ਜਲਜੀਰਾ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

02/23/2018 11:57:17 AM

ਨਵੀਂ ਦਿੱਲੀ— ਗਰਮੀ ਦੀ ਸ਼ੁਰੂਆਤ ਹੋ ਗਈ ਹੈ। ਗਰਮੀ 'ਚ ਲੋਕ ਜਲਜੀਰਾ ਪੀਣਾ ਜ਼ਿਆਦਾ ਪਸੰਦ ਕਰਦੇ ਹਨ। ਜਲਜੀਰਾ ਪੀਣ ਦੇ ਕਈ ਫਾਇਦੇ ਹੁੰਦੇ ਹਨ। ਜਲਜੀਰਾ ਪੀਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਜਲਜੀਰਾ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਜਲਜੀਰਾ ਪੀਣ ਦੇ ਫਾਇਦੇ
1. ਅਨੀਮੀਆ ਦੀ ਸਮੱਸਿਆ ਦੂਰ ਕਰੇ
ਜਲਜੀਰਾ ਪੀਣ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ। ਜੀਰੇ 'ਚ ਲੌਹ ਪਦਾਰਥ ਕਾਫੀ ਮੌਜੂਦ ਹੁੰਦੇ ਹਨ ਇਸ ਲਈ ਰੋਜ਼ਾਨਾ ਜਲਜੀਰਾ ਪੀਣ ਨਾਲ ਖੂਨ ਦੀ ਕਮੀ ਨਹੀਂ ਹੁੰਦੀ।
2. ਭਾਰ ਘੱਟ ਹੁੰਦਾ ਹੈ
ਜਲਜੀਰਾ ਪੀਣ ਨਾਲ ਭਾਰ ਘੱਟ ਹੁੰਦਾ ਹੈ। ਜਲਜੀਰੇ 'ਚ ਕੈਲੋਰੀ ਨਹੀਂ ਹੁੰਦੀ ਅਤੇ ਇਹ ਸਰੀਰ ਦੇ ਟਾਕਸਿੰਸ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਨਾਲ ਭਾਰ ਘੱਟ ਹੁੰਦਾ ਹੈ।
3. ਗੈਸ ਦੀ ਸਮੱਸਿਆ
ਜਲਜੀਰਾ ਗੈਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ। ਇਸ ਤੋਂ ਇਲਾਵਾ ਕਬਜ਼ ਦੀ ਸਮੱਸਿਆ ਵੀ ਜਲਜੀਰਾ ਪੀਣ ਨਾਲ ਦੂਰ ਹੁੰਦੀ ਹੈ।
4. ਡਿਹਾਈਡ੍ਰੇਸ਼ਨ ਦੀ ਸਮੱਸਿਆ 
ਗਰਮੀ 'ਚ ਡਿਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੁੰਦੀ ਹੈ। ਜਲਜੀਰਾ ਇਸ 'ਚ ਵੀ ਫਾਇਦੇਮੰਦ ਹੁੰਦਾ ਹੈ। ਇਹ ਅੰਤੜੀਆਂ ਨੂੰ ਠੀਕ ਰੱਖਦਾ ਹੈ।