ਸੌਣ ਤੋਂ ਪਹਿਲਾਂ ਕਰੋ ''ਗਰਮ ਪਾਣੀ'' ਦੇ ਗਰਾਰੇ, ਹੋਣਗੇ ਹੈਰਾਨੀਜਨਕ ਫਾਇਦੇ

06/17/2019 4:02:47 PM

ਜਲੰਧਰ— ਨਮਕ ਨੂੰ ਭੋਜਨ ਦਾ ਮੁੱਖ ਤੱਤ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸਿਹਤ ਨੂੰ ਵੀ ਅਨੇਕਾਂ ਫਾਇਦੇ ਪਹੁੰਚਾਉਣ 'ਚ ਸਹਾਇਕ ਹੈ। ਸਿਹਤ ਲਈ ਵੀ ਨਮਕ ਦਾ ਕੁਝ ਅੰਸ਼ ਲੈਣਾ ਬੇਹੱਦ ਜ਼ਰੂਰੀ ਹੈ, ਇਸ ਦੇ ਨਾਲ ਹੀ ਕਈ ਸਾਰੇ ਬਾਹਰੀ ਉਪਯੋਗ 'ਚ ਵੀ ਨਮਕ ਸਾਡੇ ਕੰਮ ਆਉਂਦਾ ਹੈ, ਜਿਵੇ ਕਿ ਜਦੋਂ ਵੀ ਸਾਡੇ ਗਲੇ 'ਚ ਖਾਰਸ਼ ਜਾਂ ਦਰਦ ਹੁੰਦਾ ਹੈ ਤਾਂ ਨਮਕ ਦੇ ਗਰਾਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਂਝ ਤਾਂ ਇਹ ਦੇਸੀ ਨੁਸਖਾ ਹੈ ਜੋ ਹਰ ਘਰ 'ਚ ਗਲੇ ਜਾਂ ਮੂੰਹ 'ਚ ਦਰਦ ਹੋਣ 'ਤੇ ਅਪਣਾਇਆ ਜਾਂਦਾ ਹੈ, ਉਥੇ ਹੀ ਜੇਕਰ ਤੁਸੀਂ ਬਿਨਾ ਦਰਦ ਸੋਜ ਦੇ ਵੀ ਰੋਜ਼ਾਨਾ ਰਾਤ ਨੂੰ ਗਰਮ ਪਾਣੀ ਨਾਲ ਗਰਾਰੇ ਕਰਕੇ ਸੌਂਦੇ ਹੋ ਤਾਂ ਇਸ ਦੇ ਕਈ ਸਾਰੇ ਲਾਭ ਹਨ। ਰੋਜ਼ਾਨਾ ਗਰਮ ਪਾਣੀ ਨਾਲ ਗਰਾਰੇ ਕਰਨ ਨਾਲ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਮੂੰਹ ਦੀਆਂ ਸਮੱਸਿਆਵਾਂ ਹਮੇਸ਼ਾ ਲਈ ਖਤਮ ਹੋ ਜਾਂਦੀਆਂ ਹਨ।  ਆਓ ਜਾਣਦੇ ਹਾਂ ਗਰਮ ਪਾਣੀ ਦੇ ਗਰਾਰੇ ਕਰਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ। 
ਕੈਵਿਟੀ ਤੋਂ ਛੁਟਕਾਰਾ
ਨਮਕ ਦੇ ਗਰਮ ਪਾਣੀ ਦੇ ਗਰਾਰਿਆਂ ਨਾਲ ਮੂੰਹ ਦੇ ਬੈਕਟੀਰੀਆ ਵੀ ਖਤਮ ਹੋ ਜਾਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਗਰਮ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰਦੇ ਹੋ ਤਾਂ ਇਸ ਨਾਲ ਦੰਦਾਂ 'ਚ ਕੈਵਿਟੀ ਦੀ ਸਮੱਸਿਆ ਕਦੇ ਨਹੀਂ ਹੁੰਦੀ ਹੈ।
ਛਾਲਿਆਂ ਤੋਂ ਮੁਕਤੀ
ਮਸੂੜਿਆਂ ਦੇ ਦਰਦ 'ਚ ਵੀ ਗਰਮ ਪਾਣੀ ਨਾਲ ਨਮਕ ਦੇ ਗਰਾਰੇ ਕਰਨ ਨਾਲ ਵੀ ਕਾਫੀ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਮੂੰਹ ਦੇ ਛਾਲੇ ਵੀ ਘੱਟ ਹੁੰਦੇ ਹਨ। ਜਦ ਕਦੇ ਵੀ ਛਾਲਿਆਂ ਦੀ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਵੀ ਅਜਿਹਾ ਕਰਨ ਨੂੰ ਕਹਿੰਦੇ ਹਨ। ਅਸਲ 'ਚ ਨਮਕ ਦੇ ਗਰਾਰੇ ਕਰਨ ਨਾਲ ਮੂੰਹ ਦਾ ਕੁਦਰਤੀ ਪੀ. ਐੱਚ. ਬੈਲੈਂਸ ਬਣਦਾ ਹੈ।

PunjabKesari
ਮਸੂੜਿਆਂ 'ਚੋਂ ਖੂਨ ਨਿਕਲਣਾ ਹੋਵੇਗਾ ਬੰਦ
ਜੇਕਰ ਤੁਸੀਂ ਬਰੱਸ਼ ਕਰਦੇ ਸਮੇ ਦੰਦਾਂ 'ਚ ਖੂਨ ਨਿਕਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਮਸੂੜਿਆਂ ਦੀ ਸਮੱਸਿਆ ਹੈ। ਅਜਿਹੇ 'ਚ ਬੈਕਟੀਰੀਆ ਇਨਫੈਕਸ਼ਨ ਕਾਰਨ ਮਸੁੜਿਆਂ 'ਚੋਂ ਖੂਨ ਨਿਕਲਣ ਲੱਗਦਾ ਹੈ। ਇਸ ਦੇ ਲਈ ਰੋਜ਼ਾਨਾ ਰਾਤ ਨੂੰ ਨਮਕ ਵਾਲੇ ਪਾਣੀ ਦੇ ਗਰਾਰੇ ਕਰੋ। ਇਸ ਨਾਲ ਮਸੂੜੇ 'ਚੋਂ ਖੂਨ ਨਿਕਲਣਾ ਬੰਦ ਹੋ ਜਾਵੇਗਾ।

PunjabKesari
ਹੱਡੀਆਂ ਨੂੰ ਮਿਲਦਾ ਹੈ ਕੈਲਸ਼ੀਅਮ
ਕੁਝ ਲੋਕ ਸਵੇਰੇ ਉੱਠ ਕੇ ਨਮਕ ਵਾਲਾ ਪਾਣੀ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਨਾਲ ਹੱਡੀਆਂ ਨੂੰ ਕੈਲਸ਼ੀਅਮ ਮਿਲਦਾ ਹੈ। ਇਸ ਦੇ ਬਿਨਾ ਨਮਕ ਵਾਲਾ ਪਾਣੀ ਪੀਣ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।
ਕਫ ਤੋਂ ਮਿਲਦੀ ਹੈ ਰਾਹਤ
ਜੇਕਰ ਗਲੇ ਅਤੇ ਛਾਤੀ 'ਚ ਕਫ ਜਮਾ ਹੈ ਤਾਂ ਇਹ ਗਾੜੇ ਕਫ ਨੂੰ ਪਤਲਾ ਕਰਕੇ ਉਸ ਨੂੰ ਗਲੇ ਤੋਂ ਬਾਹਰ ਕੱਢਣ 'ਚ ਮਦਦ ਕਰਦਾ ਹੈ, ਇਸ ਲਈ ਕਫ ਦੀ ਸਮੱਸਿਆ 'ਚ ਨਮਕ ਦੇ ਪਾਣੀ ਦੇ ਗਰਾਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।


shivani attri

Content Editor

Related News