ਬਰਸਾਤ ਦੇ ਮੌਸਮ ''ਚ ਇਨ੍ਹਾਂ ਤਰੀਕਿਆਂ ਨਾਲ ਰੱਖੋ ਬੱਚਿਆਂ ਦਾ ਖਿਆਲ

07/03/2017 10:48:54 AM

ਨਵੀਂ ਦਿੱਲੀ— ਉਂਝ ਤਾਂ ਬਰਸਾਤ ਦਾ ਮੌਸਮ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ ਪਰ ਇਨ੍ਹਾਂ ਦਿਨਾਂ 'ਚ ਬੀਮਾਰੀਆਂ ਜਲਦੀ ਫੈਲਦੀਆਂ ਹਨ। ਛੋਟੇ ਬੱਚਿਆਂ ਦਾ ਇੰਮਯੂਨਿਟੀ ਸਿਸਟਮ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੁੰਦਾ ਹੈ। ਇਸ ਲਈ ਉਨ੍ਹਾਂ ਦੇ ਬੀਮਾਰ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਜੇ ਤੁਹਾਡਾ ਬੱਚਾ ਵੀ ਛੋਟਾ ਹੈ ਤਾਂ ਪਰੇਂਟਸ ਨੂੰ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। 
1. ਆਹਾਰ 
ਆਪਣੇ ਬੱਚੇ ਨੂੰ ਅਜਿਹੇ ਆਹਾਰ ਦਿਓ ਜੋ ਉਨ੍ਹਾਂ ਦੇ ਲਈ ਪੋਸ਼ਟਿਕ ਹੋਣ। ਉਸ ਨੂੰ ਘਰ ਦਾ ਬਣਿਆ ਖਾਣਾ ਹੀ ਖਿਲਾਓ ਅਤੇ ਬੱਚੇ ਦੇ ਖਾਣੇ ਨੂੰ ਢੱਕ ਕੇ ਰੱਖੋ। ਬੱਚਿਆਂ ਹੋਇਆ ਭੋਜਨ ਬਾਅਦ 'ਚ ਨਾ ਖਿਲਾਓ।
2. ਫਲ 
ਬੱਚਿਆਂ ਨੂੰ ਜਦੋਂ ਵੀ ਫਲ ਖਿਲਾਓ ਤਾਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਉਨ੍ਹਾਂ ਨੂੰ ਮੌਸਮੀ ਫਰੂਟ ਜਿਵੇਂ ਮਸੰਮੀ ਅਤੇ ਸੰਤਰਾ ਜ਼ਰੂਰ ਦਿਓ। ਇਨ੍ਹਾਂ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਇੰਮਯੂਨਿਟੀ ਵਧਾਉਣ ਦਾ ਕੰਮ ਕਰਦਾ ਹੈ। 
3. ਸਾਫ-ਸਫਾਈ
ਘਰ ਦੀ ਸਫਾਈ ਦਾ ਚੰਗੀ ਤਰ੍ਹਾਂ ਨਾਲ ਧਿਆਨ ਰੱਖੋ। ਇਸ ਮੌਸਮ 'ਚ ਬੀਮਾਰੀਆਂ ਹੋਣ ਦਾ ਡਰ ਜ਼ਿਆਦਾ ਹੁੰਦਾ ਹੈ ਘਰ ਦੇ ਦਰਵਾਜ਼ਿਆਂ ਦੇ ਅੱਗੇ ਡੋਰ ਮੈਟ ਰੱਖੋ ਅਤੇ ਗੰਦੇ ਜੁੱਤੇ-ਚਪਲਾਂ ਨੂੰ ਅੰਦਰ ਨਾ ਆਉਣ ਦਿਓ। ਬੱਚੇ ਦੇ ਖਿਡੋਣੇ ਅਤੇ ਕੱਪੜਿਆਂ ਨੂੰ ਸਾਫ ਰੱਖੋ।
4. ਪਾਣੀ ਪਿਲਾਓ
ਬੱਚਿਆਂ ਨੂੰ ਉਬਲਿਆਂ ਹੋਇਆ ਠੰਡਾ ਪਾਣੀ ਠੰਡਾ ਕਰਕੇ ਪਿਲਾਓ ਅਤੇ ਚੰਗਾ ਹੋਵੇਗਾ ਜੇ ਉਸ 'ਚ ਥੋੜ੍ਹੀ ਜਿਹੀ ਅਜਵਾਈਨ ਵੀ ਮਿਲਾ ਲਓ। ਇਸ ਨਾਲ ਪੇਟ ਦੀ ਸਮੱਸਿਆ ਨਹੀਂ ਹੋਵੇਗੀ। ਬੱਚਾ ਜੇ ਬੋਤਲ ਨਾਲ ਪਾਣੀ ਪੀਂਦਾ ਹੈ ਅਤੇ ਅੱਧਾ ਪਾਣੀ ਛੱਡ ਦਿੰਦਾ ਹੈ ਤਾਂ ਉਸ ਨੂੰ ਰੱਖੋ ਨਾ ਪਾਣੀ ਨੂੰ ਉਸੇ ਸਮੇਂ ਸੁੱਟ ਦਿਓ।
5. ਪੂਰੇ ਕੱਪੜੇ ਪਹਿਨਾਓ
ਮਾਨਸੂਨ 'ਚ ਤਾਪਮਾਨ ਘੱਟ ਹੋ ਜਾਂਦਾ ਹੈ ਪਰ ਜਦੋਂ ਧੁੱਪ ਹੁੰਦੀ ਹੈ ਤਾਂ ਬਹੁਤ ਤੇਜ਼ ਹੁੰਦੀ ਹੈ। ਤਾਪਮਾਨ 'ਚ ਹੋਣ ਵਾਲਾ ਇਹ ਪਰਿਵਤਨ ਬੱਚਿਆਂ ਦੇ ਲਈ ਖਤਰਾ ਹੋ ਸਕਦਾ ਹੈ। ਇਸ ਮੌਸਮ 'ਚ ਬੱਚਿਆਂ ਨੂੰ ਸਰਦੀ ਜੁਕਾਮ ਅਤੇ ਬੁਖਾਰ ਜਲਦੀ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਪੂਰੇ ਕੱਪੜੇ ਪਹਿਨਾਓ।