ਗਰਮੀ ''ਚ ਲੂ ਤੋਂ ਬਚਣ ਲਈ ''ਵਰਦਾਨ'' ਹੈ ਇਹ ਲੱਸੀ

04/22/2018 12:23:28 PM

ਜਲੰਧਰ— ਗਰਮੀਆਂ ਦੇ ਮੌਸਮ ਵਿਚ ਐਨਰਜੀ ਬਣਾਏ ਰੱਖਣ ਲਈ ਹੈਲਦੀ ਡਰਿੰਕਸ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਤੱਪਦੀ ਗਰਮੀ ਤੋਂ ਰਾਹਤ ਪਾਉਣ ਲਈ ਤੁਸੀਂ ਬਾਜ਼ਾਰ ਤੋਂ ਜੂਸ ਅਤੇ ਸਾਫਟ ਡਰਿੰਕ ਖਰੀਦ ਰਹੇ ਹੋ ਤਾਂ ਉਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਤੁਸੀਂ ਚਾਹੋ ਤਾਂ ਘਰ 'ਚ ਹੀ ਕਈ ਡਰਿੰਕਸ ਆਸਾਨੀ ਨਾਲ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਗਰਮੀ ਦੇ ਸੀਜ਼ਨ ਵਿਚ ਬਨਣ ਵਾਲੇ ਇਕ ਹਰਬਲ ਡਰਿੰਕ ਬਾਰੇ ਦੱਸਣ ਜਾ ਰਹੇ ਹਾਂ।
ਸਮੱਗਰੀ— 
ਅੰਗੂਰ - 50 ਗ੍ਰਾਮ
ਤਾਜ਼ਾ ਦਹੀਂ - 250 ਗ੍ਰਾਮ
ਚੀਨੀ - 40 ਗ੍ਰਾਮ
ਚੁੱਟਕੀ ਭਰ ਨਮਕ
ਚੁੱਟਕੀ ਭਰ ਭੁੰਨਿਆ ਹੋਇਆ ਜ਼ੀਰਾ
ਬਰਫ ਦਾ ਚੂਰਾ (ਇਕ ਕੱਪ)
ਬਣਾਉਣ ਦੀ ਵਿਧੀ—
— ਅੰਗੂਰ ਦੀ ਲੱਸੀ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਅੰਗੂਰ ਨੂੰ ਧੋ ਲਓ।
— ਇਸ ਤੋਂ ਬਾਅਦ ਦਹੀਂ ਵਿਚ ਅੰਗੂਰ, ਬਰਫ ਦਾ ਚੂਰਾ, ਚੀਨੀ ਅਤੇ ਨਮਕ ਮਿਲਾ ਕੇ ਮਿਕਸੀ 'ਚ ਚੰਗੀ ਤਰ੍ਹਾਂ ਬਲੈਂਡ ਕਰ ਲਓ।
— ਤਿਆਰ ਹੋਏ ਮਿਸ਼ਰਣ 'ਚ ਭੁੰਨਿਆ ਹੋਇਆ ਜੀਰਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
— ਤੁਹਾਡੀ ਲੱਸੀ ਤਿਆਰ ਹੈ।