ਸੌਂ ਰਹੇ ਬੱਚੇ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ; ਬਿਸਤਰੇ ਤੋਂ ਡਿੱਗਣ ਸਮੇਂ ਕਰੋ ਇਹ ਕੰਮ

07/02/2020 6:06:52 PM

ਨਵੀਂ ਦਿੱਲੀ — ਆਮਤੌਰ 'ਤੇ ਮਾਪੇ ਛੋਟੇ ਬੱਚਿਆਂ ਦੀ ਦੇਖਭਾਲ ਬਹੁਤ ਸਮਝਦਾਰੀ ਨਾਲ ਕਰਦੇ ਹਨ ਪਰ ਫਿਰ ਵੀ ਅਣਜਾਣੇ ਵਿਚ ਬਹੁਤ ਸਾਰੇ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜਦੋਂ ਬੱਚਾ ਛੋਟਾ ਹੁੰਦਾ ਹੈ, ਕਈ ਵਾਰ ਉਸ ਨੂੰ ਬਿਸਤਰੇ 'ਤੇ ਸੌਣ ਲਈ ਜਾਂ ਫਿਰ ਖੇਡਣ ਲਈ ਛੱਡ ਦਿੱਤਾ ਜਾਂਦਾ ਹੈ। ਨੀਂਦ ਵਿਚ ਕਈ ਵਾਰ ਪਲਟੀ ਮਾਰਦੇ ਸਮੇਂ ਜਾਂ ਖੇਡਦੇ ਸਮੇਂ ਬੱਚੇ ਪਲੰਘ ਤੋਂ ਹੇਠਾਂ ਡਿੱਗ ਪੈਂਦੇ ਹਨ। ਇਹ ਸਥਿਤੀ ਉਸ ਸਮੇਂ ਬਹੁਤ ਗੰਭੀਰ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ ਕਈ ਵਾਰ ਬੱਚੇ ਨੂੰ ਵੀ ਗੰਭੀਰ ਸੱਟ ਵੀ ਲੱਗ ਸਕਦੀ ਹੈ।

ਜੇਕਰ ਸੱਟ ਅੰਦਰੂਨੀ ਹੈ, ਤਾਂ ਬਾਹਰੋਂ ਸੱਟ ਦੀ ਗੰਭੀਰਤਾ ਬਾਰੇ ਜਣਨਾ ਮੁਸ਼ਕਲ ਹੁੰਦਾ ਹੈ। ਇਸ ਲਈ ਬੱਚੇ ਦੇ ਡਿੱਗ ਜਾਣ ਤੋਂ ਬਾਅਦ ਕੀ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ। ਬਿਸਤਰੇ ਤੋਂ ਡਿੱਗਣ ਤੋਂ ਬਾਅਦ ਬੱਚਿਆਂ ਵਿਚ ਇਹ ਲੱਛਣ ਦਿਖਣ ਤਾਂ ਬੱਚੇ ਨੂੰ ਤੁਰੰਤ ਡਾਕਟਰ ਕੋਲ ਲੈ ਜਾਓ। ਬੱਚੇ ਦੇ ਸਿਰ ਜਾਂ ਫਿਰ ਸਰੀਰ ਦੇ ਕਿਸੇ ਅੰਦਰੂਨੀ ਹਿੱਸੇ 'ਤੇ ਸੱਟ ਲੱਗ ਸਕਦੀ ਹੈ।

ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜੇ ਬੱਚਾ ਸਿਰ ਦੇ ਭਾਰ ਡਿੱਗਾ ਹੈ ਤਾਂ ਪਹਿਲਾਂ ਜਾਂਚ ਕਰੋ ਕਿ ਕਿਸੇ ਸਰੀਰ ਦੇ ਅੰਗ ਵਿਚੋਂ ਲਹੂ ਤਾਂ ਨਹੀਂ ਵਹਿ ਰਿਹਾ ਜਾਂ ਫਿਰ ਸੋਜ ਤਾਂ ਨਹੀਂ। ਜੇ ਬੱਚਾ ਡਿੱਗਣ ਤੋਂ ਬਾਅਦ ਵੀ ਠੀਕ ਲੱਗ ਰਿਹਾ ਹੈ ਅਤੇ ਲਗਾਤਾਰ ਰੋ ਰਿਹਾ ਹੈ ਤਾਂ ਉਸਨੂੰ ਜੱਫੀ ਪਾ ਕੇ ਹਲਕੇ ਹੱਥ ਨਾਲ ਥਾਪੜਾ ਦਿਓ। ਕਿਉਂਕਿ ਬੱਚਾ ਡਰ ਕੇ ਵੀ ਰੋਣ ਲੱਗਦਾ ਹੈ। ਇਸ ਲਈ ਉਸਨੂੰ ਪਿਆਰ ਦਿਓ। ਇਸ ਤੋਂ ਬਾਅਦ ਕੁਝ ਦਿਨ ਲਗਾਤਾਰ ਬੱਚੇ ਦੇ ਸੁਭਾਅ ਅਤੇ ਸਰੀਰ ਦੀ ਜਾਂਚ ਕਰਦੇ ਰਹੋ। ਤਾਂ ਜੋ ਸ਼ੱਕ ਦੀ ਕੋਈ ਗੁੰਜਾਇਸ਼ ਨਾ ਰਹੇ।

ਇਨ੍ਹਾਂ ਇਸ਼ਾਰਿਆਂ ਨੂੰ ਨਾ ਕਰੋ ਨਜ਼ਰਅੰਦਾਜ਼, ਤੁਰੰਤ ਡਾਕਟਰੀ ਜਾਂਚ ਦਾ ਕਰੋ ਇੰਤਜ਼ਾਮ

  • ਬੱਚਾ ਬੇਹੋਸ਼ ਹੋ ਜਾਏ
  • ਲਹੂ ਵਹਿਣ ਲੱਗ ਜਾਏ
  • ਹੱਡੀ ਟੁੱਟਣ ਦੇ ਲੱਛਣ ਦਿਖਾਈ ਦੇਣ
  • ਸਿਰ 'ਚ ਫ੍ਰੈਕਚਰ ਦਾ ਹੋਵੇ ਸ਼ੱਕ
  • ਬੱਚਾ ਤੇਜ਼ ਅਤੇ ਲਗਾਤਾਰ ਰੋਣ ਲੱਗੇ

ਇਸ ਤਰ੍ਹਾਂ ਕਰੋ ਬਚਾਅ

  • ਦਿਨ ਦੇ ਸਮੇਂ ਤੁਹਾਨੂੰ ਆਪਣੇ ਬੱਚੇ ਨੂੰ ਪਲੰਘ 'ਤੇ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ਇਸ ਦੇ ਲਈ ਤੁਸੀਂ ਜ਼ਮੀਨ 'ਤੇ ਇਕ ਚਟਾਈ ਜਾਂ ਬੈੱਡ ਦੀ ਚਾਦਰ ਰੱਖੋ ਅਤੇ ਬੱਚੇ ਨੂੰ ਉਸ 'ਤੇ ਖੇਡਣ ਅਤੇ ਸੋਣ ਦੀ ਵਿਵਸਥਾ ਕਰੋ। ਪਰ ਇਹ ਹੱਦ ਘਰ ਦੇ ਅੰਦਰ ਅਤੇ ਸੁਰੱਖਿਅਤ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖੋ ਕਿ ਬੱਚਾ ਬਿਜਲੀ ਦੇ ਸੰਪਰਕ 'ਚ ਨਾ ਆਏ। ਇਸ ਦੇ ਨਾਲ ਹੀ ਉਸ ਸਥਾਨ 'ਤੇ ਬੈਠ ਕੇ ਖੇਡ ਵੀ ਸਕੇ। ਇਸ ਨਾਲ ਉਸਦੇ ਡਿੱਗਣ ਦੀ ਸੰਭਾਵਨਾ ਘੱਟ ਜਾਵੇਗੀ।
  • ਚੀਜ਼ਾਂ ਨੂੰ ਕ੍ਰਮ ਵਿਚ ਰੱਖੋ, ਉਹ ਸਾਰੀਆਂ ਚੀਜ਼ਾਂ ਨੂੰ ਬੱਚੇ ਦੀ ਪਹੁੰਚ ਤੋਂ ਹਟਾਓ, ਜਿਸ ਨਾਲ ਬੱਚੇ ਨੂੰ ਠੇਸ ਪਹੁੰਚ ਸਕਦੀ ਹੈ। ਉਦਾਹਰਣ ਲਈ ਚਾਕੂ, ਕੈਂਚੀ, ਕੱਚ ਦੀ ਬੋਤਲ ਆਦਿ। ਕਿਉਂਕਿ ਇੰਨ੍ਹਾਂ ਚੀਜ਼ਾਂ ਨੂੰ ਬੱਚਾ ਉਤਸੁਕਤਾ ਨਾਲ ਖਿੱਚਣ ਦੀ ਕੋਸ਼ਿਸ਼ ਕਰੇਗਾ ਅਤੇ ਖ਼ੁਦ ਨੂੰ ਨੁਕਸਾਨ ਪਹੁੰਚਾਵੇਗਾ। 
  • ਬੈੱਡ ਗਾਰਡ ਦੀ ਵਰਤੋਂ ਕਰੋ ਤੁਸੀਂ ਆਪਣੇ ਬੱਚੇ ਦੇ ਬਿਸਤਰੇ ਲਈ ਬੈੱਡ ਗਾਰਡ ਵੀ ਵਰਤ ਸਕਦੇ ਹੋ। ਅੱਜ ਕੱਲ ਤੁਹਾਨੂੰ ਮਾਰਕੀਟ ਅਤੇ ਆਨਲਾਈਨ ਕਈ ਕਿਸਮ ਦੇ ਬੈੱਡਗਾਰਡਸ ਮਿਲ ਜਾਣਗੇ। ਤਾਂ ਜੋ ਤੁਸੀਂ ਆਪਣੇ ਬੱਚੇ ਨੂੰ ਮੰਜੇ ਤੋਂ ਡਿੱਗਣ ਤੋਂ ਬਚਾ ਸਕੋ।
  • ਜੇ ਤੁਸੀਂ ਆਪਣੇ ਬੱਚੇ ਦੇ ਨਾਲ ਸੌਂਦੇ ਹੋ, ਤਾਂ ਮੰਜੇ ਦੇ ਦੁਆਲੇ ਇੱਕ ਗੱਦਾ ਜਾਂ ਸਿਰਹਾਣਾ ਰੱਖੋ। ਤਾਂ ਕਿ ਜੇ ਬੱਚਾ ਡਿੱਗ ਵੀ ਜਾਵੇ ਤÎਾਂ ਇਹ ਕਾਰਪਟ ਗੱਦੇ 'ਤੇ ਡਿੱਗਦਾ ਹੈ ਅਤੇ ਗੰਭੀਰ ਸੱਟ ਨਾ ਲੱਗੇ। 
     

Harinder Kaur

This news is Content Editor Harinder Kaur