ਚਿਹਰੇ ਦੇ ਕਾਲੇ ਧੱਬੇ ਤੇ ਛਾਈਆਂ ਨੂੰ ਦੂਰ ਕਰਦੀ ਹੈ ''ਇਮਲੀ'', ਇੰਝ ਕਰੋ ਇਸਤੇਮਾਲ

09/29/2019 5:16:07 PM

ਜਲੰਧਰ— ਇਮਲੀ ਖਾਣ ਦਾ ਹਰ ਕੋਈ ਸ਼ੌਕੀਨ ਹੁੰਦਾ ਹੈ। ਖਾਣ 'ਚ ਖੱਟੀ-ਮਿੱਠੀ ਲੱਗਣ ਵਾਲੀ ਇਮਲੀ ਸਿਹਤ ਨੂੰ ਵੀ ਕਈ ਫਾਇਦੇ ਦਿੰਦੀ ਹੈ। ਇਮਲੀ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ। ਦੱਸ ਦੇਈਏ ਕਿ ਚਿਹਰੇ ਦੀ ਦੇਖਭਾਲ ਕਰਨਾ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ। ਮਿੱਟੀ ਘੱਟੇ ਕਾਰਨ ਚਿਹਰੇ ਨੂੰ ਕਾਲੇ ਦਾਗ ਧੱੱਬਿਆਂ, ਝੁਰੜੀਆਂ ਅਤੇ ਛਾਈਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਲਈ ਲੋਕ ਕਈ ਤਰ੍ਹਾਂ ਦੀ ਪ੍ਰਾਡੈਕਟਸ ਦੀ ਵੀ ਵਰਤੋਂ ਕਰਦੇ ਹਨ ਪਰ ਨਤੀਜੇ ਨਾਂ ਮਾਤਰ ਹੀ ਨਿਕਲਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਮਲੀ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਮਲੀ ਨਾਲ ਬਣੇ ਸਕਰੱਬ ਬਾਰੇ ਹੀ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਕਰਕੇ ਤੁਸੀਂ ਚਿਹਰੇ ਦੇ ਕਾਲੇ ਧੱਬੇ, ਝੁਰੜੀਆਂ ਅਤੇ ਛਾਈਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਇਮਲੀ ਦੇ ਸਕਰੱਬ ਲਈ ਇਸ ਸਾਮਾਨ ਦੀ ਕਰੋ ਵਰਤੋਂ
ਇਮਲੀ ਦਾ ਸਕਰੱਬ ਬਣਾਉਣ ਲਈ ਤੁਸੀਂ ਇਕ ਚਮਚ ਇਮਲੀ, ਇਕ ਕੋਲੀ ਪਾਣੀ ਦੇ ਨਾਲ-ਨਾਲ ਇਕ ਚਮਚ ਨਮਕ ਦੀ ਵਰਤੋਂ ਕਰ ਸਕਦੇ ਹੋ।  

ਇੰਝ ਬਣਾਓ ਇਮਲੀ ਦਾ ਲੇਪ
ਸਭ ਤੋਂ ਪਹਿਲਾਂ ਇਮਲੀ ਨੂੰ ਗਰਮ ਪਾਣੀ 'ਚ ਥੋੜ੍ਹੀ ਦੇਰ ਤੱਕ ਭਿਓ ਕੇ ਰੱਖੋ। ਕੁਝ ਦੇਰ ਬਾਅਦ ਇਸ ਦਾ ਗੁੱਦਾ ਕੱਢ ਕੇ ਗੁਠਲੀਆਂ ਨੂੰ ਵੱਖਰਾ ਕਰ ਲਵੋ। ਇਸ ਤੋਂ ਇਸ 'ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੇਸਟ ਬਣਾ ਲਵੋ। ਇਸ ਪੇਸਟ ਨੂੰ ਚਿਹਰੇ 'ਤੇ ਲਗਾਉਣ ਤੋਂ ਬਾਅਦ ਹਲਕੇ ਹੱਥਾਂ ਨਾਲ ਗੋਲ ਆਕਾਰ 'ਚ ਚਿਹਰੇ ਨੂੰ ਰਗੜੋ। ਇਕ ਮਿੰਟ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਸੁੱਕਣ ਤੱਕ ਲਗਾ ਕੇ ਰੱਖੋ। ਜਦੋਂ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਫਿਰ ਬਾਅਦ 'ਚ ਠੰਡੇ ਪਾਣੀ ਨਾਲ ਧੋ ਲਵੋ। ਹਫਤੇ 'ਚ ਇਕ ਵਾਰੀ ਅਜਿਹਾ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਚਿਹਰੇ ਦੇ ਕਾਲੇ ਧੱਬੇ, ਝੁਰੜੀਆਂ ਅਤੇ ਛਾਈਆਂ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਣਗੀਆਂ ਅਤੇ ਚਿਹਰੇ ਦੀ ਖੂਬਸੂਰਤੀ ਵਧੇਗੀ।

shivani attri

This news is Content Editor shivani attri