ਮੂਡ ਵਧੀਆ ਕਰਨ ਦੇ ਨਾਲ-ਨਾਲ ਹੱਡੀਆਂ ਨੂੰ ਵੀ ਮਜ਼ਬੂਤ ਕਰਦੇ ਹਨ ਇਹ ਬੀਜ

05/27/2017 9:06:07 AM

ਜਲੰਧਰ— ਅਕਸਰ ਲੋਕ ਘਰਾਂ ''ਚ ਸਬਜ਼ੀ ਦਾ ਤਾਂ ਇਸਤੇਮਾਲ ਕਰ ਲੈਂਦੇ ਹਨ ਪਰ ਉਨ੍ਹਾਂ ਦੇ ਬੀਜ਼ਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ ਪਰ ਕਿ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਬੀਜਾਂ ''ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਬੀਜਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਸਰੀਰ ਦੇ ਕਈ ਰੋਗ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਬੀਜਾ ਬਾਰੇ। 
1. ਕੱਦੂ ਦੇ ਬੀਜ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੱਦੂ ਦੇ ਬੀਜਾ ''ਚ ਵਿਟਾਮਿਨ-ਬੀ ਤੋਂ ਇਵਾਲਾ ਇਕ ਕੈਮੀਕਲ ਹੁੰਦਾ ਹੈ ਜੋ ਸਾਡੇ ਮੂਡ ਨੂੰ ਬਹਿਤਰ ਬਣਾਉਣ ''ਚ ਮਦਦ ਕਰਦਾ ਹੈ। ਇਹ ਸਰੀਰ ''ਚ ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਬੀਜਾਂ ਨੂੰ ਰੋਸਟ ਕਰਨ ਤੋਂ ਬਾਅਦ ਖਾਣਾ ਚਾਹੀਦਾ ਹੈ। 
2. ਕਟਹਲ ਦੇ ਬੀਜ
ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ। ਉਨ੍ਹਾਂ ਲਈ ਇਹ ਬੀਜ ਵਰਦਾਨ ਹੈ। ਕਟਹਲ ਦੇ ਬੀਜਾਂ ਨੂੰ ਰਾਤ ਨੂੰ ਭਿਓ ਕੇ ਰੱਖਣ ਤੋਂ ਬਾਅਦ ਸਵੇਰੇ ਖਾਣ ਨਾਲ ਭੁੱਖ ਵਧਦੀ ਹੈ। 
3. ਤਰਬੂਜ ਦੇ ਬੀਜ
ਭਾਰ ਘੱਟ ਕਰਨ ਦੇ ਲਈ ਤਰਬੂਜ ਦੇ ਬੀਜ ਸਭ ਤੋਂ ਵਧੀਆ ਹੈ। ਇਸ ਦੇ ਲਈ ਇਨ੍ਹਾਂ ਬੀਜਾਂ ਨੂੰ ਛਿੱਲ ਕੇ ਦੁੱਧ ਜਾਂ ਪਾਣੀ ਨਾਲ ਇਨ੍ਹਾਂ ਨੂੰ ਖਾ ਸਕਦੇ ਹੋ। ਇਸ ਨਾਲ ਭਾਰ ਵੀ ਘੱਟ ਹੁੰਦਾ ਹੈ। 
4. ਅੰਗੂਰ ਦੇ ਬੀਜ
ਅੰਗੂਰ ''ਚ ਕਾਫੀ ਮਾਤਰਾ ''ਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਅੰਗੂਰ ਦੇ ਬੀਜਾਂ ''ਚ ਐਂਟੀ-ਆਕਸੀਡੈਂਟ ਹੁੰਦੇ ਹਨ। ਇਸ ਨਾਲ ਸ਼ੂਗਰ ਦਾ ਖਤਰਾ ਘੱਟ ਹੋ ਜਾਂਦਾ ਹੈ।