ਸਰਦੀਆਂ ''ਚ ਭਿਓਂਈ ਹੋਈ ਮੂੰਗਫਲੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

11/16/2017 11:15:28 AM

ਨਵੀਂ ਦਿੱਲੀ— ਸਰਦੀਆਂ ਵਿਚ ਹਰ ਕੋਈ ਮੂੰਗਫਲੀ ਖਾਣਾ ਪਸੰਦ ਕਰਦਾ ਹੈ ਪਰ ਰੋਜ਼ਾਨਾ ਭਿਓਂਈ ਹੋਈ ਮੂੰਗਫਲੀ ਦੇ ਕੁਝ ਦਾਨੇ ਖਾਣ ਨਾਲ ਤੁਹਾਡੀ ਸਿਹਤ ਸਬੰਧੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਨੂੰ ਭਿਓਂ ਕੇ ਖਾਣ ਨਾਲ ਇਸ ਵਿਚ ਮੌਜੂਦ ਨਿਊਟ੍ਰਿਐਂਟਸ ਅਤੇ ਆਇਰਨ ਬਲੱਡ ਸਰਕੁਲੇਸ਼ਨ ਠੀਕ ਕਰ ਕੇ ਹਾਰਟ ਦੇ ਨਾਲ ਕਈ ਬੀਮਾਰੀਆਂ ਤੋਂ ਬਚਾਉਂਦੇ ਹੈ। ਆਓ ਜਾਣਦੇ ਹਾਂ ਰੋਜ਼ਾਨਾ ਭਿਓਂਈ ਹੋਈ ਮੂੰਗਫਲੀ ਖਾਣ ਨਾਲ ਸਿਹਤ ਨੂੰ ਕੀ ਫਾਇਦੇ ਹੁੰਦੇ ਹਨ। 
1. ਭਿਓਂਈ ਹੋਈ ਮੂੰਗਫਲੀ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਵਿਚ ਕਰਕੇ ਸਰੀਰ ਨੂੰ ਹਾਰਟ ਅਟੈਕ ਦੇ ਨਾਲ-ਨਾਲ ਕਈ ਹਾਰਟ ਸਬੰਧੀ ਸਮੱਸਿਆਵਾਂ ਤੋਂ ਬਚਾਉਂਦੀ ਹੈ। 
2. ਇਸ ਵਿਚ ਮੌਜੂਦ ਕੈਲਸ਼ੀਅਮ, ਵਿਟਾਮਿਨ ਏ ਅਤੇ ਪ੍ਰੋਟੀਨ ਮਸਲਸ ਟੋਂਡ ਕਰਨ ਵਿਚ ਮਦਦ ਕਰਦੇ ਹਨ। 
3. ਰੋਜ਼ਾਨਾ ਭਿਓਂਈ ਹੋਈ ਮੂੰਗਫਲੀ ਖਾਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਤੁਸੀਂ ਡਾਇਬਿਟੀਜ਼ ਵਰਗੀਆਂ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। 
4. ਫਾਈਬਰ ਨਾਲ ਭਰਪੂਰ ਮੂੰਗਫਲੀ ਨੂੰ ਭਿਓਂ ਕੇ ਇਸ ਦੀ ਵਰਤੋਂ ਕਰਨ ਨਾਲ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ। ਸਰਦੀ ਵਿਚ ਇਸ ਦੀ ਵਰਤੋਂ ਕਰਨ ਨਾਲ ਸਰੀਰ ਅੰਦਰ ਗਰਮੀ ਅਤੇ ਐਨਰਜੀ ਆਉਂਦੀ ਹੈ। 
5. ਸਰਦੀਆਂ ਵਿਚ ਭਿਓਂਈ ਹੋਈ ਮੂੰਗਫਲੀ ਦੀ ਗੁੜ ਦੇ ਨਾਲ ਵਰਤੋਂ ਕਰਨ ਨਾਲ ਜੋੜਾਂ ਦਾ ਦਰਦ ਅਤੇ ਕਮਰ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 
6. ਬੱਚਿਆਂ ਨੂੰ ਸਵੇਰੇ ਭਿਓਂਈ ਹੋਈ ਮੂੰਗਫਲੀ ਦੇ ਕੁਝ ਦਾਨੇ ਖਿਲਾਉਣ ਨਾਲ ਇਸ ਵਿਚ ਮੌਜੂਦ ਵਿਟਾਮਿਨ 6 ਅੱਖਾਂ ਦੀ ਰੋਸ਼ਨੀ ਅਤੇ ਯਾਦਦਾਸ਼ਤ ਤੇਜ਼ ਕਰਦੇ ਹਨ। 
7.  ਮੂੰਗਫਲੀ ਨੂੰ ਖਾਣ ਨਾਲ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰਕ ਊਰਜਾ ਅਤੇ ਸਫੂਰਤੀ ਬਣੀ ਰਹਿੰਦੀ ਹੈ।
8. ਮੂੰਗਫਲੀ ਵਿਚ ਮੌਜੂਦ ਤੇਲ ਦੇ ਅੰਸ਼ ਖਾਂਸੀ ਅਤੇ ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਦੂਰ ਕਰਦੇ ਹਨ। 
9. ਰੋਜ਼ਾਨਾ ਇਸ ਦੇ 20 ਦਾਨੇ ਖਾਣ ਨਾਲ ਕੈਂਸਰ ਵਰਗੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।