ਸਿਰਫ 10 ਦਿਨ ''ਚ ਹੀ ਪੇਟ ਠੀਕ ਕਰੇਗਾ ਇਹ ਪਾਣੀ, ਅੱਜ ਤੋਂ ਹੀ ਟ੍ਰਾਈ ਕਰੋ

06/29/2017 8:54:36 AM

ਜਲੰਧਰ— ਕਹਿੰਦੇ ਹਨ ਕਿ ਤਾਂਬੇ ਦੇ ਬਰਤਨ 'ਚ ਰਖਿਆ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਯੁਰਵੇਦ ਵੀ ਕਹਿਦਾ ਹੈ ਕਿ ਅਜਿਹਾ ਪਾਣੀ ਪੀਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਾਤਮਾ ਹੁੰਦਾ ਹੈ। ਆਓ ਜਾਣਦੇ ਹਾਂ ਕਿ ਰੋਜ਼ ਸਵੇਰੇ ਤਾਂਬੇ ਦੇ ਬਰਤਨ 'ਚ ਰੱਖਿਆ ਪਾਣੀ ਪੀਣ ਨਾਲ ਕੀ ਫਾਇਦੇ ਹੁੰਦੇ ਹਨ।
1. ਆਯੁਰਵੇਦ ਦੇ ਅਨੁਸਾਰ ਤਾਂਬੇ ਦੇ ਬਰਤਨ 'ਚ ਰੱਖਿਆ ਪਾਣੀ ਪੀਣ ਨਾਲ ਪੇਟ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
2. ਰਾਤ ਨੂੰ ਸੌਂਣ ਤੋਂ ਪਹਿਲਾਂ ਤਾਂਬੇ ਦੇ ਬਰਤਨ 'ਚ ਪਾਣੀ ਰੱਖ ਦਿਓ। ਸਵੇਰੇ ਉੱਠ ਕੇ ਖਾਲੀ ਪੇਟ ਇਕ ਤੋਂ ਦੋ ਗਿਲਾਸ ਪਾਣੀ ਪੀਓ।
3. ਇਸ ਪਾਣੀ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਸਰੀਰ ਦੇ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ।
4. ਤਾਂਬੇ ਦੇ ਬਰਤਨ 'ਚ ਰੱਖੇ ਪਾਣੀ ਪੀਣ ਨਾਲ ਬਾਡੀ ਡਿਟਾਕਸ ਹੁੰਦੀ ਹੈ। ਇਸ ਨਾਲ ਫੈਟ ਤੇਜ਼ੀ ਨਾਲ ਘੱਟਦੀ ਹੈ।
5. ਇਸ ਦਾ ਪਾਣੀ ਪੀਣ ਨਾਲ ਜੋੜਾਂ ਦਾ ਦਰਦ ਠੀਕ ਹੁੰਦਾ ਹੈ।
6. ਤਾਂਬੇ ਦੇ ਬਰਤਨ 'ਚ ਰੱਖੇ ਪਾਣੀ 'ਚ ਕਾਪਰ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਰੋਜ਼ ਪੀਣ ਨਾਲ ਖੂਨ ਦੀ ਕਮੀ ਦੀ ਪਰੇਸ਼ਾਨੀ ਦੂਰ ਹੁੰਦੀ ਹੈ।