ਇਹ 5 ਡ੍ਰਾਈ ਫਰੂਟ ਬੱਚਿਆਂ ਨੂੰ ਰੱਖਦੇ ਹਨ ਹੈਲਦੀ

02/15/2018 11:17:10 AM

ਨਵੀਂ ਦਿੱਲੀ— ਬੱਚੇ ਬਹੁਤ ਹੀ ਕੋਮਲ ਅਤੇ ਸੈਂਸੀਟਿਵ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਸਿਹਤਮੰਦ ਰੱਖਣ ਦੀ ਸਭ ਤੋਂ ਵੱਡੀ ਜਿੰਮੇਦਾਰੀ ਉਨ੍ਹਾਂ ਦੇ ਪੇਰੇਂਟਸ ਦੇ ਹੱਥ 'ਚ ਹੁੰਦੀ ਹੈ। ਬੱਚਿਆਂ ਨੂੰ ਗਲਤ ਖਾਣ-ਪਾਣ ਵਰਗੇ ਫੂਡਸ ਦੇਣ ਨਾਲ ਉਨ੍ਹਾਂ ਨੂੰ ਜਲਦੀ ਇਨਫੈਕਸ਼ਨ ਹੋਣ ਦਾ ਡਰ ਹੋਣ ਲੱਗਦਾ ਹੈ। ਇਸ ਲਈ ਉਨ੍ਹਾਂ ਨੂੰ ਅਜਿਹਾ ਖਾਣਾ ਤਾਂ ਬਿਲਕੁਲ ਵੀ ਨਹੀਂ ਖਿਲਾਉਣਾ ਚਾਹੀਦਾ। ਜਿਸ ਨਾਲ ਉਨ੍ਹਾਂ ਦੇ ਸਰੀਰ 'ਚ ਬੈਕਟੀਰੀਆ ਅਤੇ ਕੀਟਾਣੁ ਚਲੇ ਜਾਣ ਅਤੇ ਉਨ੍ਹਾਂ 'ਚ ਬੀਮਾਰੀਆਂ ਦਾ ਖਤਰਾ ਵਧ ਜਾਵੇ। ਬੱਚਿਆਂ ਨੂੰ ਹੈਲਦੀ ਰੱਖਣ ਲਈ ਉਨ੍ਹਾਂ ਨੂੰ ਡ੍ਰਾਈ ਫਰੂਟ ਦੇਣਾ ਬਹੁਤ ਹੀ ਚੰਗਾ ਹੁੰਦਾ ਹੈ ਕਿਉਂਕਿ ਇਸ 'ਚ ਪ੍ਰੋਟੀਨ, ਮਿਨਰਲਸ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਜੋ ਉਨ੍ਹਾਂ ਨੂੰ ਇਨਫੈਕਸ਼ਨ ਤੋਂ ਬਚਾ ਕੇ ਊਰਜਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਬੱਚਿਆਂ ਨੂੰ ਡ੍ਰਾਈ ਫਰੂਟਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
1. ਕਾਜੂ ਦੇ ਫਾਇਦੇ
ਕਾਜੂ 'ਚ ਵਿਟਾਮਿਨ ਈ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ ਦੀ ਵਰਤੋਂ ਨਾਲ ਸਕਿਨ ਨਿਖਰੀ ਰਹਿੰਦੀ ਹੈ ਅਤੇ ਚੁਸਤੀ ਬਣੀ ਰਹਿੰਦੀ ਹੈ ਨਾਲ ਹੀ ਇਹ ਸਰੀਰ 'ਚ ਕੋਲੈਸਟਰੋਲ ਅਤੇ ਬਲੱਡ ਸ਼ੂਗਰ ਨੂੰ ਵੀ ਕੰਟਰੋਲ 'ਚ ਰੱਖਦੇ ਹਨ।


2. ਬਾਦਾਮ ਦੇ ਫਾਇਦੇ
ਬਾਦਾਮ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਇਸ ਨੂੰ ਰਾਤ ਨੂੰ ਪਾਣੀ 'ਚ ਭਿਓਂ ਕੇ ਸਵੇਰੇ ਬੱਚਿਆਂ ਨੂੰ ਖਿਲਾਉਣ ਨਾਲ ਕਾਫੀ ਫਾਇਦਾ ਹੁੰਦਾ ਹੈ। ਬੱਚਿਆਂ ਨੂੰ ਬਾਦਾਮ ਪੀਸ ਕੇ ਦੁੱਧ 'ਚ ਮਿਲਾ ਕੇ ਪਿਲਾਉਣ ਨਾਲ ਉਨ੍ਹਾਂ ਦੇ ਸਰੀਰ 'ਚ ਪੂਰਾ ਦਿਨ ਊਰਜਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਤੁਸੀਂ ਬੱਚਿਆਂ ਨੂੰ ਸ਼ਹਿਦ 'ਚ ਭਿਓਂ ਕੇ ਵੀ ਰੋਜ਼ ਬਾਦਾਮ ਖਿਲਾ ਸਕਦੇ ਹੋ। ਬੱਚਿਆਂ ਦੀ ਮਾਲਿਸ਼ ਕਰਨ ਲਈ ਬਾਦਾਮ ਦਾ ਤੇਲ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ।


3. ਪਿਸਤੇ ਦੇ ਫਾਇਦੇ
ਪਿਸਤੇ 'ਚ ਵਿਟਾਮਿਨ ਈ ਦੀ ਕਾਫੀ ਮਾਤਰਾ ਮੌਜੂਦ ਹੁੰਦੀ ਹੈ। ਇਹ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਪੋਸ਼ਟਿਕ ਹੁੰਦੇ ਹਨ ਇਹ ਤੁਹਾਡੇ ਬੱਚੇ ਨੂੰ ਖਤਰਨਾਕ ਪਰਾਬੈਂਗਨੀ ਕਿਰਣਾਂ ਤੋਂ ਬਚਾਉਂਦਾ ਹੈ ਨਾਲ ਹੀ ਸਕਿਨ ਕੈਂਸਰ ਅਤੇ ਬਲੱਡ ਸ਼ੂਗਰ ਨੂੰ ਵੀ ਕੰਟਰੋਲ 'ਚ ਕਰਦੇ ਹਨ।


4. ਸੌਂਗੀ ਦੇ ਫਾਇਦੇ
ਬੱਚਿਆਂ ਨੂੰ ਸੌਂਗੀ ਖਿਲਾਉਣ ਨਾਲ ਉਨ੍ਹਾਂ ਦਾ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਇਹ ਉਨ੍ਹਾਂ ਨੂੰ ਅੱਖਾਂ ਅਤੇ ਦੰਦਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਕਬਜ਼ ਦੀ ਸਮੱਸਿਆ ਹੋਣ 'ਤੇ ਵੀ ਇਹ ਕਾਫੀ ਫਾਇਦੇਮੰਦ ਹੁੰਦਾ ਹੈ।


5. ਅਖਰੋਟ ਦੇ ਫਾਇਦੇ
ਬੱਚਿਆਂ ਨੂੰ ਅਖਰੋਟ ਖਿਲਾਉਣ ਨਾਲ ਉਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਹੈ। ਨਾਲ ਹੀ ਇਹ ਦਿਲ ਸਬੰਧੀ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਜਦੋਂ ਕਿਸੇ ਬੱਚੇ ਨੂੰ ਬਿਸਤਰ 'ਤੇ ਯੂਰਿਨ ਕਰਨ ਦੀ ਸਮੱਸਿਆ ਹੁੰਦੀ ਹੈ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਉਸ ਨੂੰ ਇਕ ਅਖਰੋਟ 'ਚ 4-5 ਦਾਣੇ ਸੌਂਗੀ ਦੇ ਮਿਲਾ ਕੇ ਖਾਣ ਲਈ ਦੇ ਸਕਦੇ ਹੋ। ਇਹ ਕਾਫੀ ਫਾਇਦੇਮੰਦ ਹੁੰਦੇ ਹਨ।