ਗਰਮੀਆਂ ''ਚ ਰਹਿਣਾ ਹੈ ਫਿੱਟ ਤਾਂ ਜ਼ਰੂਰ ਖਾਓ ਇਹ ਸੂਪਰ ਫੂਡ

05/24/2017 11:11:47 AM

ਜਲੰਧਰ—  ਗਰਮੀਆਂ ਸ਼ੁਰੂ ਹੋ ਗਈਆ ਹਨ ਇਸ ਨਾਲ ਕਈ ਪਰੇਸ਼ਾਨੀਆਂ ਵੀ ਆ ਜਾਂਦੀਆਂ ਹਨ। ਅਜਿਹੀ ਹਾਲਤ ''ਚ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਗਰਮੀ ਦੇ ਕਾਰਨ ਕੁੱਝ ਖਾਣ ਦਾ ਮਨ ਨਹੀਂ ਕਰਦਾ ਹੈ। ਖਾਣ ਦੀਆਂ ਕੁੱਝ ਚੀਜ਼ਾਂ ਸਾਡੇ ਸਰੀਰ ''ਚ ਗਰਮੀ ਨੂੰ ਹੋਰ ਵਧਾ ਦਿੰਦੀਆਂ ਹਨ, ਜਿਸ ਨਾਲ ਗਰਮੀ ਸਹਿਣ ਨਹੀਂ ਹੋ ਪਾਉਂਦੀ। ਅਜਿਹੀ ਸਥਿਤੀ ''ਚ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਸਾਡੇ ਸਰੀਰ ਦੇ ਗਰਮੀ ਨੂੰ ਬਾਹਰ ਕੱਢ ਕੇ ਠੰਡਕ ਦੇ ਸਕੇ। ਇਸ ਤੋਂ ਇਲਾਵਾ ਸਿਹਤ ਵੀ ਚੰਗੀ ਬਣੀ ਰਹੇ। ਅੱਜ ਅਸੀਂ ਤੁਹਾਨੂੰ ਇਸੇ ਬਾਰੇ ਹੀ ਦੱਸਣ ਜਾ ਰਹੇ ਹਾਂ ਕਿ ਗਰਮੀ ''ਚ ਕੀ ਖਾਣਾ ਚਾਹੀਦਾ ਹੈ, ਜਿਸ ਨਾਲ ਸਰੀਰ ''ਚ ਪਾਣੀ ਦੀ ਕਮੀ ਨਾ ਰਵੇ। 
1. ਖੀਰੇ
ਗਰਮੀਆਂ ''ਚ ਖੀਰਾ ਬਹੁਤ ਹੀ ਸੁਆਦ ਹੁੰਦਾ ਹੈ। ਇਸ ''ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਆਇਲੀ ਸਕਿਨ ਨੂੰ ਠੀਕ ਕਰਦਾ ਹੈ ਅਤੇ ਗੈਸ, ਜਲਨ ਦੀ ਪਰੇਸ਼ਾਨੀ ਨੂੰ ਖਤਮ ਕਰਦਾ ਹੈ। 
2. ਲੀਚੀ
ਲੀਚੀ ਨੂੰ ਖਾਣ ਨਾਲ ਸਾਡੇ ਸਰੀਰ ਨੂੰ ਠੰਡਕ ਮਿਲਦੀ ਹੈ। ਇਸ ਲਈ ਗਰਮੀਆਂ ''ਚ ਲੀਚੀ ਦਾ ਇਸਤੇਮਾਲ ਜ਼ਰੂਰ ਕਰੋ। ਇਸ ਨਾਲ ਸਰੀਰ ''ਚ ਜ਼ਰੂਰੀ ਖਣਿਜ ਤੱਤਾਂ ਦੀ ਕਮੀ ਨਹੀਂ ਹੁੰਦੀ। 
3. ਨਾਰੀਅਲ ਪਾਣੀ
ਨਾਰੀਅਲ ਪਾਣੀ ਪੀਣਾ ਗਰਮੀਆਂ ''ਚ ਸਭ ਤੋਂ ਵਧੀਆਂ ਹੈ ਕਿਉਂਕਿ ਇਸ ''ਚ ਕੈਲਸ਼ੀਅਮ, ਪੋਟੀਸ਼ੀਅਮ ਮੌਜ਼ੂਦ ਹੁੰਦਾ ਹੈ ਜੋ ਚੰਗੀ ਸਿਹਤ ਲਈ ਜ਼ਰੂਰੀ ਹੈ। 
4. ਅੰਬ
ਫਲਾਂ ਦਾ ਰਾਜਾ ਜੋ ਕਿ ਅੰਬ ਹੈ। ਇਸ ਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ। ਕੱਚੇ ਅੰਬ ਨੂੰ ਪੱਕਾ ਬਣਾ ਕੇ ਪੀਣ ਨਾਲ ਸਰੀਰ ''ਚ ਪਾਣੀ ਦੀ ਕਮੀ ਪੂਰੀ ਹੁੰਦਾ ਹੈ, ਉੱਥੇ ਹੀ ਪੱਕੇ ਅੰਬ ਨੂੰ ਖਾਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ। 
5. ਤਰਬੂਜ ਜਾ ਖਰਬੂਜਾ
ਤਰਬੂਜ ਅਤੇ ਖਰਬੂਜੇ ''ਚ ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ-ਬੀ ਮੌਜ਼ੂਦ ਹੁੰਦਾ ਹੈ। ਗਰਮੀ ''ਚ ਇਸਨੂੰ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਸਰੀਰ ''ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। 
6. ਦਹੀਂ ਜਾਂ ਲੱਸੀ
ਗਰਮੀ ''ਚ ਦਹੀਂ ਜਾਂ ਲੱਸੀ ਪੀਣਾ ਬਹੁਤ ਵਧੀਆ ਹੁੰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਨੂੰ ਲੂ ਨਹੀਂ ਲੱਗਦੀ ਅਤੇ ਸਰੀਰ ''ਚ ਪਾਣੀ ਦੀ ਕਮੀ ਵੀ ਪੂਰੀ ਹੁੰਦੀ ਹੈ ਕਿਉਂਕਿ ਇਸ ''ਚ 85% ਪਾਣੀ ਮੌਜ਼ੂਦ ਹੁੰਦਾ ਹੈ।