunita