ਰੀੜ੍ਹ ਦੀ ਹੱਡੀ ''ਚ ਦਰਦ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ

08/03/2018 1:32:33 PM

ਨਵੀਂ ਦਿੱਲੀ— ਕਮਰ ਦਰਦ ਹੋਣਾ ਅੱਜਕਲ ਆਮ ਸੁਣਨ ਨੂੰ ਮਿਲਦਾ ਹੈ। ਕਈ ਵਾਰ ਇਸ ਨੂੰ ਮਾਮੂਲੀ ਸਮਝ ਕੇ ਇਗਨੋਰ ਕਰ ਦਿੱਤਾ ਜਾਂਦਾ ਹੈ ਪਰ ਰੀੜ੍ਹ ਦੀ ਹੱਡੀ 'ਤੇ ਹੋਣ ਵਾਲੇ ਰੋਗ ਨੂੰ ਅਨਦੇਖਿਆ ਕਰਨਾ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ, ਜਿਸ ਨੂੰ ਸਲੀਪ ਡਿਸਕ ਵੀ ਕਹਿੰਦੇ ਹਨ, ਇਹ ਦਰਦ ਕਮਰ ਦਰਦ ਵਰਗਾ ਹੀ ਹੁੰਦਾ ਹੈ ਪਰ ਜੇ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਸ ਨੂੰ ਜਲਦੀ ਠੀਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੌਲੀ-ਹੌਲੀ ਇਹ ਦਰਦ ਵਧ ਕੇ ਪੈਰਾਂ ਤਕ ਵੀ ਆਉਣ ਲੱਗਦਾ ਹੈ।
ਰੀੜ੍ਹ ਦੀ ਹੱਡੀ 'ਚ ਦਰਦ ਦੇ ਲੱਛਣ
- ਉੱਠਣ-ਬੈਠਣ ਅਤੇ ਚਲਣ-ਫਿਰਨ 'ਚ ਦਿੱਕਤ ਹੋਣਾ
- ਕਦੇ ਦਰਦ ਦਾ ਬਹੁਤ ਜਲਦੀ ਠੀਕ ਹੋ ਜਾਣਾ ਅਤੇ ਕਈ ਵਾਰ ਜ਼ਿਆਦਾ ਦੇਰ ਰਹਿਣਾ
- ਰੀੜ੍ਹ ਦੀ ਹੱਡੀ 'ਤੇ ਦਬਾਅ ਪੈਣਾ
- ਕਮਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣਾ
- ਪੈਰਾਂ ਦੀ ਉਂਗਲੀਆਂ ਦਾ ਸੁੰਨ ਪੈਣਾ
ਰੀੜ੍ਹ ਦੀ ਹੱਡੀ 'ਚ ਦਰਦ ਦੇ ਕਾਰਨ
- ਕਮਰ ਨੂੰ ਝਟਕਾ ਲੱਗਣਾ
- ਭਾਰੀ ਚੀਜ਼ ਉਠਾ ਕੇ ਚਲਣਾ
- ਕੰਮ ਕਰਦੇ ਹੋਏ ਅਚਾਨਕ ਝੁਕ ਜਾਣਾ
- ਹੱਡੀਆਂ ਕਮਜ਼ੋਰ ਹੋਣਾ
- ਗਲਤ ਤਰੀਕਿਆਂ ਨਾਲ ਉੱਠਣਾ-ਬੈਠਣਾ
ਰੀੜ੍ਹ ਦੀ ਹੱਡੀ ਦੇ ਦਰਦ ਨੂੰ ਦੂਰ ਕਰਨ ਦੇ ਉਪਾਅ
1 . ਨਾਰੀਅਲ ਤੇਲ ਨਾਲ ਮਸਾਜ

ਕਮਰ 'ਚ ਦਰਦ ਹੋਣ 'ਤੇ ਨਾਰੀਅਲ ਤੇਲ ਨਾਲ ਮਸਾਜ ਕਰੋ। ਇਸ 'ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਨਾਰੀਅਲ ਦੇ ਤੇਲ 'ਚ ਸਰੋਂ ਦਾ ਤੇਲ ਮਿਲਾ ਕੇ ਇਸ 'ਚ 1-2 ਚੱਮਚ ਲਸਣ ਦੀਆਂ ਕਲੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਗਰਮ ਕਰ ਲਓ। ਇਸ ਦੇ ਕੋਸਾ ਹੋ ਜਾਣ ਦੇ ਬਾਅਦ ਇਸ ਨਾਲ ਮਸਾਜ ਕਰੋ।
2. ਦਾਲਚੀਨੀ ਪਾਊਡਰ
ਰੀੜ੍ਹ ਦੀ ਹੱਡੀ 'ਚ ਦਰਦ ਹੈ ਤਾਂ ਇਸ ਨੂੰ ਦੂਰ ਕਰਨ ਲਈ ਦਾਲਚੀਨੀ ਪਾਊਡਰ ਨੂੰ ਸ਼ਹਿਦ ਨਾਲ ਦਿਨ 'ਚ 2 ਵਾਰ ਲਓ। ਹੌਲੀ-ਹੌਲੀ ਦਰਦ ਠੀਕ ਹੋਣ ਲੱਗੇਗਾ।
3. ਯੋਗ ਵੀ ਕਰੋ
ਯੋਗਾਸਨ ਨਾਲ ਵੀ ਇਸ ਦਰਦ ਨੂੰ ਠੀਕ ਕੀਤਾ ਜਾ ਸਕਦਾ ਹੈ। ਰੋਜ਼ਾਨਾ ਚਕ੍ਰਾਸਨ, ਹਲਾਸਨ, ਮਕਰਾਸਨ, ਭੁਜੰਗਾਸਨ ਆਦਿ ਕਰਨ ਨਾਲ ਕਮਰ ਦਰਦ ਤੋਂ ਛੁਟਕਾਰਾ ਮਿਲਦਾ ਹੈ।