ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ ਕਲੌਂਜੀ, ਹੋਣਗੇ ਇਹ ਲਾਭ

09/08/2019 5:55:04 PM

ਜਲੰਧਰ - ਆਯੁਰਵੈਦ 'ਚ ਬਹੁਤ ਸਾਰੀਆਂ ਕੁਦਰਤੀ ਚੀਜ਼ਾਂ ਦੀ ਵਰਤੋਂ ਹੁੰਦੀ ਹੈ, ਜੋ ਬਿਨਾਂ ਕਿਸੇ ਮਾੜੇ ਪ੍ਰਭਾਵ ਤੋਂ ਤੁਹਾਨੂੰ ਹਰ ਇਕ ਸਮੱਸਿਆ ਨੂੰ ਦੂਰ ਕਰਨ ਵਿਚ ਸਹਾਇਤਾ ਕਰਦੀਆਂ ਹਨ, ਉਨ੍ਹਾਂ 'ਚੋਂ ਇਕ ਕਲੌਂਜੀ। ਆਯੁਰਵੈਦਿਕ ਗੁਣਾਂ ਨਾਲ ਭਰਪੂਰ ਕਲੌਂਜੀ 'ਚ ਕਾਰਬੋਹਾਈਡ੍ਰੇਟ, ਪ੍ਰੋਟੀਨ ਓਮੇਗਾ ਫੈਟੀ ਐਸਿਡ ਅਤੇ ਐਂਟੀ-ਹਿਸਟਾਮਾਈਨ ਵਰਗੇ ਕਈ ਗੁਣ ਹੁੰਦੇ ਹਨ, ਜਿਸ ਸਦਕਾ ਤੁਸੀਂ ਅਸਥਮੇ ਤੋਂ ਲੈ ਕੇ ਬਲੱਡ ਸ਼ੂਗਰ ਤੱਕ ਦੇ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ। ਕਲੌਂਜੀ ਤੁਹਾਡਾ ਭਾਰ ਘਟਾਉਣ 'ਚ ਵੀ ਬਹੁਤ ਮਦਦ ਕਰਦੀ ਹੈ। ਕਲੌਂਜੀ ਨੂੰ ਇਕ ਬਹੁਤ ਹੀ ਉਪਯੋਗੀ ਜੜ੍ਹੀ ਬੂਟੀ ਮੰਨਿਆ ਗਿਆ ਹੈ।

ਕਲੌਂਜੀ ਨੂੰ ਹੇਠ ਦਿੱਤੇ ਤਰੀਕੇ ਅਨੁਸਾਰ ਅਮਲ 'ਚ ਲਿਆਂਦਾ ਜਾ ਸਕਦਾ ਹੈ...
ਵਾਲਾਂ ਨੂੰ ਝੜਣ ਤੋਂ ਰੋਕੇ : ਅਨਹੈਲਦੀ ਲਾਈਫਸਟਾਈਲਸ ਅਤੇ ਥਕਾਣ ਵਰਗੀਆਂ ਕਈ ਸਮੱਸਿਆਵਾਂ ਨਾਲ ਔਰਤਾਂ ਹੋਣ ਜਾਂ ਮਨੁੱਖ, ਦੋਵਾਂ 'ਚ ਵਾਲਾਂ ਦੇ ਝੜਣ ਦੀ ਸਮੱਸਿਆ ਆਮ ਹੁੰਦੀ ਹੈ। ਤਰ੍ਹਾਂ-ਤਰ੍ਹਾਂ ਦੇ ਟ੍ਰੀਟਮੈਂਟ ਕਰਵਾਉਣ ਨਾਲ ਫਾਇਦਾ ਨਹੀਂ ਹੁੰਦਾ ਪਰ ਘਰ 'ਚ ਮੌਜੂਦ ਕਲੌਂਜੀ ਇਸ ਸਮੱਸਿਆ ਦੇ ਨਿਪਟਾਰੇ 'ਚ ਬਹੁਤ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਸਿਰ 'ਤੇ 20 ਮਿੰਟ ਤੱਕ ਨਿੰਬੂ ਦੇ ਰਸ ਨਾਲ ਮਾਲਿਸ਼ ਕਰੋਂ ਅਤੇ ਫਿਰ ਚੰਗੀ ਕਿਸੇ ਚੰਗੇ ਹਰਬਲ ਸ਼ੈਂਪੂ ਨਾਲ ਧੋ ਲਓ। ਇਸ ਤੋਂ ਬਾਅਦ ਕਲੋਂਜੀ ਦਾ ਤੇਲ ਵਾਲਾਂ 'ਤੇ ਲਗਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਸੁੱਕਣ ਦਿਓ। ਲਗਾਤਾਰ 15 ਦਿਨਾਂ ਤੱਕ ਇਸ ਦੀ ਵਰਤੋਂ ਕਰਨ ਨਾਲ ਵਾਲਾਂ ਦੇ ਝੜਣ ਦੀ ਸਮੱਸਿਆ ਦੂਰ ਹੋ ਜਾਵੇਗੀ।


ਸ਼ੂਗਰ/ਯੂਰਿਕ ਐਸਿਡ ਦੇ ਮਰੀਜ : ਕਲੌਂਜੀ ਦੀ ਇਕ ਚੁਟਕੀ (ਸੱਜੇ ਹੱਥ ਦੇ ਅੰਗੂਠੇ ਅਤੇ ਛੋਟੀ ਉਂਗਲੀ 'ਚ ਜਿੰਨੀ ਆ ਜਾਵੇ) ਸਵੇਰੇ-ਸ਼ਾਮ ਸਾਦੇ ਪਾਣੀ ਨਾਲ ਲੈਣ ਨਾਲ ਮਰਜ਼ ਦੂਰ ਹੋ ਜਾਂਦੀ ਹੈ।

ਗੈਸ/ਕਬਜ/ਬਦਹਜਮੀ : ਰੋਜ਼ਾਨਾ ਇਕ ਚੁਟਕੀ ਸਵੇਰੇ ਖਾਲੀ ਪੇਟ ਸਾਦੇ ਪਾਣੀ ਨਾਲ ਖਾਣ ਨਾਲ ਮਰਜ਼ ਦੂਰ ਹੋ ਜਾਂਦੀ ਹੈ।

ਖਾਂਸੀ/ਬਲਗਮ : ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਸ਼ਹਿਦ ਦੇ ਚੋਥਾਈ ਚਮਚ 'ਚ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰਨ ਨਾਲ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ।

ਭੁੱਖ ਨਾ ਲੱਗਣਾ : ਰੋਜ਼ਾਨਾ ਇਕ ਚੁਟਕੀ ਸਵੇਰੇ ਖਾਲੀ ਪੇਟ ਸਾਦੇ ਪਾਣੀ ਨਾਲ ਖਾਣ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ।

ਨਜ਼ਲਾ/ਨਕਸੀਰ ਫੁੱਟਣਾ : ਇਸ ਹਾਲਤ 'ਚ ਕਲੌਂਜੀ ਦੇ ਤੇਲ ਦੀਆਂ ਬੂੰਦਾ ਨੱਕ 'ਚ ਪਾਉਣ ਨਾਲ ਲਾਭ ਮਿਲਦਾ ਹੈ।

ਦੰਦ ਦਾ ਦਰਦ : ਕਲੌਂਜੀ ਦਾ ਤੇਲ ਤੇ ਲੌਂਗ ਰਗੜ ਕੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।


ਗਠੀਆ ਜਾਂ ਹੱਡਾਂ ਦਾ ਦਰਦ : ਇਕ ਚੁਟਕੀ ਕਲੌਂਜੀ ਸਵੇਰੇ-ਸ਼ਾਮ ਖਾਣ ਨਾਲ ਅਤੇ ਕਲੌਂਜੀ ਦਾ ਤੇਲ ਤੇ ਜੈਤੂਨ ਦਾ ਤੇਲ ਨੂੰ ਮਿਲਾ ਕੇ ਦਰਦ ਵਾਲੀ ਥਾਂ ਤੇ ਮਾਲਿਸ਼ ਕਰਨ ਨਾਲ ਰੋਗ ਦੂਰ ਹੋ ਜਾਂਦਾ ਹੈ।

ਦਿਲ ਦੀਆਂ ਬਿਮਾਰੀਆਂ : ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਚੋਥਾਈ ਚਮਚ ਸ਼ਹਿਦ 'ਚ ਮਿਲਾ ਕੇ ਸਵੇਰੇ ਸ਼ਾਮ ਖਾਣ ਨਾਲ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ।

ਕਮਜ਼ੋਰੀ/ਮਰਦਾਨਾ ਤਾਕਤ/ਜਿਸਮ ਦੀ ਚੁਸਤੀ-ਫੁਰਤੀ ਲਈ : ਇਕ ਚੁਟਕੀ ਕਲੌਂਜੀ ਸਵੇਰੇ ਸ਼ਾਮ ਦੁੱਧ ਨਾਲ ਖਾਣ ਨਾਲ ਹਰ ਤਰਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ।

ਚਿਹਰੇ ਦੀ ਖੂਬਸੂਰਤੀ : ਅੱਧਾ ਚਮਚ ਕਲੌਂਜੀ ਦਾ ਤੇਲ ਤੇ ਇਕ ਚਮਚ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ 'ਤੇ ਲਗਾਓ ਤੇ ਇਕ ਘੰਟੇ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਅਜਿਹਾ ਹਫਤਾ ਕਰਨ ਨਾਲ ਚਿਹਰੇ ਦੀ ਚਮਕ ਵਧ ਜਾਂਦੀ ਹੈ।

ਕੈਂਸਰ : ਇਕ ਗਲਾਸ ਅੰਗੂਰ ਦੇ ਰਸ 'ਚ ਅੱਧਾ ਚਮਚ ਕਲੌਂਜੀ ਦਾ ਤੇਲ ਮਿਲਾ ਕੇ ਦਿਨ 'ਚ ਦੋ ਵਾਰ ਪੀਣ ਨਾਲ ਬਿਮਾਰੀ ਦੂਰ ਹੋ ਜਾਂਦੀ ਹੈ।

ਮੋਟਾਪਾ : ਇਕ ਗਲਾਸ ਕੋਸੇ ਪਾਣੀ 'ਚ 10 ਬੂੰਦਾ ਕਲੌਂਜੀ ਦਾ ਤੇਲ ਅਤੇ ਅੱਧਾ ਚਮਚ ਸ਼ਹਿਦ ਮਿਲਾ ਕੇ ਖਾਲੀ ਪੇਟ ਪੀਣ ਨਾਲ ਮੋਟਾਪਾ ਘਟਾਇਆ ਜਾ ਸਕਦਾ ਹੈ।


ਦਮੇ ਦਾ ਇਲਾਜ ਕਰੇ : ਦਮਾ ਅਤੇ ਕਿਸੇ ਹੋਰ ਤਰ੍ਹਾਂ ਦੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ 'ਚ ਕਲੌਂਜੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਲਈ ਇਕ ਕੱਪ ਗਰਮ ਪਾਣੀ 'ਚ ਸ਼ਹਿਦ ਅਤੇ ਕਲੌਂਜੀ ਦੇ ਤੇਲ ਦੀਆਂ ਕੁਝ ਬੂੰਦਾਂ ਮਿਕਸ ਕਰੋ ਅਤੇ ਇਸ ਨੂੰ ਸਵੇਰੇ-ਸਵੇਰੇ ਪੀਓ।

ਜੋੜਾਂ ਦੇ ਦਰਦ 'ਚ ਆਰਾਮ : ਅੱਧਾ ਚਮਚ ਕਲੌਂਜੀ ਦਾ ਤੇਲ, ਵਿਨੇਗਰ ਅਤੇ ਸ਼ਹਿਦ ਨੂੰ ਇਕੱਠੇ ਮਿਲਾ ਕੇ ਦਿਨ 'ਚ ਦੋ ਵਾਰ ਜੋੜਾਂ ਦੇ ਦਰਦ ਵਾਲੇ ਹਿੱਸੇ 'ਤੇ ਲਗਾਓ। ਦਰਦ 'ਚ ਆਰਾਮ ਮਿਲਣ ਦੇ ਨਾਲ ਆਰਥਰਾਈਟਸ ਦੀ ਸਮੱਸਿਆ ਦੂਰ ਹੁੰਦੀ ਹੈ।

ਅੱਖਾਂ ਦੀ ਰੋਸ਼ਨੀ : ਕਲੌਂਜੀ ਦਾ ਤੇਲ ਅੱਖਾਂ ਦੀ ਰੋਸ਼ਨੀ ਠੀਕ ਰੱਖਣ ਅਤੇ ਅੱਖਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਜਿਵੇਂ ਅੱਖਾਂ ਦੇ ਲਾਲ ਹੋਣ, ਮੋਤੀਆਬਿੰਦ ਅਤੇ ਪਾਣੀ ਆਉਣ ਦੀ ਸਮੱਸਿਆ ਨੂੰ ਦੂਰ ਕਰਨ 'ਚ ਬਹੁਤ ਮਦਦਗਾਰ ਹੁੰਦੀ ਹੈ।ਅੱਖਾਂ 'ਚ ਲਾਲਪਣ, ਕੈਟਰੇਕਟ ਅਤੇ ਅੱਖਾਂ 'ਚੋਂ ਪਾਣੀ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਅੱਧਾ ਚਮਚ ਕਲੋਂਜੀ ਦਾ ਤੇਲ ਅਤੇ ਗਾਜਰ ਦੇ ਰਸ ਨੂੰ ਦਿਨ 'ਚ 2 ਵਾਰ ਪਿਓ।


ਬਲੱਡ ਪ੍ਰੈੱਸ਼ਰ ਕਰੇ ਕੰਟਰੋਲ : ਕਲੌਂਜੀ ਦਾ ਤੇਲ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦਾ ਹੈ। ਦਿਨ 'ਚ ਦੋ ਵਾਰ ਚਾਹ 'ਚ ਇਸ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਪੀਣਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਦਿਮਾਗ ਦੀ ਸ਼ਕਤੀ ਵਧਾਉਂਦੀ ਹੈ : ਕਲੋਂਜੀ ਦਿਮਾਗ ਦੇ ਕੰਮ ਕਰਨ ਦੀ ਸ਼ਕਤੀ ਵਧਾਉਂਦੀ ਹੈ। ਪੁਦੀਨੇ ਦੀਆਂ ਪੱਤੀਆਂ ਨੂੰ ਉਬਾਲੋ ਅਤੇ ਉਸ 'ਚ ਥੋੜ੍ਹਾ ਜਿਹਾ ਕਲੌਂਜੀ ਦਾ ਤੇਲ ਮਿਲਾਓ। 20-25 ਦਿਨ ਤੱਕ ਦਿਨ 'ਚ ਦੋ ਵਾਰ ਪੀਣ ਨਾਲ ਕਾਫੀ ਫਾਇਦਾ ਮਿਲਦਾ ਹੈ।

ਸਿਰ ਦਰਦ ਦੂਰ ਕਰੇ : ਕਲੌਂਜੀ ਨਾਲ ਸਿਰ ਦਰਦ ਦਾ ਇਲਾਜ ਵੀ ਸੰਭਵ ਹੈ। ਇਸ ਦੇ ਤੇਲ ਨਾਲ ਸਿਰ ਅਤੇ ਕੰਮ ਦੇ ਆਲੇ-ਦੁਆਲੇ ਮਾਲਿਸ਼ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੁੰਦੀ ਹੈ।

rajwinder kaur

This news is Content Editor rajwinder kaur