ਜੋੜਾਂ ਦਾ ਦਰਦ ਹੋਵੇਗਾ ਦੂਰ ਵਰਤੋਂ ਇਹ ਘਰੇਲੂ ਨੁਸਖਾ

06/28/2017 6:22:42 PM

ਨਵੀਂ ਦਿੱਲੀ— ਗੱਠਿਆ ਦਾ ਰੋਗ ਹੋ ਜਾਣ 'ਤੇ ਜੋੜਾਂ 'ਚ ਤੇਜ਼ ਦਰਦ ਹੋਣ ਲਗਦਾ ਹੈ ਇਹ ਦਰਦ ਸਿਰਫ ਗੋਡੇ 'ਚ ਹੀ ਨਹੀਂ ਹੁੰਦਾ ਬਲਕਿ ਸਰੀਰ ਦੇ ਕਿਸੇ ਵੀ ਜੋੜ 'ਚ ਹੋ ਸਕਦਾ ਹੈ। ਜਦੋਂ ਘੁੱਟਣੇ 'ਚ ਦਰਦ ਹੁੰਦਾ ਹੈ ਤਾਂ ਜੋੜਾਂ 'ਚ ਅਕੜਾ ਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੋੜਣ 'ਚ ਦਿੱਕਤ ਆਉਂਦੀ ਹੈ। ਪਹਿਲੇ ਸਮੇਂ 'ਚ ਇਹ ਦਿੱਕਤ ਸਿਰਫ ਵਧਦੀ ਉਮਰ ਦੇ ਲੋਕਾਂ 'ਚ ਹੀ ਦੇਖੀ ਜਾਂਦੀ ਸੀ ਪਰ ਬਦਲਦੇ ਲਾਈਫਸਟਾਈਲ ਅਤੇ ਖਾਣਪਾਣ ਦੀਆਂ ਆਦਤਾਂ ਦੇ ਕਾਰਨ, ਘੱਟ ਉਮਰ ਦੇ ਲੋਕਾਂ ਨੂੰ ਵੀ ਇਸ ਸਮੱਸਿਆਂ 'ਚੋਂ ਲੰਘਣਾ ਪੈਂਦਾ ਹੈ। ਗੱਠਿਆ 'ਚ ਰੋਗੀ ਨੂੰ ਤੇਜ਼ ਦਰਦ ਅਤੇ ਸੋਜ ਹੋਣ ਲਗਦੀ ਹੈ ਜਿਸ ਨੂੰ ਦੂਰ ਕਰਨ ਦੇ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਗੋਲੀਆਂ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਇਹ ਦਵਾਈਆਂ ਕੁਝ ਸਮੇਂ ਦੇ ਲਈ ਰਾਹਤ ਦਵਾ ਸਕਦੀਆਂ ਹਨ ਇਸ ਲਈ ਬਹਿਤਰ ਹੋਵੇਗਾ ਕਿ ਕੁਝ ਘਰੇਲੂ ਨੁਸਕੇ ਅਪਣਾ ਕੇ ਇਸ ਸਮੱਸਿਆਂ ਨੂੰ ਦੂਰ ਕੀਤਾ ਜਾਵੇ। ਆਓ ਜਾਣਦੇ ਹਾਂ ਇਸ ਤੋਂ ਰਾਹਤ ਪਾਉਣ ਦੇ ਤਰੀਕੇ ਬਾਰੇ
ਜ਼ਰੂਰੀ ਸਮੱਗਰੀ
- 1 ਚਮਚ ਸਰੋਂ


- 1 ਚਮਚ ਸ਼ਹਿਦ


- 1 ਚਮਚ ਨਮਕ
- 1 ਚਮਚ ਬੇਕਿੰਗ ਸੋਡਾ


ਲਗਾਉਣ ਦਾ ਤਰੀਕਾ
ਇਕ ਕਟੋਰੇ 'ਚ ਪੀਸੀ ਹੋਈ ਸਰੋਂ ਪਾ ਲਓ। ਫਿਰ ਇਸ 'ਚ ਸ਼ਹਿਦ, ਨਮਕ ਅਤੇ ਬੇਕਿੰਗ ਸੋਡਾ ਮਿਲਾ ਲਓ। ਇਨ੍ਹਾਂ ਚਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਲੇਪ ਬਣਾ ਕੇ ਤਿਆਰ ਕਰ ਲਓ। ਫਿਰ ਇਸ ਲੇਪ ਨੂੰ ਦਰਦ ਵਾਲੀ ਥਾਂ 'ਤੇ ਲਗਾਓ। 20-30 ਮਿੰਟ ਬਾਅਦ ਇਸ ਨੂੰ ਸਾਫ ਕਰ ਦਿਓ। ਇਸ ਉਪਾਅ ਨੂੰ ਦਿਨ 'ਚ 2 ਵਾਰ ਟਰਾਈ ਕਰੋ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਗੱਠਿਆ ਰੋਗ ਦੂਰ ਹੋ ਜਾਵੇਗਾ।