ਸ਼ਹਿਦ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

04/24/2018 1:31:22 PM

ਨਵੀਂ ਦਿੱਲੀ— ਸਦੀਆਂ ਤੋਂ ਸ਼ਹਿਦ ਦੀ ਵਰਤੋਂ ਇਕ ਔਸ਼ਧੀ ਦੇ ਰੂਪ 'ਚ ਕੀਤੀ ਜਾਂਦੀ ਰਹੀ ਹੈ। ਅੱਜ ਵੀ ਤੁਹਾਨੂੰ ਲਗਭਗ ਹਰ ਰਸੋਈ 'ਚ ਇਹ ਸੁਆਦੀ ਖਾਣ ਵਾਲਾ ਪਦਾਰਥ ਮਿਲ ਜਾਏਗਾ। ਬਿਊਟੀ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਸ਼ਹਿਦ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰਕੇ ਤੁਸੀਂ ਇਨ੍ਹਾਂ ਸਮੱਸਿਆਵਾਂ 'ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਸ਼ਹਿਦ ਦੇ ਫਾਇਦਿਆਂ ਬਾਰੇ...
1. ਜ਼ਖਮ ਛੇਤੀ ਭਰੇ
ਸ਼ਹਿਦ 'ਚ ਮੌਜੂਦ ਨੈਚੁਰਲ ਐਂਟੀਬਾਇਓਟਿਕ ਗੁਣ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਦੇ ਹਨ। ਸਰੀਰ 'ਤੇ ਸੱਟ ਲੱਗ ਜਾਣ 'ਤੇ ਸ਼ਹਿਦ ਦਾ ਲੇਪ ਲਗਾ ਲਓ। ਇਸ ਨਾਲ ਜ਼ਖਮ ਵੀ ਛੇਤੀ ਭਰਦੇ ਹਨ ਅਤੇ ਨਿਸ਼ਾਨ ਵੀ ਨਹੀਂ ਪੈਂਦੇ।


2. ਪੇਟ ਦੇ ਕੀੜੇ
ਪੇਟ ਦੇ ਕੀੜਿਆਂ ਦੀ ਪ੍ਰੇਸ਼ਾਨੀ ਜ਼ਿਆਦਾਤਰ ਛੋਟੇ ਬੱਚਿਆਂ ਨੂੰ ਹੁੰਦੀ ਹੈ। ਇਸ ਨਾਲ ਭੁੱਖ ਨਾ ਲੱਗਣਾ, ਰਾਤ ਨੂੰ ਸੌਂਣ ਵੇਲੇ ਲਾਰ ਨਿਕਲਣਾ, ਪੇਟ 'ਚ ਦਰਦ ਅਤੇ ਖਾਧਾ-ਪੀਤਾ ਨਾ ਲੱਗਣਾ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਦੇ ਕੀੜਿਆਂ ਦਾ ਇਲਾਜ ਕਰਨ ਲਈ ਬਰਾਬਰ ਮਾਤਰਾ 'ਚ ਸ਼ਹਿਦ, ਸਿਰਕਾ ਅਤੇ ਪਾਣੀ ਪਾ ਕੇ ਪੀਓ।


3. ਮੂੰਹ ਦਾ ਸੁੱਕਣਾ
ਕਈ ਵਾਰ ਪਾਣੀ ਪੀਣ ਤੋਂ ਬਾਅਦ ਵੀ ਵਾਰ-ਵਾਰ ਮੂੰਹ ਸੁੱਕਣ ਲੱਗਦਾ ਹੈ ਅਤੇ ਪਿਆਸ ਲੱਗਦੀ ਹੈ ਤਾਂ 1 ਚੱਮਚ ਸ਼ਹਿਦ ਮੂੰਹ 'ਚ ਭਰ ਲਓ। ਇਸ ਦੇ 2 ਮਿੰਟ ਬਾਅਦ ਕੁਰਲੀ ਕਰ ਲਓ। ਇਸ ਨਾਲ ਮੂੰਹ ਦਾ ਸੁੱਕਾਪਣ ਦੂਰ ਹੋ ਜਾਵੇਗਾ।


4. ਭਾਰ ਘੱਟ ਕਰੋ
ਕੋਸੇ ਪਾਣੀ 'ਚ ਸ਼ਹਿਦ ਨਾਲ ਇਕ ਨਿੰਬੂ ਮਿਕਸ ਕਰ ਕੇ ਰੋਜ਼ਾਨਾ ਖਾਲੀ ਪੇਟ ਪੀਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਨਾਲ ਐਨਰਜੀ ਤਾਂ ਮਿਲਦੀ ਹੀ ਹੈ ਨਾਲ ਹੀ ਚਰਬੀ ਤੇਜ਼ੀ ਨਾਲ ਘੁੱਲਦੀ ਹੈ।


5. ਖਾਂਸੀ ਅਤੇ ਜ਼ੁਕਾਮ ਤੋਂ ਰਾਹਤ
ਖਾਂਸੀ ਅਤੇ ਕਫ ਤੋਂ ਰਾਹਤ ਨਹੀਂ ਮਿਲ ਰਹੀ ਤਾਂ 2 ਚੱਮਚ ਸ਼ਹਿਦ, ਦੋ ਕੱਪ ਕੋਸਾ ਪਾਣੀ ਅਤੇ ਅੱਧਾ ਚੱਮਚ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਛੇਤੀ ਆਰਾਮ ਮਿਲੇਗਾ।


6. ਕਬਜ਼ ਦੀ ਛੁੱਟੀ
ਪਾਚਨ ਕਿਰਿਆ 'ਚ ਗੜਬੜੀ ਕਾਰਨ ਕਬਜ਼ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਸਵੇਰੇ 1 ਗਲਾਸ ਕੋਸੇ ਪਾਣੀ 'ਚ 1 ਚੱਮਚ ਸ਼ਹਿਦ ਮਿਲਾ ਕੇ ਪੀਓ।