ਇਸ ਤਰ੍ਹਾਂ ਪਹਿਚਾਣੋ ਬੱਚੇ ਦੇ ਸਰੀਰ ''ਚ ਹੈ ਵਿਟਾਮਿਨ-ਡੀ ਦੀ ਕਮੀ

06/19/2017 9:13:20 AM


ਜਲੰਧਰ— ਬੱਚਿਆਂ ਦਾ ਪਾਲਣ ਪੋਸ਼ਣ ਦੇ ਲਈ ਮਾਂ-ਬਾਪ ਨੂੰ ਪਲ-ਪਲ ਦਾ ਧਿਆਨ ਰੱਖਣਾ ਪੈਂਦਾ ਹੈ। ਖਾਣਾ-ਪੀਣਾ, ਸਹੀ ਸਮੇਂ 'ਤੇ ਸੌਂਣਾ ਸਰੀਰਕ ਵਿਕਾਸ ਦੇ ਲਈ ਖੇਲਣ ਦਾ ਸਮਾਂ ਵੀ ਦੇਣਾ। ਇਸਦੇ ਬਾਵਜੂਦ ਵੀ ਕੁੱਝ ਬੱਚਿਆਂ ਦੇ ਸਰੀਰਕ ਵਿਕਾਸ 'ਚ ਕਮੀ ਰਹਿ ਜਾਂਦੀ ਹੈ। ਜਿਸ 'ਚ ਇਕ ਹੈ ਵਿਟਾਮਿਨ-ਡੀ ਦੀ ਕਮੀ, ਇਸ ਦੀ ਕਮੀ ਦੇ ਕਾਰਨ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਸ਼ੁਰੂ 'ਚ ਹੀ ਇਸ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਪਹਿਲਾਂ ਹੀ ਦੂਰ ਕੀਤਾ ਜਾ ਸਕਦਾ ਹੈ। 
ਪਹਿਚਾਣੋ ਵਿਟਾਮਿਨ-ਡੀ ਦੀ ਕਮੀ ਦੇ ਲੱਛਣ
1. ਜਿਨ੍ਹਾਂ ਬੱਚਿਆਂ ਨੂੰ ਵਿਟਾਮਿਨ-ਡੀ ਦੀ ਕਮੀ ਹੁੰਦੀ ਹੈ। ਉਨ੍ਹਾਂ ਦੀ ਖੋਪੜੀ ਬਹੁਤ ਨਰਮ ਹੁੰਦੀ ਹੈ। ਜੇਕਰ ਬੱਚੇ 'ਚ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਜਲਦ ਹੀ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। 
2. ਵਿਟਾਮਿਨ-ਡੀ ਦੀ ਕਮੀ ਨਾਲ ਬਚਿਆਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਦੀਆਂ ਹਨ। ਇਸ ਨਾਲ ਬਚਿਆਂ ਨੂੰ ਕਈ ਪਰੇਸ਼ਾਨੀਆਂ ਹੁੰਦੀਆਂ ਹਨ।
3. ਜੇਕਰ ਬੱਚਾ ਹੱਥਾਂ ਦੀਆਂ ਉੱਗਲੀਆਂ ਅਤੇ ਪੈਰ ਸਿੱਧੇ ਨਹੀਂ ਰੱਖ ਪਾ ਰਿਹਾ ਤਾਂ ਬਿਨ੍ਹਾਂ ਕਿਸੇ ਦੇਰੀ ਦੇ ਡਾਕਟਰ ਦੀ ਸਲਾਹ ਜ਼ਰੂਰ ਲਓ। 
ਇਸ ਤਰੀਕੇ ਨਾਲ ਕਰੋ ਦੇਖਭਾਲ
1. ਬੱਚੇ ਨੂੰ ਵਿਟਾਮਿਨ-ਡੀ ਨਾਲ ਭਰਪੂਰ ਖੁਰਾਕ ਦਿਓ। 
2. ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕਰੋ।
3. ਬੱਚੇ ਦਾ ਧਿਆਨ ਰੱਖਦੇ ਹੋਏ ਹਲਕੀ-ਫੁੱਲਕੀ ਸੈਰ ਕਰੋ।