ਸਿਰਹਾਣੇ ਥੱਲੇ ਲਸਣ ਦੀ ਕਲੀ ਰੱਖ ਕੇ ਸੌਂਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

01/05/2018 11:43:24 AM

ਨਵੀਂ ਦਿੱਲੀ— ਰੁੱਝੀ ਅਤੇ ਤਣਾਅ ਭਰੀ ਜ਼ਿੰਦਗੀ ਵਿਚ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। ਸਾਰਾ ਸਰੀਰ ਦਰਦ ਕਰਨ ਲੱਗਦਾ ਹੈ ਜਿਸ ਵਜ੍ਹਾ ਨਾਲ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ। ਬਹੁਤ ਸਾਰੇ ਲੋਕ ਰਾਤ ਨੂੰ ਚੰਗੀ ਨੀਂਦ ਲੈਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਸਿਹਤ 'ਤੇ ਕਾਫੀ ਪ੍ਰਭਾਵ ਪੈਂਦਾ ਹੈ। ਜੇ ਤੁਹਾਨੂੰ ਵੀ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ ਤਾਂ ਅਸੀਂ ਤੁਹਾਨੂੰ ਇਕ ਸਾਧਾਰਨ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ, ਜੋ ਕਾਫੀ ਅਸਰਦਾਰ ਸਾਬਤ ਹੁੰਦੇ ਹਨ।
ਸਿਰਹਾਣੇ ਦੇ ਥੱਲੇ ਰੱਖੋ ਲੱਸਣ
ਤੁਹਾਨੂੰ ਅਕਸਰ ਤੁਹਾਡੇ ਪੁਰਾਣੇ ਬਜ਼ੁਰਗ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਲਸਣ ਦੀ ਇਕ ਕਲੀ ਸਿਰਹਾਣੇ ਦੇ ਥੱਲੇ ਰੱਖ ਕੇ ਸੌਂਣਾ ਚਾਹੀਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਕਿਹਾ ਜਾਂਦਾ ਹੈ। ਅਸਲ ਵਿਚ ਲਸਣ ਦੀ ਕਲੀ ਸਿਰਹਾਣੇ ਦੇ ਥੱਲੇ ਰੱਖਕੇ ਸੌਂਣ ਨਾਲ ਬਹੁਤ ਫਾਇਦੇ ਹੁੰਦੇ ਹਨ। ਇਸ ਲਈ ਬਹਿਤਰ ਹੋਵੇਗਾ ਕਿ ਤੁਸੀਂ ਵੀ ਇਸ ਪ੍ਰਕਿਰਿਆ ਦੀ ਵਰਤੋਂ ਕਰੋ।
1. ਨੀਂਦ ਨਾ ਆਉਣ ਦੀ ਸਮੱਸਿਆ
ਜੇ ਤੁਹਾਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ ਤਾਂ ਰਾਤ ਨੂੰ ਆਪਣੇ ਸਿਰਹਾਣੇ ਦੇ ਥੱਲੇ ਲਸਣ ਦੀ ਇਕ ਕਲੀ ਰੱਖ ਕੇ ਸੌਂਣ ਨਾਲ ਕਾਫੀ ਚੰਗੀ ਨੀਂਦ ਆਵੇਗੀ। ਲਸਣ ਵਿਚ ਜਿੰਕ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਦੀ ਖੂਸ਼ਬੂ ਦਿਮਾਗ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਹੈ ਅਤੇ ਇਸ ਨਾਲ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਚੰਗੀ ਨੀਂਦ ਆਉਣ ਲਗਦੀ ਹੈ। 
2. ਥਕਾਵਟ
ਜਾਹਿਰ ਹੈ ਕਿ ਦਿਨਭਰ ਦੀ ਥਕਾਵਟ ਦੇ ਬਾਅਦ ਜੇ ਸਹੀਂ ਤਰ੍ਹਾਂ ਨੀਂਦ ਲਈ ਜਾਵੇ ਥਾਂ ਥਕਾਵਟ ਝੱਟ ਨਾਲ ਦੂਰ ਹੋ ਜਾਂਦੀ ਹੈ ਜੇ ਤੁਹਾਨੂੰ ਵੀ ਸਾਰਾ ਦਿਨ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ ਤਾਂ ਇਸ ਨੁਸਖੇ ਨੂੰ ਜ਼ਰੂਰ ਵਰਤੋ।
3. ਸਰੀਰ ਵਿਚ ਜਿੰਕ ਦੀ ਕਮੀ
ਲਸਣ ਵਿਚ ਜਿੰਕ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਸਰੀਰ ਵਿਚ ਹੋਣ ਵਾਲੀ ਜਿੰਕ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ। ਇਸ ਲਈ ਰਾਤ ਨੂੰ ਜਿੰਕ ਦੀ ਖੂਸ਼ਬੂ ਸਰੀਰ ਲਈ ਕਾਫੀ ਫਾਇਦੇਮੰਦ ਸਾਬਤ ਹੁੰਦੀ ਹੈ। 
4. ਮਾੜੇ ਸੁਪਨੇ ਨਹੀਂ ਆਉਣਗੇ
ਬਹੁਤ ਲੋਕਾਂ ਨੂੰ ਰਾਤ ਨੂੰ ਬਹੁਤ ਸਾਰੇ ਮਾੜੇ ਅਤੇ ਡਰਾਵਨੇ ਸੁਪਨੇ ਆਉਂਦੇ ਹਨ। ਤੁਹਾਨੂੰ ਵੀ ਇਹੀ ਸਮੱਸਿਆ ਹੁੰਦੀ ਹੈ ਤਾਂ ਇਹ ਨੁਸਖਾ ਕਾਫੀ ਅਸਰਦਾਰ ਸਾਬਤ ਹੁੰਦੀ ਹੈ।