ਆਈਸ-ਟੀ ਪੀਣ ਨਾਲ ਮਿਲਦੇ ਨੇ ਕਈ ਫਾਇਦੇ ਪਰ ਇਹ ਲੋਕ ਰੱਖਣ ਪਰਹੇਜ਼

06/13/2019 1:39:35 PM

ਜਲੰਧਰ— ਚਾਹ ਦੇ ਸ਼ੌਕੀਨ ਹਰ ਮੌਸਮ 'ਚ ਚਾਹ ਪੀਣਾ ਪਸੰਦ ਕਰਦੇ ਹਨ। ਜੇਕਰ ਉਹ ਚਾਹ ਨਾ ਪੀਣ ਤਾਂ ਉਨ੍ਹਾਂ ਨੂੰ ਇੰਝ ਲਗਦਾ ਹੈ ਕਿ ਜਿਵੇਂ ਉਨ੍ਹਾਂ ਨੇ ਆਪਣਾ ਕੋਈ ਜ਼ਰੂਰੀ ਕੰਮ ਛੱਡ ਦਿੱਤਾ ਹੋਵੇ। ਕੁਝ ਲੋਕ ਤਾਂ ਚਾਹ ਪੀਤੇ ਬਿਨਾਂ ਆਪਣੇ ਕੰਮ ਦੀ ਸ਼ੁਰੂਆਤ ਵੀ ਨਹੀਂ ਕਰਦੇ ਹਨ ਪਰ ਵੱਧਦੀ ਗਰਮੀ 'ਚ ਲੋਕ ਗਰਮ ਚਾਹ ਦੇ ਨਾਲ-ਨਾਲ ਠੰਡੀ ਚੀਜ਼ ਦੀ ਵੀ ਆਪਸ਼ਨ ਲੱਭਦੇ ਹਨ। ਇਸ ਦੇ ਲਈ ਆਈਸ-ਟੀ ਸਭ ਤੋਂ ਵਧੀਆ ਆਪਸ਼ਨ ਹੈ ਪਰ ਇਕ ਰਿਸਰਚ 'ਚ ਸਾਹਮਣੇ ਆਇਆ ਹੈ ਕਿ ਆਈਸ-ਟੀ ਦੇ ਜਿੰਨੇ ਫਾਇਦੇ ਹਨ, ਉਨੇ ਹੀ ਨੁਕਸਾਨ ਵੀ ਹਨ। 
ਜਾਣੋ ਆਈਸ-ਟੀ ਪੀਣ ਦਾ ਤਰੀਕਾ 
ਜੇਕਰ ਤੁਸੀਂ ਆਈਸ-ਟੀ ਲੈਣਾ ਵੀ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਬਿਨਾਂ ਸ਼ੂਗਰ ਟੀ ਹੀ ਲਵੋ। ਇਸ ਦੇ ਨਾਲ ਹੀ ਦਿਨ 'ਚ ਇਕ ਜਾਂ ਹਫਤੇ 'ਚ ਕੁਝ ਕਪ ਹੀ ਆਈਸ-ਟੀ ਪੀਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਸਿਰਫ ਤੁਹਾਨੂੰ ਫਾਇਦਾ ਹੀ ਹੋਵੇਗਾ, ਨੁਕਸਾਨ ਨਹੀਂ। ਬਿਨਾਂ ਸ਼ੂਗਰ ਆਈਸ-ਟੀ ਪੀਣ ਨਾਲ ਤੁਹਾਡੀ ਸਿਹਤ ਨੂੰ ਕਾਫੀ ਫਾਇਦੇ ਮਿਲਣਗੇ। 

PunjabKesari
ਬਿਨਾਂ ਸ਼ੂਗਰ ਆਈਸ-ਟੀ ਪੀਣ ਦੇ ਫਾਇਦੇ 
ਬਿਨਾਂ ਸ਼ੂਗਰ ਆਈਸ-ਟੀ ਪੀਣ ਨਾਲ ਸਕਿਨ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਹ ਬਲੱਡ ਪ੍ਰੈਸ਼ਰ ਲਾਅ ਕਰਨ 'ਚ ਵੀ ਮਦਦ ਕਰਦੀ ਹੈ। ਬਿਨਾਂ ਸ਼ੂਗਰ ਆਈਸ-ਟੀ ਕੈਬੇਟਿਜ਼ ਨਾਲ ਲੜ ਕੇ ਦੰਦਾਂ ਨੂੰ ਮਜ਼ਬੂਤ ਕਰਦੀ ਹੈ। 
ਹਾਰਟ ਅਟੈਕ ਰਿਸਕ ਨੂੰ ਘੱਟ ਕਰਦੀ ਹੈ। ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ। 
ਇਸ ਤੋਂ ਇਲਾਵਾ ਆਈਸ-ਟੀ ਭਾਰ ਨੂੰ ਘੱਟ ਕਰਦੀ ਹੈ। 
ਜ਼ਿਆਦਾ ਆਈਸ-ਟੀ ਪੀਣ ਦੇ ਨੁਕਸਾਨ 
ਰਿਸਰਚ ਅਨੁਸਾਰ ਜ਼ਿਆਦਾ ਆਈਸ-ਟੀ ਪੀਣ ਨਾਲ ਕਿਡਨੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਬਲੈਕ ਟੀ 'ਚ ਇਕ ਕੈਮੀਕਲ ਹੁੰਦਾ ਹੈ ਜੋਕਿ ਕਿਡਨੀ ਸਟੋਨ ਦਾ ਕਾਰਨ ਬਣਦਾ ਹੈ। 

PunjabKesari
ਸ਼ੂਗਰ ਦੀ ਸਮੱਸਿਆ 
ਜਦੋਂ ਅਸੀਂ ਆਈਸ-ਟੀ 'ਚ ਸ਼ੂਗਰ ਸੋਡਾ ਮਿਕਸ ਕਰਕੇ ਪੀਂਦੇ ਹਾਂ ਤਾਂ ਚਾਹ ਮਿੱਠੀ ਹੋ ਜਾਂਦੀ ਹੈ, ਜਿਸ ਨਾਲ ਸਾਡੇ ਸਰੀਰ 'ਚ ਸ਼ੂਗਰ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ। ਜੇਕਰ ਅਸੀਂ ਬਿਨਾਂ ਸ਼ੂਗਰ ਦੇ ਚਾਹ ਲੈਂਦੇ ਹਾਂ ਤਾਂ ਇਸ ਨਾਲ ਡਾਇਬਟੀਜ਼ ਮਰੀਜ਼ ਦੀ ਸ਼ੂਗਰ ਵੱਧਣ ਦਾ ਖਤਰਾ ਵੀ ਘੱਟ ਰਹਿੰਦਾ ਹੈ। 
ਵੱਧ ਹੁੰਦੀ ਹੈ ਕੈਲੋਰੀ 
ਸਾਨੂੰ ਲੱਗਦਾ ਹੈ ਕਿ ਜਿਸ ਤਰ੍ਹÎਾਂ ਨਾਲ ਗ੍ਰੀਨ-ਟੀ ਲੈਣ ਨਾਲ ਸਾਡੀ ਕੈਲੋਰੀ ਘੱਟ ਹੁੰਦੀ ਹੈ। ਸਾਡਾ ਪਾਚਨ ਤੰਤਰ ਠੀਕ ਰਹਿੰਦਾ ਹੈ। ਆਈਸ-ਟੀ ਵੀ ਉਸੇ ਤਰ੍ਹਾਂ ਕੰਮ ਕਰਦੀ ਹੈ ਜੋਕਿ ਗਲਤ ਹੈ। ਇਹ ਭਾਰ ਘੱਟ ਕਰਨ ਦੀ ਬਜਾਏ ਕਈ ਵਾਰ ਸਾਡਾ ਭਾਰ ਵਧਾ ਦਿੰਦੀ ਹੈ ਕਿਉਂਕਿ ਇਸ 'ਚ ਸ਼ੂਗਰ ਹੋਣ ਕਾਰਨ ਕਾਫੀ ਕੈਲੋਰੀ ਹੁੰਦੀ ਹੈ, ਜਿਸ ਨਾਲ ਸਾਡਾ ਭਾਰ ਤੇਜ਼ੀ ਨਾਲ ਵੱਧਣ ਲੱਗਦਾ ਹੈ।


shivani attri

Content Editor

Related News