ਜੋੜਾਂ ਦੇ ਦਰਦ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਖਾਓ ਇਹ ਚੀਜ਼ਾਂ

11/29/2017 6:20:11 PM

ਨਵੀਂ ਦਿੱਲੀ— ਅਸੀਂ ਅਕਸਰ ਜੋੜਾਂ ਅਤੇ ਗਠੀਆ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਾਂ। ਇਸ ਦੇ ਪਿੱਛੇ ਦਾ ਕਾਰਨ ਲਗਾਤਾਰ ਕਈ ਘੰਟੇ ਪੈਰਾਂ ਭਾਰ ਬੈਠ ਕੇ ਕੰਮ ਕਰਨਾ ਅਤੇ ਦਰਦ ਨੂੰ ਹਲਕਾ ਲੈ ਲੈਣਾ। ਕਈ ਵਾਰ ਇਹ ਦਰਦ ਐਨਾ ਕੁ ਵਧ ਜਾਂਦਾ ਹੈ ਕਿ ਜੋ ਸਹਿਣ ਤੋਂ ਬਾਹਰ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹੋ ਅਤੇ ਆਰਾਮ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਤਕਲੀਫ ਤੋਂ ਨਿਜ਼ਾਤ ਦਿਵਾਉਣ ਬਾਰੇ ਦੱਸਾਂਗੇ।ਜੇਕਰ ਤੁਸੀਂ ਵੀ ਅਜਿਹੀ ਕਿਸੇ ਵੀ ਤਕਲੀਫ ਤੋਂ ਲੰਘ ਰਹੇ ਹੋ ਤਾਂ ਤੁਹਾਨੂੰ ਆਪਣੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ। ਦਰਦ ਘੱਟ ਕਰਨ ਲਈ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਖਾਓ ਅਤੇ ਦੇਖੋ ਕੁਝ ਹੀ ਦਿਨਾਂ 'ਚ ਇਸ ਦਾ ਫਾਇਦਾ। ਆਓ ਜਾਣਦੇ ਹਾਂ ਇਨ੍ਹਾਂ ਖਾਣ-ਪੀਣ ਦੀਆਂ ਚੀਜ਼ਾਂ ਬਾਰੇ...
1. ਲਸਣ
ਲਸਣ ਜੋ ਕਿ ਸੁਆਦ 'ਚ ਕੌੜਾ ਹੁੰਦਾ ਹੈ ਪਰ ਇਹ ਹੈ ਬਹੁਤ ਹੀ ਕੰਮ ਦਾ। ਇਕ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਲਸਣ ਅਤੇ ਪਿਆਜ਼ ਖਾਂਦੇ ਹਨ, ਉਨ੍ਹਾਂ 'ਚ ਗਠੀਆ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।ਇਸ ਲਈ ਤੁਸੀਂ ਰੋਜ਼ਾਨਾ ਆਪਣੀ ਸਬਜ਼ੀ ਵਿਚ ਲਸਣ ਦੀ ਵਰਤੋਂ ਜ਼ਰੂਰ ਕਰੋ। ਇਹ ਗਰਮ ਹੁੰਦਾ ਹੈ, ਜੋ ਕਿ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ ਹੀ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
2. ਮੇਵੇ
ਮੇਵੇ ਦੀ ਗੱਲ ਕੀਤੀ ਜਾਵੇ ਤਾਂ ਇਹ ਸਰਦੀਆਂ 'ਚ ਜ਼ਿਆਦਾ ਖਾਣੇ ਚਾਹੀਦੇ ਹਨ। ਉਂਝ ਤੁਸੀਂ ਬਦਾਮਾਂ ਨੂੰ ਸਵੇਰੇ ਦੁੱਧ ਨਾਲ ਖਾ ਸਕਦੇ ਹੋ। ਮੇਵਿਆਂ 'ਚ ਕੈਲਸ਼ੀਅਮ, ਵਿਟਾਮਿਨ-ਈ ਅਤੇ ਹੋਰ ਤੱਤ ਉੱਚਿਤ ਮਾਤਰਾ ਵਿਚ ਹੁੰਦੇ ਹਨ। ਜੋ ਕਿ ਸਾਡੇ ਦਿਲ ਲਈ ਵੀ ਫਾਇਦੇਮੰਦ ਹੁੰਦੇ ਹਨ। ਅਖਰੋਟ, ਬਦਾਮ, ਪਿਸਤਾ ਖਾਂਦੇ ਰਹੋ ਤਾਂ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ। 
3. ਦਾਲਾਂ
ਦਾਲਾਂ 'ਚ ਪ੍ਰੋਟੀਨ ਉੱਚਿਤ ਮਾਤਰਾ 'ਚ ਹੁੰਦਾ ਹੈ। ਲੋਬੀਆ, ਰਾਜਮਾਂ ਅਤੇ ਹੋਰ ਕਈ ਦਾਲਾਂ ਹਨ, ਜਿਨ੍ਹਾਂ ਵਿਚ ਪ੍ਰੋਟੀਨ ਹੁੰਦਾ ਹੈ। ਪ੍ਰੋਟੀਨ ਜੋ ਕਿ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦਾ ਹੈ। ਜੋੜਾ ਦੇ ਦਰਦ 'ਚ ਵੀ ਅਸਰਦਾਰ ਹੁੰਦਾ ਹੈ।
4. ਗ੍ਰੀਨ ਟੀ
ਜੋੜਾ ਦੇ ਦਰਦ ਨੂੰ ਦੂਰ ਰੱਖਣ ਲਈ ਗ੍ਰੀਨ ਟੀ ਵੀ ਪੀਂਦੇ ਰਹੋ। 
5. ਸੰਤਰਾ
ਸੰਤਰੇ, ਮੌਸਮੀ, ਨਿੰਬੂ ਵਰਗੇ ਫਲਾਂ ਵਿਚ ਵਿਟਾਮਿਨ-ਸੀ ਹੁੰਦਾ ਹੈ। ਇਸ ਲਈ ਸਰੀਰ ਨੂੰ ਵਿਟਾਮਿਨ ਨਾਲ ਭਰਪੂਰ ਅਤੇ ਸਿਹਤਮੰਦ ਰੱਖਣ ਲਈ ਅਜਿਹੇ ਫਲ ਖਾਣੇ ਚਾਹੀਦੇ ਹਨ। ਜੇਕਰ ਸਰੀਰ ਨੂੰ ਸਹੀ ਮਾਤਰਾ 'ਚ ਵਿਟਾਮਿਨ ਮਿਲੇ ਤਾਂ ਗਠੀਆ ਅਤੇ ਜੋੜਾਂ ਦੇ ਦਰਦ ਜਿਹੀ ਬੀਮਾਰੀ ਦੂਰ ਰਹਿੰਦੀ ਹੈ।