ਬੰਦ ਹੋ ਜਾਵੇ ਬੱਚੇ ਦਾ ਨੱਕ ਤਾਂ ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਇਲਾਜ

01/12/2018 11:22:44 AM

ਨਵੀਂ ਦਿੱਲੀ— ਬਦਲਦੇ ਮੌਸਮ 'ਚ ਬੱਚਿਆਂ ਨੂੰ ਜੁਕਾਮ ਅਤੇ ਬੰਦ ਨੱਕ ਦੀ ਸਮੱਸਿਆ ਹੋਣਾ ਆਮ ਗੱਲ ਹੈ। ਇਸ ਮੌਸਮ 'ਚ ਬੱਚੇ ਨੂੰ ਇਨਫੈਕਸ਼ਨ ਅਤੇ ਜੁਕਾਮ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਵੱਡੇ ਤਾਂ ਜੁਕਾਮ ਹੋਣ 'ਤੇ ਬੰਦ ਨੱਕ ਦੀ ਸਮੱਸਿਆ ਨੂੰ ਝੇਲ ਲੈਂਦੇ ਹਨ ਪਰ ਬੱਚਿਆਂ ਨੂੰ ਇਸ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਝ ਤਾਂ ਬੱਚੇ 'ਚ ਸਰਦੀ-ਜੁਕਾਮ ਦੀ ਸਮੱਸਿਆ ਨੂੰ ਕੁਝ ਘਰੇਲੂ ਤਰੀਕਿਆਂ ਨਾਲ ਦੂਰ ਕੀਤਾ ਜਾ ਸਕਦਾ ਹੈ ਪਰ ਕਈ ਦਿਨਾਂ ਤਕ ਠੀਕ ਨਾ ਹੋਣ 'ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਆਓ ਜਾਣਦੇ ਹਾਂ ਬੱਚੇ 'ਚ ਨੱਕ ਬੰਦ ਹੋਣ ਦੇ ਲੱਛਣ ਅਤੇ ਉਨ੍ਹਾਂ ਨੂੰ ਪਹਿਚਾਨ ਕੇ ਦੂਰ ਕਰਨ ਦੇ ਕੁਝ ਘਰੇਲੂ ਉਪਾਅ ਬਾਰੇ...
ਕਿਵੇਂ ਜਾਣੀਏ ਕਿ ਬੱਚੇ ਦਾ ਨੱਕ ਬੰਦ ਹੈ...?
ਬੱਚੇ ਦੀ ਨੱਕ ਬੰਦ ਹੋਣ 'ਤੇ ਉਨ੍ਹਾਂ ਦੇ ਸਾਹ ਲੈਂਦੇ ਸਮੇਂ ਘਰਬਰਾਹਟ ਦੀ ਆਵਾਜ਼ ਨਿਕਲਦੀ ਹੈ। ਇਸ ਤੋਂ ਇਲਾਵਾ ਸਰਦੀ-ਜੁਕਾਮ ਹੋਣ 'ਤੇ ਨੱਕ ਵਹਿਣਾ, ਸਾਹ ਲੈਣ 'ਚ ਤਕਲੀਫ, ਦੁੱਧ ਪੀਣ 'ਚ ਪ੍ਰਾਬਲਮ ਅਤੇ ਨੱਕ ਲਾਲ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।


ਨੱਕ ਬੰਦ ਹੋਣ ਦੇ ਕਾਰਨ
-
ਐਲਰਜੀ
- ਇਨਫੈਕਸ਼ਨ
- ਸਰੀਰ 'ਚ ਬੈਕਟੀਰੀਆ ਦੇ ਕਾਰਨ
- ਠੰਡ ਲੱਗਣ ਕਾਰਨ
- ਸਾਈਨਸ ਇਨਫੈਕਸ਼ਨ ਦੇ ਕਾਰਨ
ਅਪਣਾਓ ਇਹ ਘਰੇਲੂ ਤਰੀਕੇ:-
1. ਸਰੋਂ ਦਾ ਤੇਲ

ਬੱਚੇ ਨੂੰ ਜੁਕਾਮ ਹੋਣ 'ਤੇ ਉਨ੍ਹਾਂ ਦੀ ਨੱਕ 'ਚ ਸਰੋਂ ਦੇ ਤੇਲ ਦੀਆਂ 2 ਬੂੰਦਾਂ ਪਾਓ। ਇਸ ਨਾਲ ਜੁਕਾਮ ਠੀਕ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਵੀ ਨਹੀਂ ਹੋਵੇਗੀ।


2. ਭਾਫ ਦੇਣਾ
ਸਰਦੀ-ਜੁਕਾਮ ਹੋਣ 'ਤੇ ਬੱਚੇ ਨੂੰ ਨਹਲਾਉਣ ਦੀ ਬਜਾਏ ਸਪੰਜ ਨਾਲ ਸਾਫ ਕਰੋ। ਇਸ ਤੋਂ ਇਲਾਵਾ ਸਰਦੀ-ਜੁਕਾਮ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਭਾਫ ਜ਼ਰੂਰ ਦਵਾਓ।
3. ਨਾਰੀਅਲ ਦਾ ਤੇਲ
ਬੱਚੇ ਦਾ ਨੱਕ ਬੰਦ ਹੋ ਜਾਵੇ ਤਾਂ ਤੁਸੀਂ ਨਾਰੀਅਲ ਤੇਲ ਨੂੰ ਹਲਕਾ ਗਰਮ ਕਰਕੇ ਉਸ ਦੇ ਨੱਕ 'ਚ 2 ਬੂੰਦਾਂ ਪਾਓ। ਕੁਝ ਦੇਰ 'ਚ ਹੀ ਬੱਚੇ ਦਾ ਨੱਕ ਖੁੱਲ੍ਹ ਜਾਵੇਗਾ।


4. ਨਿੰਬੂ
4 ਨਿੰਬੂ ਦਾ ਰਸ, ਛਿਲਕੇ ਅਤੇ 1 ਚੱਮਚ ਅਦਰਕ ਨੂੰ ਫਾਕੋਂ। ਇਸ 'ਚ ਪਾਣੀ ਪਾ ਕੇ ਕੁਝ ਦੇਰ ਭਿਓਂ ਦਿਓ। ਇਸ ਤੋਂ ਬਾਅਦ ਇਸ 'ਚ ਉਸੇਂ ਮਾਤਰਾ 'ਚ ਗਰਮ ਪਾਣੀ ਅਤੇ ਸ਼ਹਿਦ ਮਿਸਕ ਕਰਕੇ ਬੱਚੇ ਨੂੰ ਪਿਲਾਓ।


5. ਅਦਰਕ
6 ਕੱਪ ਪਾਣੀ 'ਚ 1/2 ਕੱਪ ਬਾਰੀਕ ਅਦਰਕ, 2 ਛੋਟੀ ਦਾਲਚੀਨੀ ਨੂੰ ਪਾ ਕੇ 20 ਮਿੰਟ ਤਕ ਪਕਾਓ। ਇਸ ਨੂੰ ਛਾਣ ਤੇ ਖੰਡ ਅਤੇ ਸ਼ਹਿਦ ਮਿਕਸ ਕਰਕੇ ਬੱਚਿਆਂ ਨੂੰ ਪਿਲਾ ਦਿਓ। ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਮਿਸ਼ਰਣ ਬਰਾਬਰ ਮਾਤਰਾ 'ਚ ਗਰਮ-ਪਾਣੀ ਮਿਲਾ ਕੇ ਪਿਲਾਓ।


6. ਸੰਤਰਾ
ਸੰਤਰਾ ਇਮਊਨ ਸਿਸਟਮ ਨੂੰ ਵਧਾ ਕੇ ਖਾਂਸੀ, ਗਲੇ 'ਚ ਦਰਦ ਅਤੇ ਨੱਕ ਵਹਿਣ ਦੀ ਸਮੱੱਸਿਆ ਨੂੰ ਦੂਰ ਕਰਦਾ ਹੈ। ਛੋਟੇ ਬੱਚਿਆਂ ਨੂੰ ਤੁਸੀਂ ਚੱਮਚ ਦੀ ਮਦਦ ਨਾਲ ਸੰਤਰੇ ਦਾ ਰਸ ਪਿਲਾ ਸਕਦੇ ਹੋ।