ਭਾਰ ਘੱਟ ਕਰਨ ''ਚ ਬੇਹੱਦ ਅਸਰਦਾਰ ਹੈ ਇਹ ਘਰੇਲੂ ਨੁਸਖਾ

08/10/2018 10:38:39 AM

ਨਵੀਂ ਦਿੱਲੀ— ਅੱਜਕਲ ਦਾ ਲਾਈਫ ਸਟਾਈਲ ਹੀ ਕੁਝ ਅਜਿਹਾ ਹੈ ਕਿ ਹਰ ਦੂਜਾ ਵਿਅਕਤੀ ਮੋਟਾਪੇ ਨਾਲ ਜੂਝ ਰਿਹਾ ਹੈ। ਮੋਟਾਪਾ ਹੋਰ ਵੀ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਨੂੰ ਘੱਟ ਕਰਨ ਲਈ ਲੋਕ ਬਹੁਤ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਫਿਰ ਕੋਈ ਫਰਕ ਨਹੀਂ ਪੈਂਦਾ। ਜੇਕਰ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਹੁਣ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਮੋਟਾਪੇ ਨੂੰ ਘੱਟ ਕਰ ਸਕਦੇ ਹੋ।ਇਸ ਨੁਸਖੇ ਦੀ 5 ਦਿਨਾਂ ਤਕ ਵਰਤੋਂ ਨਾਲ ਹੀ ਤੁਹਾਡਾ ਭਾਰ ਘੱਟ ਹੋ ਜਾਵੇਗਾ। ਆਓ ਜਾਣਦੇ ਹਾਂ ਇਸ ਬਾਰੇ...
ਸਮੱਗਰੀ
-
60 ਗ੍ਰਾਮ ਧਨੀਆ (ਮਸਲਿਆ ਹੋਇਆ)
- 1 ਨਿੰਬੂ
- 4 ਗਿਲਾਸ ਪਾਣੀ
ਜੂਸ ਬਣਾਉਣ ਦੀ ਵਿਧੀ
ਇਕ ਜ਼ਾਰ 'ਚ ਨਿੰਬੂ ਦਾ ਰਸ ਨਿਚੋੜ ਲਓ। ਉਸ 'ਚ ਮਸਲਿਆ ਹੋਇਆ ਹਰਾ ਧਨੀਆ ਅਤੇ ਪਾਣੀ ਮਿਲਾਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਜੂਸ ਨੂੰ ਲਗਾਤਾਰ ਖਾਲੀ ਪੇਟ 5 ਦਿਨਾਂ ਤੱਕ ਪੀਓ। ਹਰਾ ਧਨੀਆ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਖੂਨ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਜਦਕਿ ਨਿੰਬੂ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ। ਇਸ ਜੂਸ ਨੂੰ ਲਗਾਤਾਰ 5 ਦਿਨ ਖਾਲੀ ਪੇਟ ਪੀਣ ਨਾਲ ਤੁਸੀਂ ਲਗਭਗ 5 ਕਿਲੋ ਤੱਕ ਭਾਰ ਘੱਟ ਕਰ ਸਕਦੇ ਹੋ।