ਠੰਡ 'ਚ ਜ਼ਿੱਦੀ ਖੰਘ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ 4 ਘਰੇਲੂ ਨੁਸਖੇ, ਜਲਦ ਮਿਲੇਗੀ ਰਾਹਤ

11/11/2022 4:51:48 PM

ਨਵੀਂ ਦਿੱਲੀ- ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਠੰਡ ਨੇ ਜ਼ੋਰ ਫੜ ਲਿਆ ਹੈ। ਮੌਸਮ ਬਦਲਣ 'ਤੇ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜ਼ੁਕਾਮ ਅਤੇ ਖੰਘ ਆਮ ਹੈ। ਖ਼ਾਸ ਕਰਕੇ ਸੁੱਕੀ ਖੰਘ ਬਹੁਤ ਖ਼ਤਰਨਾਕ ਹੁੰਦੀ ਹੈ। ਖੰਘਣ ਵੇਲੇ ਪੂਰੇ ਪੇਟ ਅਤੇ ਪਸਲੀਆਂ ਵਿੱਚ ਦਰਦ ਹੁੰਦਾ ਹੈ। ਇਸ ਤੋਂ ਬਚਣ ਲਈ ਘਰ 'ਚ ਹੀ ਕੁਝ ਘਰੇਲੂ ਉਪਾਅ ਕੀਤੇ ਜਾ ਸਕਦੇ ਹਨ।

ਸ਼ਹਿਦ

ਸ਼ਹਿਦ ਸੁੱਕੀ ਖੰਘ ਦਾ ਇਲਾਜ ਹੈ। ਇਹ ਨਾ ਸਿਰਫ਼ ਗਲੇ ਦੀ ਖਰਾਸ਼ ਨੂੰ ਦੂਰ ਕਰਦਾ ਹੈ ਸਗੋਂ ਗਲੇ ਦੀ ਇਨਫੈਕਸ਼ਨ ਨੂੰ ਵੀ ਠੀਕ ਕਰਦਾ ਹੈ। ਇਸ ਦੇ ਲਈ ਅੱਧਾ ਗਲਾਸ ਕੋਸੇ ਪਾਣੀ 'ਚ 2 ਚਮਚਾ ਸ਼ਹਿਦ ਮਿਲਾ ਕੇ ਪੀਓ। ਇਸ ਵਿਧੀ ਨੂੰ ਰੋਜ਼ਾਨਾ ਅਪਣਾਉਣ ਨਾਲ ਤੁਹਾਨੂੰ ਸੁੱਕੀ ਖੰਘ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਲੂਣ ਮਿਲਾ ਕੇ ਗਰਮ ਪਾਣੀ ਨਾਲ ਨਿਯਮਿਤ ਤੌਰ 'ਤੇ ਗਰਾਰੇ ਕਰੋ।

PunjabKesari

ਅਦਰਕ ਅਤੇ ਲੂਣ

ਅਦਰਕ ਨਾਲ ਵੀ ਸੁੱਕੀ ਖੰਘ ਵਿੱਚ ਆਰਾਮ ਮਿਲਦਾ ਹੈ। ਇਸ ਦੇ ਲਈ ਅਦਰਕ ਦੀ ਇਕ ਗੰਢ ਨੂੰ ਕੁੱਟ ਕੇ ਉਸ 'ਚ ਚੁਟਕੀ ਭਰ ਨਮਕ ਮਿਲਾ ਕੇ ਦਾੜ੍ਹ ਦੇ ਹੇਠਾਂ ਦੱਬ ਲਓ। ਇਸ ਦਾ ਰਸ ਹੌਲੀ-ਹੌਲੀ ਮੂੰਹ ਦੇ ਅੰਦਰ ਜਾਣ ਦਿਓ। ਇਸ ਨੂੰ 5 ਮਿੰਟ ਲਈ ਆਪਣੇ ਮੂੰਹ ਵਿੱਚ ਰੱਖੋ ਅਤੇ ਫਿਰ ਕੁਰਲੀ ਕਰੋ।

PunjabKesari

ਮਲੱਠੀ ਦੀ ਚਾਹ

ਮਲੱਠੀ ਦੀ ਚਾਹ ਪੀਣ ਨਾਲ ਸੁੱਕੀ ਖੰਘ ਤੋਂ ਰਾਹਤ ਮਿਲਦੀ ਹੈ। ਇਸ ਨੂੰ ਬਣਾਉਣ ਪਹਿਲਾਂ ਕਿਸੇ ਭਾਂਡੇ ਵਿਚ ਪਾਣੀ ਲਓ ਅਤੇ ਫਿਰ ਇਸ ਵਿਚ 2 ਚਮਚ ਮਲੱਠੀ ਦੀ ਸੁੱਕੀ ਜੜ੍ਹ ਪਾ ਕੇ ਉਬਾਲ ਲਓ। ਫਿਰ ਇਸ ਨੂੰ ਛਾਣ ਕੇ ਦਿਨ ਵਿਚ ਦੋ ਵਾਰ ਪੀਓ।

PunjabKesari

ਹਲਦੀ ਵਾਲਾ ਦੁੱਧ

ਹਲਦੀ ਵਾਲਾ ਦੁੱਧ ਪੀਣ ਨਾਲ ਵੀ ਖੰਘ ਤੋਂ ਆਰਾਮ ਮਿਲਦਾ ਹੈ। ਇਸ ਦੇ ਲਈ 1 ਗਲਾਸ ਦੁੱਧ 'ਚ ਅੱਧਾ ਚਮਚਾ ਹਲਦੀ ਮਿਲਾ ਕੇ ਰੋਜ਼ਾਨਾ ਪੀਓ। ਇਸ ਤੋਂ ਇਲਾਵਾ ਸਟੀਮ ਲੈਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ, ਗਰਮ ਪਾਣੀ ਲਓ ਅਤੇ ਆਪਣੇ ਸਿਰ 'ਤੇ ਤੌਲੀਆ ਰੱਖੋ ਅਤੇ ਗਰਮ ਪਾਣੀ ਦੇ ਉੱਪਰ ਮੂੰਹ ਕਰਕੇ ਭਾਫ ਲਓ।

PunjabKesari


cherry

Content Editor

Related News