ਕਲੌਂਜੀ ਦਾ ਤੇਲ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

02/09/2018 10:45:15 AM

ਨਵੀਂ ਦਿੱਲੀ— ਸੋਡੀਅਮ, ਕੈਲਸ਼ੀਅਮ ਅਤੇ ਆਇਰਨ ਭਰਪੂਰ ਕਲੌਂਜੀ ਦੀ ਵਰਤੋਂ ਕਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਕਲੌਂਜੀ ਖਾਣ ਨਾਲ ਵੀ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਇਸ ਦੇ ਤੇਲ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਕਾਰਬੋਹਾਈਡ੍ਰੇਟਸ, ਪੋਟਾਸ਼ੀਅਮ, ਫਾਈਬਰ, ਵਿਟਾਮਿਨ ਦੇ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਐਂਟੀਆਕਸੀਡੈਂਟਸ, ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਤੁਹਾਨੂੰ ਬਚਾਉਂਦੇ ਹਨ। ਮਹਿੰਗੀ ਦਵਾਈਆਂ 'ਤੇ ਪੈਸੇ ਖਰਚ ਕਰਨ ਦੀ ਬਜਾਏ ਤੁਸੀਂ ਭੋਜਨ 'ਚ ਕਲੌਂਜੀ ਦੇ ਤੇਲ ਦੀ ਵਰਤੋਂ ਕਰ ਕੇ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਅਤੇ ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਤਾਂ ਆਓ ਜਾਣਦੇ ਹਾਂ ਕਲੌਂਜੀ ਦੇ ਤੇਲ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
1. ਗਠੀਆ ਰੋਗ
ਕਲੌਂਜੀ ਦੇ ਤੇਲ 'ਚ ਲਸਣ ਦੇ ਤੇਲ ਨੂੰ ਪਾ ਕੇ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰੋ ਅਤੇ ਪੱਟੀ ਬੰਨ ਲਓ। ਰੋਜ਼ਾਨਾ ਇਸ ਨਾਲ ਮਾਲਿਸ਼ ਕਰਨ ਨਾਲ ਦਰਦ ਅਤੇ ਸਰੀਰ 'ਚੋਂ ਸੋਜ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।


2. ਪੇਟ ਦੇ ਕੀੜੇ
ਭੋਜਨ 'ਚ ਕਲੌਂਜੀ ਦੇ ਤੇਲ ਦੀ ਵਰਤੋਂ ਨਾਲ ਪੇਟ ਦੇ ਕੀੜਿਆਂ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਲੌਂਜੀ ਨੂੰ ਪੀਸ ਕੇ ਦੁੱਧ ਦੇ ਨਾਲ ਲੈਣ ਨਾਲ ਵੀ ਇਹ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ।


3. ਬ੍ਰੇਨ ਟਿਊਮਰ
ਬ੍ਰੇਨ ਟਿਊਮਰ ਦੀ ਸਮੱਸਿਆ ਹੋਣ ਤੇ ਰੋਜ਼ ਕਲੌਂਜੀ ਦੇ ਬੀਜ ਅਤੇ ਤੇਲ ਨੂੰ ਮਿਕਸ ਕਰਕੇ ਖਾਓ। ਇਸ ਨਾਲ ਬ੍ਰੇਨ ਟਿਊਮਰ 'ਚ ਤੇਜ਼ੀ ਨਾਲ ਸੁਧਾਰ ਆਵੇਗਾ।


4. ਬਵਾਸੀਰ
ਕਲੌਂਜੀ ਦੇ ਤੇਲ ਨੂੰ ਨਾਰੀਅਲ ਪਾਣੀ 'ਚ ਮਿਲਾ ਕੇ 15-20 ਦਿਨਾਂ ਤਕ ਪੀਓ। ਇਸ ਨਾਲ ਪਾਈਲਸ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।


5. ਸਰਦੀ-ਖਾਂਸੀ, ਕਫ
1/2 ਚੱਮਚ ਕਲੌਂਜੀ, ਅਦਰਕ ਦਾ ਰਸ ਅਤੇ 1 ਚੱਮਚ ਸ਼ਹਿਦ ਨੂੰ ਮਿਲਾ ਕੇ ਦਿਨ 'ਚ 2 ਵਾਰ ਪੀਓ। ਇਸ ਨਾਲ ਸਰਦੀ, ਕਫ, ਜੁਕਾਮ ਅਤੇ ਪੁਰਾਣੀ ਤੋਂ ਪੁਰਾਣੀ ਖਾਂਸੀ ਦੂਰ ਹੋ ਜਾਵੇਗੀ।


6. ਡਾਇਬਿਟੀਜ਼
ਕਲੌਂਜੀ ਦੇ ਤੇਲ ਦੀ ਵਰਤੋਂ ਸਰੀਰ 'ਚ ਇੰਸੁਲਿਨ ਦੀ ਮਾਤਰਾ ਨੂੰ ਠੀਕ ਰੱਖਦਾ ਹੈ। ਇਸ ਨਾਲ ਤੁਹਾਡਾ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।


7. ਅੱਖਾਂ ਲਈ ਫਾਇਦੇਮੰਦ
ਧੁੰਧਲਾ ਦਿੱਖਣ, ਮੋਤਿਆਬਿੰਦ, ਅੱਖਾਂ 'ਚੋਂ ਪਾਣੀ ਆਉਣਾ,ਲਾਲਪਨ ਅਤੇ ਦਰਦ ਨੂੰ ਦੂਰ ਕਰਨ ਲਈ ਕਲੌਂਜੀ ਦੇ ਤੇਲ 'ਚ ਗਾਜਰ ਦਾ ਜੂਸ ਮਿਕਸ ਕਰਕੇ ਪੀਓ। ਇਸ ਨਾਲ ਇਹ ਸਮੱਸਿਆ ਦੂਰ ਵੀ ਹੋ ਜਾਂਦੀ ਹੈ।


8. ਅਸਥਮਾ
ਕੋਸੇ ਪਾਣੀ 'ਚ ਕਲੌਂਜੀ ਦਾ ਤੇਲ ਅਤੇ ਸ਼ਹਿਦ ਮਿਕਸ ਕਰੋ। ਸਵੇਰੇ ਇਸ ਮਿਸ਼ਰਣ ਦੀ ਵਰਤੋਂ ਅਸਥਮਾ ਦੀ ਸਮੱਸਿਆ ਨੂੰ ਖਤਮ ਕਰ ਦੇਵੇਗਾ।


9. ਕੈਂਸਰ ਸੈਲਸ
ਇਨ੍ਹਾਂ 'ਚ ਮੌਜੂਦ ਐਂਟੀਸੈਪਟਿਕ ਅਤੇ ਐਂਟੀ-ਆਕਸੀਡੈਂਟ ਗੁਣ ਸਰੀਰ 'ਚ ਕੈਂਸਰ ਸੈਲਸ ਨੂੰ ਖਤਮ ਕਰ ਦਿੰਦੇ ਹਨ। ਇਸ ਨਾਲ ਤੁਸੀਂ ਇਸ ਖਤਰਨਾਕ ਬੀਮਾਰੀ ਤੋਂ ਬਚੇ ਰਹਿੰਦੇ ਹੋ।


10. ਭਾਰ ਘੱਟ ਕਰੇ
ਰੋਜ਼ਾਨਾ ਸਵੇਰੇ ਖਾਲੀ ਪੇਟ 1 ਚੱਮਚ ਕਲੌਂਜੀ ਦੇ ਤੇਲ ਦੀ ਕੋਸੇ ਪਾਣੀ ਨਾਲ ਵਰਤੋਂ ਕਰੋ। ਇਸ ਨਾਲ ਕੁਝ ਹੀ ਦਿਨਾਂ 'ਚ ਤੁਹਾਡਾ ਮੋਟਾਪਾ ਘੱਟ ਹੋ ਜਾਵੇਗਾ।