ਮੂੰਗਫਲੀ ਦਾ ਸੁਆਦ ਲੈਂਦੇ ਘੱਟ ਕਰੋ ਭਾਰ!

10/05/2019 12:17:26 PM

ਨਵੀਂ ਦਿੱਲੀ—ਮੂੰਗਫਲੀ ਦਾ ਨਾਂ ਸੁਣਦੇ ਹੀ ਮੂੰਹ ਵਿਚ ਪਾਣੀ ਆਉਣ ਲੱਗਦਾ ਹੈ। ਸਰਦੀ ਦਾ ਮੌਸਮ ਆਉਂਦੇ ਹੀ ਲੋਕਾਂ ਦਾ ਸਭ ਤੋਂ ਚੰਗਾ ਟਾਈਮ ਪਾਸ ਮੂੰਗਫਲੀ ਹੁੰਦੀ ਹੈ। ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਆਓ ਜਾਣਦੇ ਹਾਂ ਮੂੰਗਫਲੀ ਵਿਚ ਪਾਏ ਜਾਣ ਵਾਲੇ ਗੁਣਾਂ ਬਾਰੇ ਜੋ ਤੁਹਾਡਾ ਭਾਰ ਘਟਾਉਂਦੇ ਹਨ।

ਸਹੀ ਰਹਿੰਦਾ ਹੈ ਮੈਟਾਬਾਲਿਜ਼ਮ

ਚੰਗੀ ਸਿਹਤ ਲਈ ਸਰੀਰ ਵਿਚ ਮੈਟਾਬਾਲਿਜ਼ਮ ਦਾ ਸਹੀ ਰਹਿਣਾ ਜ਼ਰੂਰੀ ਹੈ। ਮੈਟਾਬਾਲਿਜ਼ਮ ਸਹੀ ਤਰੀਕੇ ਨਾਲ ਕੰਮ ਕਰਨ 'ਤੇ ਕਈ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਇਲਾਵਾ ਮੈਟਾਬਾਲਿਜ਼ਮ ਦੇ ਸਹੀ ਤਰੀਕੇ ਨਾਲ ਕੰਮ ਕਰਨ 'ਤੇ ਸਰੀਰ ਦੇ ਕਿਸੇ ਵੀ ਅੰਗ ਵਿਚ ਕਾਰਬੋਹਾਈਡ੍ਰੇਟਸ ਨਹੀਂ ਜੰਮਦਾ, ਇਸ ਲਈ ਸਾਡੇ ਸਰੀਰ ਦਾ ਭਾਰ ਨਹੀਂ ਵਧਦਾ। ਕੁਲ ਮਿਲਾ ਕੇ ਮੈਟਾਬਾਲਿਜ਼ਮ ਜਿੰਨਾ ਚੰਗਾ ਹੋਵੇਗਾ, ਤੁਸੀਂ ਓਨੇ ਹੀ ਜ਼ਿਆਦਾ ਐਕਟਿਵ ਤੇ ਊਰਜਾਵਾਨ ਰਹੋਗੇ।

ਕਾਰਬੋਹਾਈਡ੍ਰੇਟਸ ਦਾ ਸੰਤੁਲਨ

ਮੂੰਗਫਲੀ ਖਾਣ ਨਾਲ ਸਰੀਰ ਨੂੰ ਲੋਅ ਕਾਰਬੋਹਾਈਡ੍ਰੇਟਸ ਮਿਲਦਾ ਹੈ। ਇਸ ਲਈ ਮੂੰਗਫਲੀ ਖਾਣ ’ਤੇ ਪੇਟ ਭਰਿਆ ਜਿਹਾ ਲੱਗਦਾ ਹੈ ਤੇ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ। ਮੂੰਗਫਲੀ ਖਾਣ ਨਾਲ ਹਾਈ ਕਾਰਬੋਹਾਈਡ੍ਰੇਟ ਵਾਲੇ ਖਾਣੇ ਦੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਤੁਹਾਡਾ ਭਾਰ ਸੰਤੁਲਨ ਵਿਚ ਰਹੇਗਾ।

ਮੂੰਗਫਲੀ ਵਿਚ ਪ੍ਰੋਟੀਨ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮੂੰਗਫਲੀ ਵਿਚ ਪੋਟੇਸ਼ੀਅਮ, ਫੋਲੇਟ, ਵਿਟਾਮਿਨ ਈ ਜਿਹੇ ਕਈ ਤੱਤ ਪਾਏ ਜਾਂਦੇ ਹਨ। ਇਨ੍ਹਾਂ ਪੋਸ਼ਕ ਤੱਤਾਂ ਨਾਲ ਤੁਹਾਡੇ ਸਰੀਰ ਦੀ ਮੋਨੋਅਨਸੈਚੁਰੇਟਡ ਫੈਟ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਪੋਸ਼ਕ ਤੱਤ ਕੈਲੋਰੀ ਬਰਨ ਕਰਨ 'ਚ ਮਦਦ ਕਰਦੇ ਹਨ।

ਘੱਟ ਹੁੰਦਾ ਹੈ ਇੰਸਾਲਿਊਬਲ ਡਾਇਟ੍ਰੀ ਫਾਈਬਰ

ਮੂੰਗਫਲੀ ਇੰਸਾਲਿਊਬਲ ਡਾਇਟ੍ਰੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਭਾਰ ਘੱਟ ਹੁੰਦਾ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਮੂੰਗਫਲੀ ਦੇ ਸੇਵਨ ਨਾਲ ਖਾਣੇ ਦੀ ਇੱਛਾ ਘੱਟ ਹੁੰਦੀ ਹੈ।